Breaking News
Home / News / ਖਾਲਿਸਤਾਨੀ ਰੰਗ ਵਿੱਚ ਰੰਗੀ ਸਿੱਖ ਡੇਅ ਪਰੇਡ ਬ੍ਰਹਾਮਣਵਾਦ ਖਿਲਾਫ ਇਕਜੁੱਟ ਹੋਣ ਦਾ ਸੱਦਾ ਦੇ ਗਈ

ਖਾਲਿਸਤਾਨੀ ਰੰਗ ਵਿੱਚ ਰੰਗੀ ਸਿੱਖ ਡੇਅ ਪਰੇਡ ਬ੍ਰਹਾਮਣਵਾਦ ਖਿਲਾਫ ਇਕਜੁੱਟ ਹੋਣ ਦਾ ਸੱਦਾ ਦੇ ਗਈ

ਖਾਲਿਸਤਾਨੀ ਰੰਗ ਵਿੱਚ ਰੰਗੀ ਸਿੱਖ ਡੇਅ ਪਰੇਡ ਬ੍ਰਹਾਮਣਵਾਦ ਖਿਲਾਫ ਇਕਜੁੱਟ ਹੋਣ ਦਾ ਸੱਦਾ ਦੇ ਗਈ

ਨਿਊਯਾਰਕ 23 ਅਪ੍ਰੈਲ, ਬੀਤੇ ਕੱਲ ਗੁਰੂਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ਼ ਅਤੇ ਸਮੂਹ ਪੰਥਕ ਜੱਥੇਬੰਦੀਆਂ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਿੱਖ ਡੇਅ ਪਰੇਡ 2017 ਦੀ ਆਰੰਮਭਤਾ ਕੀਤੀ ਗਈ । ਇਸ ਪਰੇਡ ਵਿੱਚ ਅਮਰੀਕਾ ਤੋਂ ਇਲਾਵਾ ਕੈਨੇਡਾ, ਇੰਗਲੈਂਡ ਅਤੇ ਯੂਰਪ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਪਰੇਡ ਵਿੱਚ ਵਿੱਚ ਸ਼ਾਮਿਲ ਸੰਗਤਾਂ ਦਾ ਉਤਸ਼ਾਹ ਦੇਖਣਯੋਗ ਸੀ । ਇਸ ਪਰੇਡ ਵਿੱਚ ਹਰ ਸਾਲ ਦੀ ਤਰਾਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਖਾਲਿਸਤਾਨੀ ਫਲੋਅਰ ਵੀ ਸਜਾਇਆ ਗਿਆ । ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਕੌੰਮੀਂ ਸੰਘਰਸ਼ ਵਿੱਚ ਸ਼ਹੀਦ ਹੋ ਗਏ ਸਿੰਘ ਸਿੰਘਣੀਆਂ ਦੀਆਂ ਫੋਟੋਆਂ ਅਤੇ ਕੌਮ ਦੇ ਗੱਦਾਰ ਅਤੇ ਦੁਸ਼ਮਣ ਜਮਾਤਾਂ ਦੀ ਪ੍ਰਤੱਖ ਨਿਸ਼ਾਨ ਦੇਹੀ ਕਰਦੇ ਬੈਨਰ ਹੱਥਾਂ ਵਿੱਚ ਫੜ ਸ਼ਮੂਲੀਅਤ ਕੀਤੀ । ਿੲਸ ਪਰੇਡ ਦੀ ਵਿਲੱਖਣ ਗੱਲ ਿੲਹ ਰਹੀ ਹੈ ਕਿ ਿੲਸ ਵਾਰ ਪਰੇਡ ਵਿੱਚ ਸਿੱਖ ਕੌਮ ਤੋਂ ਿੲਲਾਵਾ ਬ੍ਰਹਾਮਣਵਾਦ ਯੌਜਨਾਬੰਦ ਤਰੀਕੇ ਨਾਲ ਸੰਘਰਸ਼ ਕਰ ਰਹੇ ਮੂਲਨਿਵਾਸੀ,ਅੰਬੇਦਕਰੀ ਵੀਰਾਂ ਭੈਣਾਂ ਵੱਲੋੰ ਵੱਡੀ ਗਿਣਤੀ ਵਿੱਚ ਹਾਜਰੀ ਭਰੀ ਗੲੀ । ਸੰਗਤਾਂ ਦੇ ਹੱਥਾਂ ਵਿੱਚ ਫੜੇ ਕੇਸਰੀ ਅਤੇ ਨੀਲੇ ਕੌੰਮੀਂ ਨਿਸ਼ਾਨ ਿੲੱਕ ਵਿਲੱਖਣ ਤੇ ਮਨਮੋਹਕ ਦ੍ਰਿਸ਼ ਸਿਰਜ ਰਹੇ ਸਨ ਿੲੰਝ ਜਾਪਦਾ ਸੀ ਜਿਵੇਂ ਨਿੳੂਯਾਰਕ ਦਾ ਜਰਾ ਜਰਾ ਅੱਜ ਖਾਲਿਸਤਾਨ ਦੇ ਰੰਗ ਵਿੱਚ ਰੰਗਿਅਾ ਕੌਮੀਂ ਅਜਾਦੀ ਦੀਅਾਂ ਬਾਤਾਂ ਪਾ ਰਿਹਾ ਹੋਵੇ । ਿੲਸ ਮੌਕੇ ਤੇ ਪੰਜਾਬ ਤੋਂ ਸ.ਿੲਮਾਨ ਸਿੰਘ ਮਾਨ ਸਪੁੱਤਰ ਸ.ਸਿਮਰਨਜੀਤ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ ਅੰਮ੍ਰਿਤਸਰ, ਸ਼੍ਰੀ ਵਾਮਨ ਮੇਸ਼ਰਾਮ ਮੁਖੀ ਭਾਰਤੀ ਬਹੁਜਨ ਮੁਕਤੀ ਮੋਰਚਾ, ਸ਼੍ਰੀ ਖੁਸ਼ੀ ਰਾਮ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਪੰਜਾਬ ਸ.ਗੁਰਮੇਲ ਸਿੰਘ ਸੰਧੂ ਸਕੱਤਰ ਜਨਰਲ ਬਹੁਜਨ ਮੁਕਤੀ ਪਾਰਟੀ ਪੰਜਾਬ ਿੲਨਾਂ ਤੋਂ ਿੲਲਾਵਾ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅੰਤਰਾਸ਼ਟਰੀ ਕੋਅਰਡੀਨੇਸ਼ਨ ਕਮੇਟੀ ਵੱਲੋਂ 22 ਮੁਲਕਾਂ ਦੀ ਪ੍ਰਤੀਨਿੱਧਤਾ ਕਰਦੇ ਸ.ਸੁਖਮਿੰਦਰ ਸਿੰਘ ਹੰਸਰਾ, ਸ.ਜਸਪਾਲ ਸਿੰਘ ਬੈਂਸ, ਸ.ਪਰਮਿੰਦਰ ਸਿੰਘ ਪਾਂਗਲੀ, ਸ. ਮਨਵੀਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ । ਕੁਲ ਮਿਲਾ ਕਿ ਇਸ ਵਾਰ ਦੀ ਸਿੱਖ ਡੇਅ ਪਰੇਡ ਵੱਖ ਵੱਖ ਜੱਥੇਬੰਦੀਆਂ ਦੀ ਸ਼ਮੂਲੀਅਤ ਅਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ, ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋੰ ਸਜਾਏ ਖਾਲਿਸਤਾਨੀ ਫਲੋਅਰ ਦੇ ਨਾਲ ਖਾਲਿਸਤਾਨੀ ਰੰਗ ਵਿੱਚ ਰੰਗੀ ਸਿੱਖ ਡੇਅ ਪਰੇਡ ਬ੍ਰਹਾਮਣਵਾਦ ਖਿਲਾਫ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੁਨੇਹਾ ਦੇ ਗਈ । ਇਸ ਮੌਕੇ ਤੇ ਸ.ਸੁਰਜੀਤ ਸਿੰਘ ਖਾਲਸਾ, ਸ.ਬੂਟਾ ਸਿੰਘ ਖੜੌਦ,ਸ.ਸਰਬਜੀਤ ਸਿੰਘ,ਸ.ਅਜੀਤ ਸਿੰਘ ਆਲੋਰੱਖ,ਸ.ਜੋਗਾ ਸਿੰਘ ਨਿਊਜਰਸੀ,ਸ.ਮੱਖਣ ਸਿੰਘ ਕਲੇਰ,ਸ.ਅਮਨਦੀਪ ਸਿੰਘ,ਸ.ਅਮਰਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ, ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *