Breaking News
Home / News / ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ


ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਜਨਰਲ ਦੀਆਂ ਕਥਿਤ ਕਾਰਵਾਈਆਂ ਦਾ ਨੋਟਿਸ ਲੈਂਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਸਰਕਾਰੀ ਏਜੰਸੀਆਂ ਤੋਂ ਮੰਗ ਕੀਤੀ ਗਈ ਹੈ ਕਿ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਵਿਕਾਸ ਸਵਰੂਪ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਦਿਨੇਸ਼ ਭਾਟੀਆ ਦੀਆਂ ਹਾਲ ਹੀ ਵਿੱਚ ਜ਼ਾਹਿਰ ਹੋਈਆਂ ਕਾਰਵਾਈਆਂ ਦੀ ਜਾਂਚ ਕਰਦਿਆਂ ਉਕਤ ਡਿਪਲੋਮੈਟਸ ਨੂੰ ਕੈਨੇਡਾ ਚੋਂ ਰੁਖਸਤ ਕੀਤਾ ਜਾਵੇ। ਇਹ ਵਿਚਾਰ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਦਿੱਤੇ।

ਹੰਸਰਾ ਨੇ ਗਲੋਬ ਐਂਡ ਮੇਲ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਐਂਨ ਡੀ ਪੀ ਦੀ ਚੋਣ ਵਿੱਚ ਉਮੀਦਵਾਰ ਸ੍ਰæ ਜਗਮੀਤ ਸਿੰਘ ਦੀ ਚੋਣ ਕੰਪੇਨ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਅਸਿੱਧੀ ਦਖਲਅੰਦਾਜ਼ੀ, ਕੈਨੇਡਾ ਦੇ ਅੰਂਦਰੂਨੀ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਸਮਝੀ ਜਾਣੀ ਚਾਹੀਦੀ ਹੈ। ਜਗਮੀਤ ਸਿੰਘ ਵਲੋਂ ਕੀਤੇ ਇੰਕਸ਼ਾਫ ਦੀ ਪ੍ਰਮਾਣਿਕਤਾ ਹਾਲ ਹੀ ਵਿੱਚ ਹਿੰਦੋਸਤਾਨ ਟਾਈਮਜ਼ ਵਿੱਚ ਛਪੀ ਖਬਰ ਤੋਂ ਮਿਲਦੀ ਹੈ ਜਿਥੇ ਇੱਕ ਕਨੇਡੀਅਨ ਸੰਸਥਾ “ਕੈਨੇਡਾ ਇੰਡੀਆ ਫਾਊਂਡੇਸ਼ਨ” ਦੇ ਚੇਅਰਮੈਨ ਅਜੀਤ ਸੋਮੇਸ਼ਵਰ ਨੇ ਆਪਣੀ ਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਜਿਹੜਾ ਸਿਆਸਤਦਾਨ “ਇੰਡੀਆ” ਵਿਰੋਧੀ ਹੋਵੇਗਾ, ਫਾਉਂਡੇਸ਼ਨ ਉਸਦੇ ਵਿਰੋਧੀ ਉਮੀਦਵਾਰ ਦੀ ਮਾਇਕ ਅਤੇ ਕੈਂਪੇਨ ਸਟਾਫ ਦਾ ਮਦਦ ਕਰੇਗੀ।

ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਕਨੇਡੀਅਨ ਰਾਇਲ ਮਾਂਉਂਟਡ ਪੁਲੀਸ (RCMP) ਕੋਲ ਸ਼ਿਕਾਇਤ ਦਰਜ ਕਰ ਕੇ ਕੈਨੇਡਾ ਇੰਡੀਆ ਫਾਉਂਡੇਸ਼ਨ ਦੇ ਰੋਲ ਅਤੇ ਇਸ ਸੰਸਥਾ ਦੇ ਭਾਰਤ ਸਰਕਾਰ ਨਾਲ ਸਬੰਧਾਂ ਦੀ ਜਾਂਚ ਦੀ ਮੰਗ ਕੀਤੀ ਜਾਵੇਗੀ।

ਪਿਛਲੇ ਦਿਨੀਂ ਬਰੈਂਪਟਨ ਗਾਰਡੀਅਨ ਵਿੱਚ ਛਪੀ ਖਬਰ ਨੇ ਇਹ ਗੱਲ ਉਜਾਗਰ ਕਰ ਦਿੱਤੀ ਸੀ ਕਿ ਬਰੈਂਪਟਨ ਸ਼ਹਿਰ ਦੇ ਕੈਰਾਬਰੈਮ ਵਲੋਂ ਕੀਤੇ ਗਏ ਪੰਜਾਬ ਪਵਿਲੀਅਨ ਵਿੱਚ ਭਾਰਤੀ ਕਾਂਸਲੇਟ ਨੇ ਸਿੱਧਾ ਦਖਲ ਦਿੰਦਿਆਂ ਉਸਨੂੰ ਕੈਂਸਲ ਕਰਵਾਉਣ ਦਾ ਦਬਾਅ ਬਣਾਇਆ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੈਨੇਡਾ ਦੀ ਸਕਿਊਰਟੀ ਏਜੰਸੀ “ਸੀਸਸ” ਨੂੰ ਦਿੱਤੀ ਜਾਣਕਾਰੀ ਵਿੱਚ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ “ਵਿਆਨਾ ਕੰਨਵੈਂਸ਼ਨ ਔਨ ਡਿਪਲੋਮੈਟਿਕ ਰੀਲੇਸ਼ਨ” ਦੇ ਆਰਟੀਕਲ 41 ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਕਤ ਕਾਰਵਾਈਆਂ ਇਸਦੀ ਉਲੰਘਣਾ ਕਰਦੀਆਂ ਹਨ ਜਿਸ ਦੇ ਆਧਾਰ ਤੇ ਉਕਤ ਡਿਪਲੋਮੈਟਸ ਨੂੰ ਕੈਨੇਡਾ ਚੋਂ ਕੱਢਿਆ ਜਾਵੇ।

ਸੁਖਮਿੰਦਰ ਸਿੰਘ ਹੰਸਰਾ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੂੰ “ਗਲੋਬਲ ਅਫੇਅਰਜ਼ ਕੈਨੇਡਾ” ਵਲੋਂ ਈਮੇਲ ਰਾਹੀਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ “ਵਿਆਨਾ ਕੰਨਵੈਂਸ਼ਨ ਔਨ ਡਿਪਲੋਮੈਟਿਕ ਰੀਲੇਸ਼ਨ” ਦੇ ਆਰਟੀਕਲ 41 ਅਨੁਸਾਰ ਕਿਸੇ ਵੀ ਦੇਸ਼ ਦਾ ਡਿਪਲੋਮੈਟ Privileges and Immunities ਨੂੰ ਮਾਣਦਿਆਂ ਕਿਸੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ।

About admin

Check Also

Punjabi Cultural distinctiveness pang Indian Consulate

Brampton ON (July 14th 2017) “It was distinct honor as a Bramptonian Punjabi to attend ...

Leave a Reply

Your email address will not be published. Required fields are marked *