Breaking News
Home / News / ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੈਸਟ ਦੇ ਨਾਂ ਹੇਠ ਅਖਬਾਰਾਂ ਵਿੱਚ ਛਪੇ ਇਸ਼ਤਿਹਾਰਾਂ ਦਾ ਪਾਰਟੀ ਦੇ ਅਮਰੀਕਾ ਯੂਨਿਟ ਨੇ ਲਿਆ ਗੰਭੀਰ ਨੋਟਿਸ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੈਸਟ ਦੇ ਨਾਂ ਹੇਠ ਅਖਬਾਰਾਂ ਵਿੱਚ ਛਪੇ ਇਸ਼ਤਿਹਾਰਾਂ ਦਾ ਪਾਰਟੀ ਦੇ ਅਮਰੀਕਾ ਯੂਨਿਟ ਨੇ ਲਿਆ ਗੰਭੀਰ ਨੋਟਿਸ

ਨਿਊਯਾਰਕ:- (1 ਿਦਸੰਬਰ) ਸ਼੍ਰੋਮਣੀ ਅਕਾਲੀਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸ੍ਰ ਬੂਟਾ ਸਿੰਘ ਖੜੌਦ ਅਤੇ ਪ੍ਰਧਾਨ ਸ੍ਰ ਸੁਰਜੀਤ ਸਿੰਘ ਕੁਲਾਰ ਵਲੋਂ ਮੀਡੀਏ ਨੂੰ ਭੇਜੇ ਗਏ ਇਕ ਸਾਂਝੇ ਬਿਆਨ ਰਾਹੀਂ ਕਿਹਾ ਿਗਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੈਸਟ ਦੇ ਨਾਂ ਹੇਠ ਕੁਝ ਵਿਅਕਤੀਆਂ ਵਲੋਂ ਇਸ਼ਤਿਹਾਰ ਦੇ ਕੇ ਪ੍ਰਾਗੋਰਾਮ ਉਲੀਕੇ ਗਏ ਹਨ ਜਾਂ ਉਲੀਕੇ ਜਾ ਰਹੇ ਹਨ ।ਉਹ ਸਭ ਪਾਰਟੀ ਦੇ ਜਾਬਤੇ ਤੋਂ ਬਾਹਰ ਜਾ ਕੇ ਉਲੀਕੇ ਜਾ ਰਹੇ ਹਨ । ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸਭ ਪਾਰਟੀ ਨੂੰ ਢਾਅ ਲਾਉਣ ਅਤੇ ਪਾਰਟੀ ਨੂੰ ਦੋਫਾੜ ਕਰਨ ਦੇ ਤੁੱਲ ਹੈ ।ਇਸ ਤਰਾਂ ਕਰਨੇ ਨਾਲ ਕਿਸੇ ਵੀ ਪੰਥਕ ਏਜੰਡੇ ਦੀ ਪੂਰਤੀ ਨਹੀਂ ਹੋ ਸਕਦੀ ਤੇ ਨਾਂ ਹੀ ਕਿਸੇ ਨਿਸ਼ਾਨੇ ਤੇ ਪਹੁੰਚਿਆ ਜਾ ਸਕਦਾ ਹੈ।ਇਥੇ ਇਹ ਦੱਸਣਾਂ ਜਾਰੂਰੀ ਹੈ ਕਿਇਸ ਸਮੇਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸ੍ਰ ਬੂਟਾ ਸਿੰਘ ਖੜੌਦ ਹਨ ,ਪ੍ਰਧਾਨ ਸ੍ਰ ਸੁਰਜੀਤ ਸਿੰਘ ਕੁਲਾਰ ਹਨ ਤੇ ਸਿਨੀਅਰ ਮੀਤ ਪ੍ਰਧਾਨ ਸ੍ਰ ਰੇਸ਼ਮ ਸਿੰਘ ਕੈਲੇਫੋਰਨੀਆ ਹਨ।ਪਾਰਟੀ ਦੀ ਸਥਿਤੀ ਨੂੰ ਸਾਫ ਕਰਦਿਆਂ ਸ੍ਰ ਬੂਟਾ ਸਿੰਘ ਖੜੌਦ ਤੇ ਪਧਾਨ ਸ੍ਰ ਸੁਰਜੀਤ ਸਿੰਘ ਕਲਾਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪਾਰਟੀ ਵਿੱਚ ਨਿਯੁਕਤੀਆਂ ਕਰਨੀਆਂ ਜਾਂ ਯੂਨਿਟ ਤਿਆਰ ਕਰਨੇ ਦੇ ਅਧਿਕਾਰ ਸਿਰਫ ਪਾਰਟੀ ਕਨਵੀਨਰ ਸ੍ਰ ਬੂਟਾ ਸਿੰਘ ਖੜੌਦ ਅਤੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ ਕੋਲ ਹੀ ਹਨ ।ਜੇ ਕਰ ਕੋਈ ਹੋਰ ਵਿਆਕਤੀ ਆਪਣੇ ਤੌਰ ਤੇ ਪਾਰਟੀ ਵਿੱਚ ਕਿਸੇ ਤਰਾਂ ਦੀ ਕੋਈ ਨਿਯੁਕਤੀ ਕਰਨੀ ਜਾਂ ਕਰਵਾਉਣੀ ਚਾਹੁੰਦਾ ਹੋਵੇ ਤਾਂ ਉਹ ਪਾਰਟੀ ਕਨਵੀਨਰ ਜਾਂ ਪਾਰਟੀ ਪ੍ਰਧਾਨ ਦੇ ਧਿਆਨ ਵਿੱਚ ਲਿਆ ਕੇ ਉਨਾਂ ਦੇ ਰਾਹੀਂ ਹੀ ਕਰਵਾ ਸਕਦਾ ਹੈ।ਪਰ ਦੇਖਣ ਵਿੱਚ ਆਇਆ ਹੈ ਕਿ ਕੁਝ ਸਮੇਂ ਤੋਂ ਸ੍ਰ ਰੇਸ਼ਮ ਸਿੰਘ ਕੈਲੇਫੋਰਨੀਆ ਜੋ ਕਿ ਪਾਰਟੀ ਦੇ ਸਿਨੀਅਰ ਮੀਤ ਪ੍ਰਧਾਨ ਹਨ ਉਨਾਂ ਵਲੋਂ ਆਪਣੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੈਸਟ ਦੇ ਨਾਂ ਹੇਠ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਜੋ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਹ ਉਨਾਂ ਆਪਣੇ ਆਹੁਦੇ ਦੀ ਦੁਰਵਰਤੋਂ ਕਰ ਕੇ ਅਤੇ ਪਾਰਟੀ ਦੇ ਜਾਬਤੇ ਤੋਂ ਬਾਹਰ ਜਾ ਕੇ ਕੀਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਅਤੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਵਲੋਂ ਆਪਣੇ ਬਿਆਨ ਰਾਹੀਂ ਅਮਰੀਕਾ ਦੀ ਜਥੇਬੰਦੀ ਨੂੰ ਵਿਸ਼ੇਸ਼ ਤੌਰ ਤੇ ਕਿਹਾ ਗਿਆ ਸੀ ਕਿ ਹਰ ਨਿਯੁਕਤੀ ਸ੍ਰ ਬੂਟਾ ਸਿੰਘ ਖੜੌਦ ਦੀ ਨਜਰਸ਼ਾਨੀ ਅਤੇ ਪ੍ਰਧਾਨ ਸ੍ਰ ਸੁਰਜੀਤ ਸਿੰਘ ਕੁਲਾਰ ਰਾਹੀਂ ਹੀ ਹੋਣੀ ਚਾਹਦੀ ਹੈ।ਉਸੇ ਵਿੱਚ ਬਿਆਨ ਰਾਹੀਂ ਉਨਾਂ ਸਾਫ ਕੀਤਾ ਸੀ ਕਿ ਪੁਲੀਟੀਕਲ ਸਟੇਅ ਵਾਸਤੇ ਪੱਤਰਕਾ ਜਾਂ ਆਈਡੀ ਵਗੈਰਾ ਦੇਣ ਦੇ ਸਾਰੇ ਅਧਿਕਾਰ ਨਿਊਯਾਰਕ ਦਫਤਰ ਜਾਂ ਫਿਰ ਪੰਜਾਬ ਵਿੱਚਲੇ ਫਤਹਿਗੜ੍ਹ ਸਾਹਿਬ ਦੇ ਮੈਨ ਦਫਤਰ ਕੋਲ ਹੀ ਹਨ ।ਹੋਰ ਕਿਸੇ ਕੋਲ ਅਜਿਹੇ ਅਧਿਕਾਰ ਨਹੀਂ ਹਨ।ਪਾਰਟੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਵਲੋਂ ਬਿਆਨ ਦੇ ਕੇ ਹਰ ਤਰਾਂ ਦੇ ਸ਼ੰਕੇ ਪਹਿਲਾਂ ਹੀ ਨਵਿਰਤ ਕੀਤੇ ਜਾ ਚੁੱਕੇ ਹਨ।ਅਸੀਂ ਮਹਿਸੂਸ ਕਰਦੇ ਹਾਂ ਇਕ ਜਿੰਮੇਂਵਾਰ ਵਿਅਕਤੀ ਵਲੋ ਗੈਰ ਜਿੰਮੇਂਵਾਰੀ ਵਾਲੇ ਬਿਆਨ ਅਖਬਾਰਾਂ ਰਾਹੀਂ ਦੇ ਕੇ ਲੋਕਾਂ ਵਿੱਚ ਗੁੰਮਰਾਹ ਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ।ਜੋ ਕਿ ਪਾਰਟੀ ਦੇ ਜਾਬਤੇ ਨੂੰ ਢਾਅ ਲਾਉਣ ਵਾਲਾ ਸਮਝਿਆ ਜਾਂਦਾ ਹੈ।ਇਸ ਤੋਂ ਇਲਾਵਾ ਸਾਡੇ ਕੋਲ ਜਗਤਾਰ ਸਿੰਘ ਗਿੱਲ ਪ੍ਰਤੀ ਪਾਰਟੀ ਦੇ ਜਿਮੇਂਵਾਰ ਵਿਅਕਤੀਆਂ ਰਾਹੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ।ਜਿਸ ਵਿੱਚ ਦੱਸਿਆ ਗਿਆ ਹੈਕਿ ਜਗਤਾਰ ਸਿੰਘ ਗਿੱਲ ਵਲੋਂ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵੈਸਟ ਦੇ ਯੂਥ ਵਿੰਗ ਦਾ ਪ੍ਰਧਾਨ ਬਣਕੇ ਲੋਕਾਂ ਤੋਂ ਜਬਰੀ ਫੰਡ ਇੱਕਠਾ ਕਰਨਾ,ਪਾਰਟੀ ਵਰਕਰਾਂ ਨੂੰ ਧਮਕੀਆਂ ਦੇਣਾ,ਤੇ ਪਾਰਟੀ ਜਾਬਤੇ ਤੋਂ ਬਾਹਰ ਜਾ ਕੇ ਕਾਰਵਾਈਆਂ ਕਰਨਾਂ ਆਦਿਕ।ਅਸੀਂ ਇਥੇ ਸਪਸ਼ਟ ਕਰਨਾਂ ਚਾਹੁੰਦੇ ਹਾਂ ਜਗਤਾਰ ਸਿੰਘ ਗਿੱਲ ਕੋਲ ਯੂਥ ਵਿੰਗ ਦਾ ਕੋਈ ਆਹੁਦਾ ਨਹੀਂ ਹੈ।ਜੋ ਸਾਡੇਕੋਲ ਜਗਤਾਰ ਸਿੰਘ ਪ੍ਰਤੀ ਸ਼ਿਕਾਇਤਾਂ ਪਹੁੰਚੀਆਂ ਹਨ ।ਅਸੀਂ ਉਨਾਂ ਪ੍ਰਤੀ ਪਾਰਟੀ ਦੀ ਮੀਟਿੰਗ ਵਿੱਚ ਵਿਚਾਰ ਕਰਕੇ ਬਹੁਤ ਜਲਦੀ ਉਸ ਵਲੋਂ ਪਾਰਟੀ ਦੇ ਜਾਬਤੇ ਨੂੰ ਭੰਗ ਕੀਤੇ ਜਾਣ ਕਰਕੇ ਉਸ ਪ੍ਰਤੀ ਬਣਦੀ ਕਾਰਵਾਈ ਕਰਾਂਗੇ।

ਵਲੋਂ ਪਾਰਟੀ ਕਨਵੀਨਰ ਸ੍ਰ ਬੂਟਾ ਸਿੰਘ ਖੜੌਦ

ਪਾਰਟੀ ਪ੍ਰਧਾਨ ਸ੍ਰ ਸੁਰਜੀਤ ਸਿੰਘ ਕੁਲਾਰ

About admin

Check Also

Punjabi Cultural distinctiveness pang Indian Consulate

Brampton ON (July 14th 2017) “It was distinct honor as a Bramptonian Punjabi to attend ...

Leave a Reply

Your email address will not be published. Required fields are marked *