Breaking News
Home / News / ਸ.ਮਾਨ ਨੂੰ ਹਵਾਈ ਅੱਡੇ ਤੇ ਰੋਕਣ ਵਾਲੀਆਂ ਸੁਰੱਖਿਆ ਏੇਜੰਸੀਆਂ ਲਲਿਤ ਮੋਦੀ ਅਤੇ ਵਿਜੇ ਮਾਿਲਆ ਦੇ ਸੁਰੱਖਿਅਤ ਭੱਜਣ ਸਮੇਂ ਕਿੱਥੇ ਸਨ – ਬੱਲੋਵਾਲ 

ਸ.ਮਾਨ ਨੂੰ ਹਵਾਈ ਅੱਡੇ ਤੇ ਰੋਕਣ ਵਾਲੀਆਂ ਸੁਰੱਖਿਆ ਏੇਜੰਸੀਆਂ ਲਲਿਤ ਮੋਦੀ ਅਤੇ ਵਿਜੇ ਮਾਿਲਆ ਦੇ ਸੁਰੱਖਿਅਤ ਭੱਜਣ ਸਮੇਂ ਕਿੱਥੇ ਸਨ – ਬੱਲੋਵਾਲ 

ਸ.ਮਾਨ ਨੂੰ ਹਵਾਈ ਅੱਡੇ ਤੇ ਰੋਕਣ ਵਾਲੀਆਂ ਸੁਰੱਖਿਆ ਏੇਜੰਸੀਆਂ ਲਲਿਤ ਮੋਦੀ ਅਤੇ ਵਿਜੇ ਮਾਿਲਆ ਦੇ ਸੁਰੱਖਿਅਤ ਭੱਜਣ ਸਮੇਂ ਕਿੱਥੇ ਸਨ – ਬੱਲੋਵਾਲ 
ਅੰਿਮ੍ਰਤਸਰ ਸਾਹਿਬ 06 ਮਈ, ਬੀਤੀ ਰਾਤ ਸ.ਸਿਮਰਨਜੀਤ ਸਿੰਘ ਮਾਨ ਜੋ ਆਪਣੇ ਯੂਰਪ ਦੌਰੇ ਤੇ ਰਵਾਨਾ ਹੋਣ ਲਈ ਸ਼੍ਰੀ ਗੁਰੂ ਰਾਮਦਾਸ ਅੰਤਰਾਸ਼ਟਰੀ ਹਵਾਈ ਅੱਡੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ । ਉਨਾਂ ਨੂੰ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਹਵਾਈ ਅੱਡੇ ਤੇ ਤਿੰਨ ਘੰਟੇ ਗੈਰ ਕਾਨੂੰਨੀ ਤਰੀਕੇ ਨਾਲ ਰੋਕਿਆ ਗਿਆ । ਇਸ ਦੌਰਾਨ ਸ.ਮਾਨ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ । ਇਸ ਘਟਨਾ ਦੀ ਅਸੀਂ ਸਮੁੱਚੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਖਤ ਨਿਖੇਧੀ ਕਰਦੇ ਹਾਂ । ਹਵਾਈ ਅੱਡੇ ਦਾ ਪ੍ਰਸ਼ਾਸ਼ਨ ਅਤੇ ਸਰਕਾਰ ਦੇ ਨੁਮਾਇੰਦੇ ਸਾਨੂੰ ਦੱਸਣ ਇੱਕ ਵਾਜਬ ਵੀਜੇ ਤੇ ਯੂਰਪ ਦੌਰੇ ਤੇ ਰਵਾਨਾ ਹੋ ਰਹੇ ਸ.ਮਾਨ ਨੂੰ ਕਿਸ ਧਾਰਾ ਅਧੀਨ ਤਿੰਨ ਘੰਟੇ ਗੈਰਕਾਨੂੰਨੀ ਤਰੀਕੇ ਨਾਲ ਰੋਕਿਆ ਅਤੇ ਪਰੇਸ਼ਾਨ ਕੀਤਾ ਗਿਆ । ਇਸ ਮੁਲਕ ਵਿੱਚੋਂ ਜਿੱਥੇ 9000 ਕਰੋੜ ਦੇ ਕਰਜਦਾਰ ਅਤੇ ਬੈਂਕ ਕਰਪਟ ਵਿਜੇ ਮਾਲੀਆ ਨੂੰ ਬਿਨਾਂ ਰੋਕ ਟੋਕ ਸੁਰੱਖਿਅਤ ਮੁਲਕ ਵਿੱਚੋਂ ਭੱਜਣ ਵਿੱਚ ਸਰਕਾਰ ਮੱਦਦ ਕਰਦੀ ਹੈ । ਇਸੇ ਤਰਾਂ ਵੱਖ ਵੱਖ ਠੱਗੀ ਅਤੇ ਪੈਸੇ ਦੀ ਕਾਲਾ ਬਜਾਰੀ ਦੇ ਗੰਭੀਰ ਮਾਮਲਿਆਂ ਵਿੱਚ ਲੋੜੀੰਦਾ ਲਲਿਤ ਮੌਦੀ ਨੂੰ ਵੀ ਸੁਰੱਖਿਅਤ ਦੇਸ਼ ਛੱਡਣ ਵਿੱਚ ਸਰਕਾਰ ਵੱਲੋੰ ਮੱਦਦ ਕਰਦੀ ਹੈ । ਇਹ ਸਭ ਸਪੱਸ਼ਟ ਕਰਦਾ ਹੈ ਕਿ ਭਾਰਤੀ ਤੰਤਰ ਖੁਦ ਬੇਈਮਾਨ ਅਤੇ ਕਾਨੂੰਨੀ ਦੋਸ਼ੀਆਂ ਨੂੰ ਭਾਰਤ ਛੱਡਣ ਵਿੱਚ ਮੱਦਦ ਕਰਕੇ ਕਾਨੂੰਨ ਦੀ ਉਲੰਘਣਾ ਕਰਕੇ ਨਿੱਜੀ ਹਿੱਤਾਂ ਦੀ ਪੂਰਤੀ ਕਰਦਾ ਰਿਹਾ ਹੈ । ਪਰ ਸ.ਸਿਮਰਨਜੀਤ ਸਿੰਘ ਮਾਨ ਜਿਨਾਂ ਉੱਪਰ ਕੋਈ ਦੋਸ਼ ਨਹੀਂ ਅਤੇ ਉਹ ਕਿਸੇ ਕੇਸ ਵਿੱਚ ਵੀ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਲੋੜੀਂਦਾ ਨਹੀਂ ਉਨਾਂ ਨੂੰ ਸ਼ਾਤੀ ਪੂਰਵ ਤਰੀਕੇ ਨਾਲ ਜੀਵਨ ਜਿਓਂਦੇ ਹੋਏ ਯੂਰਪ ਦੌਰੇ ਤੇ ਜਾਂਦੇ ਸਮੇਂ ਤੰਗ ਪਰੇਸ਼ਾਨ ਕਰਨਾ ਭਾਰਤੀ ਸਰਕਾਰਾਂ ਦੀ ਸਿੱਖ ਵਿਰੋਧੀ ਨੀਤੀਆਂ ਨੂੰ ਵਿਸ਼ਵ ਦੀਆਂ ਸਰਕਾਰਾਂ ਅੱਗੇ ਨੰਗਾ ਕਰਦਾ ਹੈ । ਇਸ ਮੁਲਕ ਵਿੱਚ ਬ੍ਰਹਾਮਣਵਾਦੀ ਸੋਚ ਦੇ ਪੈਰੋਕਾਰਾਂ ਨੂੰ ਸਰਕਾਰੀ ਮਾਨਤਾ ਪ੍ਰਾਪਤ ਹੈ ਅਤੇ ਦੋਸ਼ੀ ਹੋਣ ਦੇ ਬਾਵਜੂਦ ਵੀ ਮੁਲਕ ਛੱਡਣ ਵਿੱਚ ਉਨਾਂ ਮੱਦਦ ਕੀਤੀ ਜਾਂਦੀ ਹੈ ਪਰ ਇੱਕ ਇਨਸਾਫ ਪਸੰਦ ਅਤੇ ਸਿੱਖ ਕੌਮ ਦੇ ਹੱਕਾਂ ਅਤੇ ਕੌਮੀਂ ਆਜਾਦੀ ਦੀ ਗੱਲ ਕਰਨ ਵਾਲੇ ਸਿੱਖ ਨੂੰ ਬੇਵਜਾ ਹਵਾਈ ਅੱਡੇ ਤੇ ਪਰੇਸ਼ਾਨ ਕੀਤਾ ਜਾਂਦਾ ਹੈ । ਅਸੀਂ ਇਸ ਘਟਨਾ ਦੀ ਸਖਤ ਨਿਖੇਧੀ ਕਰਦੇ ਹਾਂ ਅਤੇ ਇਹ ਮੰਗ ਕਰਦੇ ਹਾਂ ਕਿ ਿੲਸ ਮਾਮਲੇ ਦੀ ਜਾਂਚ ਕੀਤੀ ਜਾਵੇ ਕਿ ਸ.ਮਾਨ ਨੂੰ ਕਿਸਦੇ ਹੁਕਮਾਂ ਤੇ ਇਸਤਰਾਂ ਤੰਗ ਪਰੇਸ਼ਾਨ ਕੀਤਾ ਗਿਆ ਇਸ ਪਿੱਛੇ ਕੀ ਮਕਸਦ ਸੀ । ਕਾਰਵਾਈ ਨਾਂ ਹੋਣ ਦੀ ਸੂਰਤ ਵਿੱਚ ਇਸ ਮਾਮਲੇ ਨੂੰ ਪੰਜਾਬ ਹਰਿਆਣਾ ਹਾਈਕੋਰਟ ਲਿਜਾਇਆ ਜਾਵੇਗਾ । ਅਸੀਂ ਅੰਤਰਾਸ਼ਟਰੀ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਿੲਸ ਘਟਨਾ ਦਾ ਸਖਤ ਨੋਟਿਸ ਲਿਅਾ ਜਾਵੇ ਅਤੇ ਭਾਰਤ ਸਰਕਾਰ ਤੋਂ ਜਵਾਬ ਮੰਗਿਅਾ ਜਾਵੇ ਕਿ ੳੁਹ ਕਿਸ ਕਾਨੂੰਨ ਅਧੀਨ ਸਿੱਖ ਕੌਮ ਦੇ ਅਾਗੂ ਨਾਲ ਿੲਹ ਵਤੀਰਾ ਕਰਕੇ ਮਾਨਸਿਕ ਪਰੇਸ਼ਾਨ ਕਰ ਰਹੀ ਹੈ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *