Breaking News
Home / News /

PU ਵਿਦਿਆਰਥੀਆਂ ਦਾ ਸੰਘਰਸ਼ ਪਹੁੰਚਿਆ ਨਿਊਯਾਰਕ ਸ਼੍ਰੌਮਣੀ ਅਕਾਲੀ ਦਲ (ਅ) ਅਮਰੀਕਾ ਨੇ ਕੀਤੀ ਆਵਾਜ ਬੁਲੰਦ

ਨਿਊਯਾਰਕ -23 ਅਪ੍ਰੈਲ  ਬੀਤੇ ਕੱਲ ਮੈਨਹੇਟਨ ਨਿਊਯਾਰਕ ਵਿੱਚ ਗੁਰੂਦੁਆਰਾ ਸਿੱਖ ਕਲਚਰਲ ਸੁਸਾਇਟੀ ਅਤੇ ਸਮੂਹ ਪੰਥਕ ਜੱਥੇਬੰਦੀਆਂ ਵੱਲੋਂ ਸਜਾਈ ਗਈ ਸਿੱਖ ਡੇਅ ਪਰੇਡ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਵਿੱਚ ਫੀਸਾ ਵਿੱਚ ਹੋਏ ਅਥਾਹ ਵਾਧੇ ਵਿਰੁੱਧ ਸੰਘਰਸ਼ ਕਰ ਰਹੇ ਵਿਦਿਆਰਥਿਆਂ ਦੇ ਸੰਘਰਸ਼ ਨੇ ਵੀ ਦਸਤਕ ਦੇ ਦਿੱਤੀ ਹੈ । ਦਰਅਸਲ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਵਿਦਿਆਰਥੀਆਂ ਵੱਲੋੰ ਫੀਸ ਵਾਧੇ ਨੂੰ ਲੈਕੇ ਸ਼ਾਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਦਿਆਂ ਉੱਪਰ ਪੁਲਿਸ ਬਲਾਂ ਵੱਲੋੰ ਕੀਤੇ ਗਏ ਵੈਸ਼ੀ ਲਾਠੀਚਾਰਜ ਅਤੇ ਪੁਲਿਸ ਹਿਰਾਸਤ ਵਿੱਚ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਨੂੰ ਮਾਨਸਿਕ ਅਤੇ ਸ਼ਰੀਰਕ ਤੌਰ ਤੇ ਡਰਾਏ ਅਤੇ ਕੁੱਟੇ ਜਾਣ ਦਾ ਸਖਤ ਨੋਟਿਸ ਲਿਆ ਗਿਆ ਹੈ । ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਇਨਾਂ ਵਿਦਿਆਰਥੀਆਂ ਦੇ ਹੱਕ ਵਿੱਚ ਜੋਰਦਾਰ ਤਰੀਕੇ ਨਾਲ ਆਵਾਜ ਬੁਲੰਦ ਕੀਤੀ ਗਈ । ਇਨਾਂ ਵੱਲੋਂ ਵਿਦਿਆਰਥੀਆਂ ਤੇ ਹੋਏ ਜੁਲਮ ਦੀਆਂ ਫੋਟੋਆਂ ਦੇ ਬੈਨਰ ਹੱਥਾਂ ਵਿੱਚ ਫੜਕੇ ਪੂਰੀ ਸਿੱਖ ਡੇਅ ਪਰੇਡ ਦੌਰਾਨ ਮਾਰਚ ਕੀਤਾ ਗਿਆ ਅਤੇ ਵਿਦਿਆਰਥੀਆਂ ਤੇ ਦਰਜ ਹੋਏ ਝੂਠੇ ਦੇਸ਼ ਧ੍ਰੋਹ ਅਤੇ ਹੋਰ ਕੇਸਾਂ ਸਮੇਤ ਫੀਸਾਂ ਵਿੱਚ ਹੋਏ ਵਾਧੇ ਨੂੰ ਵੀ ਵਾਪਸ ਲੈਣ ਦੀ ਮੰਗ ਕੀਤੀ ਗਈ । ਇਸਦੇ ਨਾਲ ਹੀ ਇਨਾਂ ਜੱਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਉਨਾਂ ਦੀ ਪਾਰਟੀ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵਿਦਿਆਰਥੀਆਂ ਤੇ ਹੋਈ ਅਜਿਹੀ ਵੈਸ਼ੀ ਕਾਰਵਾਈ ਨੂੰ ਹਰਗਿਜ ਬਰਦਾਸ਼ਤ ਨਹੀਂ ਕਰੇਗੀ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਅਤੇ ਪੁਲਿਸ ਵੱਲੋਂ ਮਿਲੀ ਭੁਗਤ ਨਾਲ ਕੀਤੀ ਇਸ ਦਰਿੰਦਗੀ ਨੂੰ ਵਿਸ਼ਵ ਭਰ ਵਿੱਚ ਬੇਨਕਾਬ ਕਰਕੇ ਵਿਦਿਆਰਥੀਆਂ ਦੇ ਸੰਘਰਸ਼ ਨੂੰ ਹੋਰ ਮਜਬੂਤ ਕਰੇਗੀ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *