Breaking News
Home / News / ਸ.ਸਿਮਰਨਜੀਤ ਸਿੰਘ ਮਾਨ ਪਾਂਗਲੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ 

ਸ.ਸਿਮਰਨਜੀਤ ਸਿੰਘ ਮਾਨ ਪਾਂਗਲੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ 

ਸ.ਸਿਮਰਨਜੀਤ ਸਿੰਘ ਮਾਨ ਪਾਂਗਲੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ 
ਫਗਵਾੜਾ ( 27 ਫ਼ਰਵਰੀ ) ਅੱਜ ਸ.ਸਿਮਰਨਜੀਤ ਸਿੰਘ ਮਾਨ ਕੌਮੀ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਪਿੰਡ ਜਗਤਪੁਰ ਜੱਟਾਂ ਵਿਖੇ ਪਹੁੰਚੇ ਜਿੱਥੇ ਬੀਤੇ ਦਿਨੀਂ ਸਵਰਗਵਾਸੀ ਸ.ਬਲਵਿੰਦਰ ਸਿੰਘ ਪਾਂਗਲੀ ਜੋ ਕਿ ਸ.ਪਰਮਿੰਦਰ ਸਿੰਘ ਪਾਂਗਲੀ ( ਪ੍ਰਧਾਨ ਯੂਥ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ) ਦੇ ਚਾਚਾ ਜੀ ਸਨ ਅਤੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਉਨਾਂ ਦੇ ਬੇਵਕਤੇ ਅਕਾਲ ਚਲਾਣੇ ਤੇ ਪਾਂਗਲੀ ਪਰਿਵਾਰ ਨਾਲ ਦੁੱਖ ਸਾਝਾਂ ਕਰਨ ਲਈ ਸ. ਸਿਮਰਨਜੀਤ ਸਿੰਘ ਮਾਨ ਦੁਆਬੇ ਦੀ ਲੀਡਰਸ਼ਿਪ ਸਮੇਤ ਪਹੁੰਚੇ । ਸ. ਮਾਨ ਨੇ ਸ.ਬਲਵਿੰਦਰ ਸਿੰਘ ਪਾਂਗਲੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਇਸਨੂੰ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਨਾਲ ਹੀ ਕਿਹਾ ਕਿ ਇਸ ਅਤਿ ਦੁੱਖਦਾਇਕ ਸਮੇਂ ਵਿੱਚ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੁੱਚੀ ਦੇਸ਼ ਵਿਦੇਸ਼ ਦੀ ਲੀਡਰਸ਼ਿਪ ਪਾਂਗਲੀ ਪਰਿਵਾਰ ਨਾਲ ਖੜੀ ਹੈ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *