Breaking News
Home / News / ਸ. ਇਮਾਨ ਸਿੰਘ ਮਾਨ, ਸ਼੍ਰੀ ਵਾਮਨ ਮੇਸ਼ਰਾਮ, ਸ਼੍ਰੀ ਖੁਸ਼ੀ ਰਾਮ, ਅਤੇ ਜਸਪਾਲ ਿਸੰਘ ਬੈਂਸ ਦਾ ਅਮਰੀਕਾ ਪਹੁੰਚਣ ਤੇ ਹੋਇਆ ਸ਼ਾਨਦਾਰ ਸਵਾਗਤ

ਸ. ਇਮਾਨ ਸਿੰਘ ਮਾਨ, ਸ਼੍ਰੀ ਵਾਮਨ ਮੇਸ਼ਰਾਮ, ਸ਼੍ਰੀ ਖੁਸ਼ੀ ਰਾਮ, ਅਤੇ ਜਸਪਾਲ ਿਸੰਘ ਬੈਂਸ ਦਾ ਅਮਰੀਕਾ ਪਹੁੰਚਣ ਤੇ ਹੋਇਆ ਸ਼ਾਨਦਾਰ ਸਵਾਗਤ

ਸ. ਇਮਾਨ ਸਿੰਘ ਮਾਨ, ਸ਼੍ਰੀ ਵਾਮਨ ਮੇਸ਼ਰਾਮ, ਸ਼੍ਰੀ ਖੁਸ਼ੀ ਰਾਮ, ਅਤੇ ਜਸਪਾਲ ਿਸੰਘ ਬੈਂਸ ਦਾ ਅਮਰੀਕਾ ਪਹੁੰਚਣ ਤੇ ਹੋਇਆ ਸ਼ਾਨਦਾਰ ਸਵਾਗਤ
ਨਿਊਯਾਰਕ -21 ਅਪ੍ਰੈਲ (ਰਾਜ ਗੋਗਨਾ) ਸ.ਇਮਾਨ ਸਿੰਘ ਮਾਨ ਸਪੁੱਤਰ ਸ.ਸਿਮਰਨਜੀਤ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ ਅੰਮ੍ਰਿਤਸਰ, ਸ਼੍ਰੀ ਵਾਮਨ ਮੇਸ਼ਰਾਮ ਕਮਾਂਡਰ ਭਾਰਤੀ ਬਹੁਜਨ ਮੁਕਤੀ ਮੋਰਚਾ BAMCEF, ਸ. ਜਸਪਾਲ ਿਸੰਘ ਬੇਂਸ ਪ੍ਰਧਾਨ ਿੲੰਗਲੇਡ,ਸ਼੍ਰੀ ਖੁਸ਼ੀ ਰਾਮ ਪ੍ਰਧਾਨ ਬਹੁਜਨ ਮੁਕਤੀ ਮੋਰਚਾ ਪੰਜਾਬ ਆਪਣੀ ਅਮਰੀਕਾ ਫੇਰੀ ਤੇ JFK ਏਅਰਪੋਰਟ ਪਹੁੰਚੇ । ਜਿੱਥੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਉਨਾਂ ਦਾ ਅਮਰੀਕਾ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ । ਦਰਅਸਲ ਸ.ਇਮਾਨ ਸਿੰਘ ਮਾਨ,ਸ਼੍ਰੀ ਵਾਮਨ ਮੇਸ਼ਰਾਮ ਅਤੇ ਸ਼੍ਰੀ ਖੁਸ਼ੀ ਰਾਮ ਜੀ ਨਿਊਯਾਰਕ ਦੇ ਮੈਨਹੇਟਨ ਦੀ ਵਿਸ਼ਵ ਪ੍ਰਸਿੱਧ ਪਰੇਡ ਸਿੱਖ ਡੇਅ ਪਰੇਡ ਵਿੱਚ ਸ਼ਾਮਿਲ ਹੋਣ ਲਈ ਅਮਰੀਕਾ ਆਏ ਹਨ । ਸਿੱਖ ਡੇਅ ਪਰੇਡ ਅਮਰੀਕਾ ਦੇ ਇਤਿਹਾਸ ਵਿੱਚ ਵਿਸ਼ੇਸ਼ ਥਾਂ ਰੱਖਦੀ ਹੈ । ਇਹ ਪਰੇਡ ਹਰ ਸਾਲ ਗੁਰੂਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਪ੍ਰਬੰਧਕੀ ਕਮੇਟੀ ਅਤੇ ਸਮੂਹ ਪੰਥਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਕੱਢੀ ਜਾਂਦੀ ਹੈ । ਇਸ ਪਰੇਡ ਵਿੱਚ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋੰ ਹਰ ਸਾਲ ਵਿਸ਼ੇਸ਼ ਤੌਰ ਤੇ ਬਹੁਤ ਹੀ ਆਕਰਸ਼ਕ ਅਤੇ ਦਿੱਲ ਖਿੱਚਵਾਂ ਖਾਲਿਸਤਾਨੀ ਫਲੋਅਰ ਲਗਾਇਆ ਜਾਂਦਾ ਹੈ । ਜਿਸਤੋਂ ਪੂਰੀ ਦੁਨੀਆਂ ਵਿੱਚ ਵਸਦੇ ਵੱਖ ਵੱਖ ਮੁਲਕਾਂ ਅਤੇ ਫਿਰਕਿਆਂ ਦੇ ਲੋਕਾਂ ਨੂੰ ਸਿੱਖ ਕੌਮ ਦੀ ਕੌਮੀਂ ਆਜਾਦੀ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਮਿਲਦਾ ਹੈ । ਇਸ ਮੌਕੇ ਸ.ਇਮਾਨ ਸਿੰਘ ਮਾਨ ਵੱਲੋੰ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦਾ ਸਵਾਗਤ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ । ਸ.ਮਾਨ ਨੇ ਕਿਹਾ ਕਿ ਉਨਾਂ ਨੂੰ ਅਕਸਰ ਅਮਰੀਕਾ ਅਾਓਣ ਦਾ ਮੌਕਾ ਮਿਲਦਾ ਹੈ ਅਤੇ ੳੁਹ ਦੱਸਣਾ ਚਾਹੁੰਦੇ ਹਨ ਕਿ ਅਮਰੀਕਾ ਵਰਗਾ ਮੁਲਕ ਜਿੱਥੇ ਹਰ ਿੲਨਸਾਨ ਨਿੱਜੀ ਰੁਝੇਵਿਅਾਂ ਵਿੱਚ ਵਿਅਸਤ ਰਹਿੰਦਾ ਹੈ ੳੁੱਥੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਥ ਦੇ ਮੈਂਬਰਾਂ ਵੱਲੋਂ ਦਿਨ ਰਾਤ ਿੲੱਕ ਕਰਕੇ ਸ.ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੇ ਜਾ ਰਹੇ ਕੌਮੀੰ ਕਾਰਜ ਬੇਹੱਦ ਸ਼ਲਾਘਾਯੋਗ ਹਨ ਜਿਸਲੲੀ ੳੁਹ ਿੲਨਾਂ ਸੰਘਰਸ਼ੀ ਯੋਧਿਅਾਂ ਦਾ ਦਿਲੋਂ ਧੰਨਵਾਦ ਕਰਦੇ ਹਨ । ਸ਼੍ਰੀ ਵਾਮਨ ਮੇਸ਼ਰਾਮ ਨੇ ਵੀ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਉਨਾਂ ਦਾ ਅਮਰੀਕਾ ਵਿੱਚ ਪਹਿਲਾ ਦੌਰਾ ਹੈ ਅਤੇ ਉਨਾਂ ਨੂੰ ਬਹੁਤ ਖੁਸ਼ੀ ਹੋੲੀ ਿੲਹ ਵੇਖਕੇ ਕਿਵੇਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰਾਂ ਨੇ ਦੁਨੀਅਾਂ ਦੇ ਸਭ ਤੋਂ ਅਗਾਹ ਵਧੂ ਅਤੇ ਪ੍ਰਗਤੀਸ਼ੀਲ ਮੁਲਕ ਵਿੱਚ ਰਹਿੰਦਿਅਾਂ ਕੇਵਲ ਨਿੱਜੀ ਕੰਮਾ ਨੰੂ ਅਹਿਮਿਅਤ ਨਹੀਂ ਦਿੱਤੀ ਬਲਕਿ ਸਿੱਖ ਕੌਮ ਦੇ ੳੁੱਪਰ ਬ੍ਰਹਾਮਣਵਾਦੀਅਾਂ ਵੱਲੋਂ ਕੀਤੇ ਜੁਲਮ ਦੀ ਦਾਸਤਾਨ ਨੂੰ ਵਿਸ਼ਵ ਭਰ ਵਿੱਚ ਪ੍ਰਚਾਰ ਕਿ ਸਿੱਖ ਕੌਮ ਦੇ ਕੌਮੀਂ ਹੱਕਾਂ ਲੲੀ ਅਾਵਾਜ ਬੁਲੰਦ ਕੀਤੀ ਹੈ । ੳੁਨਾਂ ਕਿਹਾ ਪੰਜਾਬ ਵਿੱਚ ਵੀ ੳੁਨਾਂ ਨੂੰ ਸ.ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸ਼ਿਪ ਨਾਲ ਸਮਾਂ ਬਿਤਾੳੁਣ ਅਤੇ ਸਟੇਜਾਂ ਸਾਝੀਂਅਾਂ ਕਰਨ ਦਾ ਸਮਾਂ ਮਿਲਿਅਾ ਅਤੇ ੳੁਨਾਂ ਨੂੰ ਅਾਸ ਹੈ ਕਿ ਅਮਰੀਕਾ ਵਿੱਚ ਵੀ ੳੁਨਾਂ ਦੀ ਿੲਹ ਫੇਰੀ ਬ੍ਰਹਾਮਣਵਾਦ ਖਿਲਾਫ ਅਾਰੰਭੇ ਿੲਸ ਸੰਘਰਸ਼ ਦੇ ਭਵਿੱਖ ਲੲੀ ਸਾਰਥਕ ਨਤੀਜੇ ਲੈਕੇ ਅਾਵੇਗੀ । ਸ਼੍ਰੌਮਣੋ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਸਪੋਕਸਮੈਨ ਸ.ਸਰਬਜੀਤ ਸਿੰਘ ਨੇ ਅਮਰੀਕਾ ਫੇਰੀ ਤੇ ਅਾੲੇ ਿੲਨਾਂ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਸ.ਿੲਮਾਨ ਸਿੰਘ ਮਾਨ ਦੀ ਹਾਜਰੀ ਵਿੱਚ ਮੂਲਨਿਵਾਸੀ ਅਾਗੂਅਾਂ ਸ਼੍ਰੀ ਵਾਮਨ ਮੇਸ਼ਰਾਮ ਅਤੇ ਸ਼੍ਰੀ ਖੁਸ਼ੀ ਰਾਮ ਨਾਲ ਵੱਖ ਵੱਲ਼ ਮੁੱਦਿਅਾਂ ਤੇ ਬਹੁਤ ਸਾਰੀਅਾਂ ਮੀਟਿੰਗਾਂ ਕਰੇਗਾ । ਜਿਸ ਵਿੱਚ ਮੂਲਨਿਵਾਸੀਅਾਂ ਅਤੇ ਖਾਲਿਸਤਾਨੀਅਾਂ ਵੱਲੋਂ ਬ੍ਰਹਾਮਣਵਾਦ ਅਤੇ ਕੱਟੜਪੰਥੀ ਸੋਚ ਵਿਰੁੱਧ ਿੲਕੱਠੇ ਸੰਘਰਸ਼ ਲੜਨ ਦੀ ਰਣਨੀਤੀ ਤਹਿ ਕੀਤੀ ਜਾਵੇਗੀ । ੳੁਨਾਂ ਕਿਹਾ ਕਿ ੳੁਨਾਂ ਨੂੰ ਪੂਰਨ ਅਾਸ ਹੈ ਕਿ ਅਸੀਂ ਮਿਲ ਕਿ ਬਹੁਤ ਵਧੀਅਾ ਯੋਜਨਾਬੰਦੀ ਨਾਲ ਬ੍ਰਹਾਮਣਵਾਦ ਦੇ ਖਾਤਾਮੇ ਲੲੀ ੳੁਪਰਾਲੇ ਕਰਨ ਵਿੱਚ ਕਾਮਯਾਬ ਹੋਵਾਂਗੇ ਤੇ ਿੲਸ ਵਾਰ ਦੀ ਸਿੱਖ ਡੇਅ ਪਰੇਡ ਵੀ ਸਿੱਖ ਕੌਮ,ਮੂਲਨਿਵਾਸੀ ਅਤੇ ਅਮਰੀਕਾ ਦੇ ਿੲਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੋਵੇਗੀ । ਿੲਸ ਮੌਕੇ ਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸ. ਬੂਟਾ ਿਸੰਘ ਖੜੌਦ, ਪ੍ਰਧਾਨ ਸੁਰਜੀਤ ਿਸੰਘ ਖਾਲਸਾ, ਤਰਲੋਚਨ ਿਸੰਘ ਜਰਮਨੀ,ਸਰਬਜੀਤ ਿਸੰਘ ,ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਤੋ ਅਮਨਦੀਪ ਿਸੰਘ ਤੇ ਅਮਰਜੀਤ ਿਸੰਘ ਹਾਜਿਰ ਸਨ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *