Breaking News
Home / News / ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਸੰਗਤਾਂ ਨੂੰ ਸਿੱਖ ਡੇਅ ਪਰੇਡ ਵਿੱਚ ਸ਼ਾਮਿਲ ਹੋਣ ਦੀ ਅਪੀਲ 

ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਸੰਗਤਾਂ ਨੂੰ ਸਿੱਖ ਡੇਅ ਪਰੇਡ ਵਿੱਚ ਸ਼ਾਮਿਲ ਹੋਣ ਦੀ ਅਪੀਲ 

ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਸੰਗਤਾਂ ਨੂੰ ਸਿੱਖ ਡੇਅ ਪਰੇਡ ਵਿੱਚ ਸ਼ਾਮਿਲ ਹੋਣ ਦੀ ਅਪੀਲ 
ਨਿਊਯਾਰਕ 21 ਅਪ੍ਰੈਲ , ਯੂਥ ਅਕਾਲੀ ਦਲ ਅੰਮ੍ਰਿਤਸਰ ਵੱਲੋੰ 22 ਅਪ੍ਰੈਲ ਨੂੰ ਮੈਨਹੈਟਨ ਵਿਖੇ ਹੋ ਰਹੀ ਸਿੱਖ ਡੇਅ ਪਰੇਡ ਵਿੱਚ ਪਹੁੰਚਣ ਲਈ ਸਮੂਹ ਸਿੱਖ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਗਈ ਹੈ । ਮੀਡੀਆ ਨੂੰ ਜਾਰੀ ਪ੍ਰੈਸ ਨੋਟ ਵਿੱਚ ਯੂਥ ਜਨਰਲ ਸਕੱਤਰ ਅਮਰਜੀਤ ਸਿੰਘ, ਕੇਸ਼ੀਅਰ ਕਰਨਜੋਤ ਿਸੰਘ ਅਤੇ ਅਗਜੇਕਟੀਵ ਮੇਬਰ ਦਲਵਿੰਦਰ ਸਿੰਘ,ਨਰਿੰਦਰ ਿਸੰਘ, ਸੁਖਵਿੰਦਰ ਿਸੰਘ, ਬਲਜੀਤ ਿਸੰਘ,ਦਲਜੀਤ ਿਸੰਘ, ਲਖਵੰਤ ਿਸੰਘ , ਬਲਵਿੰਦਰ ਿਸੰਘ, ਲਖਵੀਰ ਿਸੰਘ ਨੇ ਦੱਸਿਆ ਕਿ ਇਹ ਸਿੱਖ ਡੇਅ ਪਰੇਡ ਹਰ ਸਾਲ ਗੁਰੂਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਪ੍ਰਬੰਧਕ ਕਮੇਟੀ ਅਤੇ ਪੰਥਕ ਜੱਥੇਬੰਦੀਆਂ ਵੱਲੋਂ ਮੈਨਹੈਟਨ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਕੱਢੀ ਜਾਂਦੀ ਹੈ । ਇਸ ਪਰੇਡ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਦੁਨੀਆਂ ਭਰ ਤੋਂ ਸਿੱਖ ਸੰਗਤਾਂ ਸ਼ਾਮਿਲ ਹੁੰਦੀਆਂ ਹਨ । ਇਸ ਪਰੇਡ ਵਿੱਚ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਖਾਲਿਸਤਾਨ ਦਾ ਫਲੋਟ ਲਗਾਇਆ ਜਾ ਰਿਹਾ ਹੈ । ਜਿਸ ਨੂੰ ਕੌਮੀਂ ਆਜਾਦੀ ਲਈ ਚੱਲ ਰਹੇ ਸੰਘਰਸ਼ ਨਾਲ ਸਬੰਧਿਤ ਅਕਰਸ਼ਿਤ ਤਸਵੀਰਾਂ ਅਤੇ ਕੌਮੀਂ ਸ਼ਹੀਦਾਂ ਦੀਆਂ ਤਸਵੀਰਾਂ ਨਾਲ ਸਜਾਇਆ ਜਾਵੇਗਾ ਤਾਂ ਜੋ ਵਿਸ਼ਵ ਭਰ ਵਿੱਚ ਖਾਲਸਾ ਪੰਥ ਦੀ ਕੌਮੀੰ ਅਾਜਾਦੀ ਦੇ ਪੈਗਾਮ ਨੂੰ ਵੱਡੇ ਪੱਧਰ ਤੇ ਪ੍ਰਚਾਰਿਅਾ ਜਾ ਸਕੇ । ਿੲਸ ਮੌਕੇ ਭਾਰਤੀ ਹਕੂਮਤ ਵੱਲੋੰ ਘੱਟ ਗਿਣਤੀਅਾਂ ਤੇ ਕੀਤੇ ਗੲੇ ਅਤੇ ਕੀਤੇ ਜਾ ਰਹੇ ਜੁਲਮ ਦੀ ਦਾਸਤਾਨ ਨੂੰ ਵੀ ਤਸਵੀਰਾਂ ਰਾਹੀੰ ਪੇਸ਼ ਕੀਤਾ ਜਾਵੇਗਾ । ਸ.ਅਮਨਦੀਪ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਨੇ ਦੱਸਿਆ ਕਿ ਇਸ ਪਰੇਡ ਵਿੱਚ ਸ.ਈਮਾਨ ਸਿੰਘ ਮਾਨ ਸਪੁੱਤਰ ਸ.ਸਿਮਰਨਜੀਤ ਸਿੰਘ ਮਾਨ, ਸਰਪ੍ਰਸਤ ਯੂਥ ਅਕਾਲੀ ਦਲ ਅੰਮ੍ਰਿਤਸਰ, ਭਾਰਤੀ ਬਹੁਜਨ ਮੁਕਤੀ ਮੋਰਚਾ ਦੇ ਕਮਾਂਡਰ ਸ਼੍ਰੀ ਵਾਮਨ ਮੇਸ਼ਰਾਮ, ਬਹੁਜਨ ਮੁਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਖੁਸ਼ੀ ਰਾਮ ਉਚੇਚੇ ਤੌਰ ਤੇ ਪਹੁੰਚ ਰਹੇ ਹਨ ਅਤੇ ਇਨਾਂ ਮਹਿਮਾਨਾਂ ਵੱਲੋਂ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ । ਸ.ਅਮਰਜੀਤ ਸਿੰਘ ਜਨਰਲ ਸਕੱਤਰ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਨੇ ਦੱਸਿਆ ਕਿ ਇਸ ਪਰੇਡ ਵਿੱਚ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਵੱਖ ਵੱਖ ਮੁਲਕਾਂ ਦੀਆਂ ਇਕਾਈਆਂ ਜਿਵੇਂ ਕੈਨੇਡਾ, ਇੰਗਲੈਂਡ, ਯੂਰਪ ਦੇ ਨੁਮਾਂਇੰਦੇ ਵੀ ਪਹੁੰਚ ਰਹੇ ਹਨ । ਇਸ ਸਮੁੱਚੀ ਪਰੇਡ ਨੂੰ ਇਤਿਹਾਸਿਕ ਅਤੇ ਯਾਦਗਰ ਬਣਾਉਣ ਲਈ ਯੂਥ ਅਕਾਲੀ ਦਲ ਅੰਮ੍ਰਿਤਸਰ ਨੇ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਆਪਣੇ ਪਰਿਵਾਰਾਂ ਸਮੇਤ ਸਿੱਖ ਡੇਅ ਪਰੇਡ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਕੇ ਵਿਸ਼ਵ ਭਰ ਵਿੱਚੋੰ ਆਏ ਕੌਮੀਂ ਆਜਾਦੀ ਦੇ ਪਰਵਾਨਿਆਂ ਦੇ ਵਿਚਾਰ ਸਰਵਣ ਕਰੋ । ਿੲਸ ਪਰੇਡ ਵਿੱਚ ਨੂੰ ਸਫਲ ਬਣਾਕੇ ਅਸੀਂ ਖਾਲਸਾ ਪੰਥ ਦੀ ਵੱਖਰੀ ਹੋਂਦ ਅਤੇ ਕੌਮੀੰ ਅਾਜਾਦੀ ਦੀ ਅਾਵਾਜ ਦੁਨੀਅਾਂ ਭਰ ਦੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਿੲਸਲੲੀ ਸਾਡਾ ਸਭ ਦਾ ਫਰਜ ਬਣਦਾ ਹੈ ਕਿ 22 ਅਪ੍ਰੈਲ ਨੂੰ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਪਰੇਡ ਦਾ ਹਿੱਸਾ ਬਣੀੲੇ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *