Breaking News
Home / News / ਦੁੱਖਦਾਇਕ ਖਬਰ – ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਮੀਤ ਪ੍ਰਧਾਨ ਸ.ਸੁਲਤਾਨ ਸਿੰਘ ਦੇ ਪਿਤਾ ਜੀ ਦਾ ਅਕਾਲ ਚਲਾਣਾ

ਦੁੱਖਦਾਇਕ ਖਬਰ – ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਮੀਤ ਪ੍ਰਧਾਨ ਸ.ਸੁਲਤਾਨ ਸਿੰਘ ਦੇ ਪਿਤਾ ਜੀ ਦਾ ਅਕਾਲ ਚਲਾਣਾ


ਅੱਜ ਸਵੇਰ ਇੱਕ ਦੁੱਖਦਾਇਕ ਖਬਰ ਨੇ ਪੰਥਕ ਹਲਕਿਆਂ ਿਵੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ । ਸ.ਸੁਲਤਾਨ ਸਿੰਘ (ਮੀਤ ਪ੍ਰਧਾਨ) ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਸਤਿਕਾਰਯੋਗ ਪਿਤਾ ਸ.ਪ੍ਰਤਾਪ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ । ਉਨਾਂ ਦੇ ਅਕਾਲ ਚਲਾਣੇ ਦੀ ਖਬਰ ਆਓਂਦਿਆਂ ਹੀ ਦੇਸ਼ ਵਿਦੇਸ਼ ਵਿੱਚ ਬੈਠੀ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਲੀਡਰਸ਼ਿਪ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ.ਪ੍ਰਤਾਪ ਸਿੰਘ ਦੇ ਅਕਾਲ ਚਾਲਣੇ ਨੂੰ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ । ਸ.ਪ੍ਰਤਾਪ ਸਿੰਘ ਦਾ ਅੰਤਿਮ ਸੰਸਕਾਰ ਸਿੱਖ ਰਹਿਤ ਮਰਿਆਦਾ ਅਨੁਸਾਰ ਅੱਜ ਬਾਅਦ ਦੁਪਹਿਰ 1:30 ਵਜੇ ਉਨਾਂ ਦੇ ਜੱਦੀ ਪਿੰਡ ਢੱਡਰੀਆਂ ਨੇੜੇ ਲੋਂਗੋਵਾਲ ਵਿਖੇ ਕੀਤਾ ਜਾਵੇਗਾ । ਸ.ਸਿਮਰਨਜੀਤ ਸਿੰਘ ਮਾਨ ਕੌਮੀੰ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋੰ ਇਸ ਅਕਾਲ ਚਾਲਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੌਕੇ ਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਜਥੇਦਾਰ ਸ ਬੂਟਾ ਸਿੰਘ ਖੜੋਦ,ਪ੍ਰਧਾਨ ਸੁਰਜੀਤ ਸਿੰਘ ਕੁਲ਼ਾਰ, ਸੀਨੀਅਰ ਮੀਤ ਪ੍ਰਧਾਨ ਰੇਸ਼ਮ ਸਿੰਘ,ਰੁਪਿੰਦਰ ਸਿੰਘ ਬਾਠ,ਮੱਖਣ ਸਿੰਘ ਕਲੇਰ, ਜੀਤ ਸਿੰਘ ਅਲੋਰੱਖ ,ਸਰਬਜੀਤ ਸਿੰਘ ,ਜਗਤਾਰ ਸਿੰਘ,ਜੋਗਾ ਸਿੰੰਘ ਅਮਨਦੀਪ ਸਿੰਘ,ਅਮਰਜੀਤ ਿਸੰਘ ਆਦਿ ਵੱਲੌ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋੲੇ ਅਕਾਲ ਪੁਰਖ ਅੱਗੇ ਸ. ਪ੍ਰਤਾਪ ਸਿੰਘ ਦੀ ਆਤਮਿਕ ਸਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ । 

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *