Breaking News
Home / News / ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਮਾਨ,ਮਾਇਆਵਤੀ ਅਤੇ ਵਾਮਨ ਮਹੇਸ਼ਰਾਮ ਦੀ ਹਮਾਇਤ ਦਾ ਐਲਾਨ 

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਮਾਨ,ਮਾਇਆਵਤੀ ਅਤੇ ਵਾਮਨ ਮਹੇਸ਼ਰਾਮ ਦੀ ਹਮਾਇਤ ਦਾ ਐਲਾਨ 

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਮਾਨ,ਮਾਇਆਵਤੀ ਅਤੇ ਵਾਮਨ ਮਹੇਸ਼ਰਾਮ ਦੀ ਹਮਾਇਤ ਦਾ ਐਲਾਨ 
ਨਿਊਯਾਰਕ – 3/13/17, ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਸਮੂਹ ਮੈਂਬਰਾਂ ਦੀ ਇੱਕ ਹੰਗਾਮੀਂ ਮੀਟਿੰਗ ਅੱਜ ਰਿਚਮੰਡ ਹਿੱਲ ਵਿਖੇ ਸ. ਸੁਰਜੀਤ ਸਿੰਘ ਕਲਾਰ (ਪ੍ਰਧਾਨ) ਦੀ ਪ੍ਰਧਾਨਗੀ ਅਤੇ ਸ. ਸਰਬਜੀਤ ਸਿੰਘ ਨਿਊਯਾਰਕ (ਸਪੋਕਸਮੈਨ) ਦੀ ਅਗਵਾਹੀ ਵਿੱਚ ਕੀਤੀ ਗਈ ।ਜਿਸ ਵਿੱਚ ਬਾਬਾ ਅਮਰਜੀਤ ਿਸੰਘ, ਕੈਸ਼ੀਅਰ ਸੁਰਿੰਦਰ ਿਸੰਘ,ਯੂਥ ਆਗੂ ਅਮਨਦੀਪ ਿਸੰਘ, ਅਮਰਜੀਤ ਿਸੰਘ, ਕਰਨਜੋਤ ਿਸੰਘ, ਦਲਵਿੰਦਰ ਸਿੰਘ,ਨਰਿੰਦਰ ਿਸੰਘ, ਸੁਖਵਿੰਦਰ ਿਸੰਘ, ਬਲਜੀਤ ਿਸੰਘ, ਲਖਵੰਤ ਿਸੰਘ, ਦਲਜੀਤ ਿਸੰਘ, ਤੇ ਹੋਰ ਮੈਂਬਰਾਂ ਨੇਸ਼ਮੂਲੀਅਤ ਕੀਤੀ ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਿਰਕਤ ਕੀਤੀ । ਇਸ ਮੌਕੇ ਵਿਸ਼ੇਸ਼ ਤੌਰ ਤੇ ਗੇਲ ਐਂਡ ਗੇਲ ਲਾਅ ਫਰਮ ਦੇ ਨੁਮਾਇੰਦੇ ਕਾਨੂੰਨੀ ਨੁਕਤਿਆਂ ਅਤੇ ਇਮੀਗਰੇਸ਼ਨ ਦੇ ਖੇਤਰ ਵਿੱਚ ਬਹੁਚਰਚਿਤ ਨਾਮ ਸ. ਗੁਰਪਿੰਦਰ ਸਿੰਘ ਨੇ ਵੀ ਹਾਜਰੀ ਭਰੀ । ਸ. ਗੁਰਪਿੰਦਰ ਸਿੰਘ ਨੇ ਆਪਣੀ ਸਪੀਚ ਵਿੱਚ ਜਿੱਥੇ ਨੌਜਵਾਨਾਂ ਦੇ ਇਮੀਗਰੇਸ਼ਨ ਅਤੇ ਹੋਰ ਕਾਨੂੰਨੀ ਨੁਕਤਿਆਂ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਦਿੱਤੇ । ਉੱਥੇ ਉਨਾਂ ਕਿਹਾ ਕਿ ਅਮਰੀਕਾ ਦੁਨੀਆਂ ਭਰ ਵਿੱਚ ਇੱਕੋ ਇੱਕ ਅਜਿਹਾ ਮੁਲਕ ਹੈ ਜਿੱਥੇ ਵਿਸ਼ਵ ਦੇ ਵੱਖ ਵੱਖ ਮੁਲਕਾਂ ਦੇ ਬਾਸ਼ਿੰਦੇ, ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ, ਵੱਖ ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਹਨ ਅਤੇ ਅਮਰੀਕਾ ਵਿੱਚ ਪੱਕੇ ਤੌਰ ਤੇ ਸੈਟਲ ਹੁਣਾ ਇਨਾਂ ਸਮੂਹ ਪਰਵਾਸੀਆਂ ਦਾ ਪਹਿਲਾ ਸੁਪਨਾ ਹੁੰਦਾ ਹੈ । ਇਨਾਂ ਪ੍ਰਵਾਸੀਆਂ ਨੂੰ ਅਮਰੀਕਾ ਪ੍ਰਸ਼ਾਸ਼ਨ ਵੱਲੋਂ ਪੂਰਨ ਮਾਣ ਸਤਿਕਾਰ ਅਤੇ ਆਜਾਦੀ ਨਾਲ ਮਨੁੱਖੀ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜੀਵਨ ਬਸਰ ਕਰਨ ਦੀ ਖੁੱਲ ਦਿੱਤੀ ਜਾਂਦੀ ਹੈ । ਅਮਰੀਕਾ ਦਾ ਕਾਨੂੰਨ ਅਤੇ ਸਰਕਾਰ ਮਨੁੱਖੀ ਅਧਿਕਾਰਾਂ ਦੀ ਵਿਸ਼ੇਸ਼ ਕਦਰ ਕਰਦਾ ਹੈ ਅਤੇ ਸਭ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਵੀ ਕਰਦਾ ਹੈ । ਜਿੱਥੇ ਪ੍ਰਵਾਸੀਆਂ ਨੂੰ ਵਧੀਆ ਰਜੁਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ ਓਥੇ ਦੀਆਂ ਭਾਵਨਾਂਵਾਂ ਦੀ ਕਦਰ ਕਰਦੇ ਹੋਏ ਉਨਾਂ ਨੂੰ ਧਾਰਮਿਕ,ਸਮਾਜਿਕ ਤੌਰ ਤੇ ਪੂਰਨ ਅਾਜਾਦੀ ਨਾਲ ਵਿਚਰਨ ਦੀ ਖੁੱਲ ਵੀ ਦਿੱਤੀ ਜਾਂਦੀ ਹੈ । ਪਰ ਸ਼ਰਤ ਹੈ ਕਿ ਇੱਥੇ ਆ ਕਿ ਰਹਿਣ ਵਾਲੇ ਪ੍ਰਵਾਸੀ ਅਮਰੀਕਾ ਦੇ ਕਾਨੂੰਨ ਦੀ ਉਲੰਘਣਾ ਕਰਕੇ ਇੱਥੋੰ ਦੀ ਅਮਨ ਸ਼ਾਤੀ ਨੂੰ ਭੰਗ ਕਰਨ ਲਈ ਯਤਨਸ਼ੀਲ ਨਾਂ ਹੋਣ । ਸ. ਗੁਰਪਿੰਦਰ ਸਿੰਘ ਨੇ ਨੌਜਵਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ੳੁਹ ਕੋੲੀ ਵੀ ਅਜਿਹਾ ਕੰਮ ਨਾਂ ਕਰਨ ਜਿਸ ਨਾਲ ਅਮਰੀਕਾ ਦੇ ਕਾਨੂੰਨ ਦੀ ੳੁਲੰਘਣਾ ਹੁੰਦੀ ਹੋਵੇ ਤੇ ਿੲੱਥੋਂ ਦੀ ਅਮਨ ਸ਼ਾਤੀ ਲੲੀ ਅਤੇ ਦੇਸ਼ ਦੀ ੲੇਕਤਾ ਅਖੰਡਤਾ ਨੂੰ ਖਤਰਾ ਪੈਦਾ ਹੁੰਦਾ ਹੋਵੇ । ਇਸ ਮੀਟਿੰਗ ਵਿੱਚ ਇਹ ਵੀ ਐਲਾਨ ਕੀਤਾ ਗਿਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇ ਰਹੇ ਅਤੇ ਪੇਸ਼ ਆ ਰਹੀਆਂ ਭਾਰੀ ਰੁਕਾਵਟਾਂ ਦੇ ਬਾਵਜੂਦ ਵੀ ਨਿਰੰਤਰ ਆਪਣੇ ਨਿਸ਼ਨੇ ਵੱਲ ਅੱਗੇ ਵਧ ਰਹੇ ਇੱਕੋ ਇੱਕ ਰਾਜਨੀਤਕ ਆਗੂ ਸ. ਸਿਮਰਨਜੀਤ ਸਿੰਘ ਮਾਨ ਦੀ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਪੂਰਨ ਹਮਾਇਤ ਕਰਦੀ ਹੈ । ਇਸ ਮੌਕੇ ਸ. ਸਰਬਜੀਤ ਸਿੰਘ ਨੇ ਕਿਹਾ ਕਿ ਸ.ਮਾਨ ਬਿਨਾਂ ਕਿਸੇ ਲੋਭ ਅਤੇ ਸੁਆਰਥ ਦੇ ਨਵਾਬ ਸਰਦਾਰ ਕਪੂਰ ਸਿੰਘ ਵਾਂਗ ਕੌਮ ਦੀ ਸੇਵਾ ਵਿੱਚ ਲੱਗੇ ਹੋਏ ਹਨ ਅਤੇ ਉਨਾਂ ਨੇ ਆਖਰੀ ਸਵਾਸ ਤੱਕ ਕੌਮ ਦੀ ਸੇਵਾ ਹਿੱਤ ਆਪਣਾ ਜੀਵਨ ਕੌਮ ਨੂੰ ਅਰਪਣ ਕਰ ਦਿੱਤਾ ਹੈ | ਇਸਲਈ ਸ. ਮਾਨ ਦੀ ਸਿੱਖ ਕੌਮ ਪ੍ਰਤੀ ਇਸ ਸਮਰਪਿਤ ਭਾਵਨਾ ਨਾਲ ਜਿੰਦਗੀ ਭਰ ਦੀ ਕੁਰਬਾਨੀ ਅਤੇ ਦ੍ਰਿੜਤਾ ਸਿੱਖ ਕੌਮ ਦੇ ਸ਼ਾਨਾਮਤੀ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਜਰੂਰ ਦਰਜ ਹੋਵੇਗੀ । 

ਉਨਾਂ ਦੱਸਿਆ ਕਿ ਮੰਨੂਵਾਦੀ ਸੋਚ ਦੀ ਧਾਰਨੀ ਕੱਟੜਪੰਥੀ ਜਮਾਤ ਆਰ.ਐਸ.ਐਸ ਦੀ ਬ੍ਰਹਾਮਣਵਾਦੀ ਰਾਜਨਿਤਕ ਧਿਰ ਭਾਜਪਾ ਦੀ ਸਰਕਾਰ ਨੇ ਕੱਟੜਪੰਥੀ ਸੋਚ ਨੂੰ ਵਧਾਵਾ ਦਿੰਦੇ ਹੋਏ ਭਾਰਤ ਵਿੱਚ ਲੋਕਤੰਤਰ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਹੈ । ਇਸੇ ਕੱਟੜਪੰਥੀ ਸੋਚ ਦੇ ਅਧੀਨ ਭਾਰਤ ਦੇ 85% ਮੂਲ ਨਿਵਾਸੀ ਲੋਕਾਂ ਦੇ ਵੋਟ ਦੇ ਅਧਿਕਾਰ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਜਿਸ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੌਣਾਂ ਵਿੱਚ ਵੋਟਿੰਗ ਮਸ਼ੀਨਾਂ ਵਿੱਚ ਗੜਬੜੀ ਕਰਕੇ ਸੂਬੇ ਦੇ 85% ਮੂਲਨਿਵਾਸੀਆਂ ਨੂੰ ਪੱਕੇ ਤੌਰ ਤੇ ਗੁਲਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਭਾਜਪਾ ਸਰਕਾਰ ਵੱਲੋਂ ਆਰ.ਐਸ .ਐਸ ਦੇ ਇਸ਼ਾਰਿਆਂ ਤੇ ਉੱਤਰ ਪ੍ਰਦੇਸ਼ ਵਿੱਚ 85% ਮੂਲਨਿਵਾਸੀਆਂ ਨੂੰ ਗੁਲਾਮ ਕਰਨ ਦੀ ਜੋ ਨੀਚ ਹਰਕਤ ਕੀਤੀ ਗਈ ਹੈ । ਉਸਦੇ ਵਿਰੁੱਧ ਭੈਣ ਮਾਇਵਾਤੀ ਦੀ ਅਗਵਾਹੀ ਵਿੱਚ ਬਸਪਾ ਅਤੇ ਭਾਰਤੀ ਬਹੁਜਨ ਮੁਕਤੀ ਮੋਰਚਾ ਦੇ ਸਮੁਚੇ ਭਾਰਤ ਦੇ ਕਮਾਂਡਰ ਸ਼੍ਰੀ ਵਾਮਨ ਮਹੇਸ਼ਰਾਮ ਵੱਲੋਂ ਦੇਸ਼ ਭਰ ਵਿੱਚ ਜੋ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਉਸਦੀ ਪੂਰਨ ਹਮਾਇਤ ਕਰਦਾ ਹੈ । ਇਸਦੇ ਨਾਲ ਇਹ ਐਲਾਨ ਕੀਤਾ ਜਾਂਦਾ ਹੈ ਕਿ ਬ੍ਰਹਾਮਣਵਾਦੀ ਸੋਚ ਦੇ ਧਾਰਨੀ ਮੰਨੂਵਾਦੀ ਕੱਟੜਪੰਥੀ ਲੋਕਾਂ ਦੇ ਵਿਰੋਧ ਵਿੱਚ ਅਸੀਂ ਭੈਣ ਮਾਇਆਵਤੀ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੀ ਵਾਮਨ ਮਹੇਸ਼ਰਾਮ ਭਾਰਤੀ ਬਹੁਜਨ ਮੁਕਤੀ ਮੋਰਚਾ ਦੇ ਨਾਲ ਚੱਟਾਨ ਵਾਂਗ ਖੜੇ ਹਾਂ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *