Breaking News
Home / News / ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ” ਪੰਜਾਬੀ ਰਿਪਬਲਿਕ ਆਫ ਖਾਲਿਸਤਾਨ ” ਕਿਤਾਬ ਰੀਲੀਜ 

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ” ਪੰਜਾਬੀ ਰਿਪਬਲਿਕ ਆਫ ਖਾਲਿਸਤਾਨ ” ਕਿਤਾਬ ਰੀਲੀਜ 

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ” ਪੰਜਾਬੀ ਰਿਪਬਲਿਕ ਆਫ ਖਾਲਿਸਤਾਨ ” ਕਿਤਾਬ ਰੀਲੀਜ 

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਵੱਲੋਂ ਬੀਤੇ ਕੱਲ ਗੁਰੂਦੁਆਰਾ ਸਿੱਖ ਸੁਸਾਇਟੀ ਸਾਊਥ ਜਰਸੀ ਵਿਖੇ ਸ.ਜਸਪਾਲ ਸਿੰਘ ਬੈਂਸ ਦੀ ਲਿਖੀ ਕਿਤਾਬ ” ਪੰਜਾਬੀ ਰਿਪਬਲਿਕ ਆਫ ਖਾਲਿਸਤਾਨ ” ਰਿਲੀਜ ਕੀਤੀ ਗਈ । ਜਿਕਰਯੋਗ ਹੈ ਕਿ ਸ.ਜਸਪਾਲ ਸਿੰਘ ਬੈਂਸ ਪਹਿਲਾਂ ਵੀ ਦੋ ਕਿਤਾਬਾਂ ਲਿਖ ਕਿ ਪੰਜਾਬੀ ਸਾਹਿਤਕ ਖੇਤਰ ਵਿੱਚ ਯੋਗਦਾਨ ਪਾ ਚੁੱਕੇ ਹਨ । ਉਨਾਂ ਦੀ ਲੇਖਣੀ ਅਤੇ ਉਨਾਂ ਦੀ ਸੋਚ ਹਮੇਸ਼ਾ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਨੂੰ ਦਰਸਾਉਂਦੇ ਹੋਏ ਪੰਜਾਬ ਦੇ ਅਜੋਕੇ ਹਾਲਾਤਾਂ ਨੂੰ ਸਹੀ ਤਰੀਕੇ ਨਾਲ ਰੂਪਮਾਨ ਕਰਕੇ ਸੁਨਹਿਰੇ ਭਵਿੱਖ ਦੀ ਸਿਰਜਣਾ ਵਿੱਚ ਸਹਾਇਕ ਸਿੱਧ ਹੁੰਦੀ ਹੈ । ਇਸੇ ਤਰਾਂ ਇੱਕ ਵਾਰ ਫਿਰ ਸ.ਜਸਪਾਲ ਸਿੰਘ ਆਪਣੀ ਨਵੇਕਲੀ ਰਚਨਾ ” ਰਿਪਬਲਿਕ ਆਫ ਖਾਲਿਸਤਾਨ ” ਨਾਲ ਪਾਠਕਾਂ ਅੱਗੇ ਹਾਜਿਰ ਹੋਏ ਹਨ । ਇਸ ਕਿਤਾਬ ਰਾਹੀਂ ਉਨਾਂ ਖਾਲਿਸਤਾਨ ਦੇ ਭੁਗੋਲਿਕ, ਆਰਥਿਕ, ਸਮਾਜਿਕ ਢਾਂਚੇ ਨੂੰ ਮਜਬੂਤੀ ਨਾਲ ਕਾਇਮ ਕਰਨ ਲਈ ਖਾਕੇ ਦਾ ਚਿਤਰਨ ਕੀਤਾ ਹੈ । ਸ. ਜਸਪਾਲ ਸਿੰਘ ਨੇ ਉਨਾਂ ਲੋਕਾਂ ਦੇ ਸ਼ੰਕਿਆਂ ਦਾ ਨਿਵਾਰਨ ਕੀਤਾ ਹੈ ਜੋ ਅਕਸਰ ਖਾਲਿਸਤਾਨ ਦੇ ਭੁਗੋਲਿਕ, ਸਮਾਜਿਕ ਅਤੇ ਆਰਥਿਕ ਢਾਂਚੇ ਪ੍ਰਤੀ ਤਰਾਂ ਤਰਾਂ ਦੇ ਸਵਾਲ ਕਰਕੇ ਇਹ ਜਤਾਉਣ ਦੀ ਕੋਸ਼ਿਸ਼ ਕਰਦੇ ਹਨ ਕੇ ਖਾਲਿਸਤਾਨ ਦੀ ਕਾਇਮੀ ਕਿਸੇ ਵੀ ਤਰਾਂ ਪੰਜਾਬੀਆਂ ਦੇ ਪੱਖ ਵਿੱਚ ਨਹੀਂ । ਪਰ ਸ.ਜਸਪਾਲ ਸਿੰਘ ਬੈਂਸ ਨੇ ਇਸ ਕਿਤਾਬ ਰਾਹੀਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਖਾਲਿਸਤਾਨ ਜੇਕਰ ਵਜੂਦ ਵਿੱਚ ਆਉਂਦਾ ਹੈ ਤਾਂ ਇਹ ਏਸ਼ੀਆ ਸਮੇਤ ਪੂਰੇ ਵਿਸ਼ਵ ਦੇ ਨਕਸ਼ੇ ਤੇ ਇੱਕ ਆਰਥਿਕ,ਸਮਾਜਿਕ,ਭੁਗੋਲਿਕ ਤੌਰ ਤੇ ਮਜਬੂਤ ਦੇਸ਼ ਬਣ ਕਿ ਉਭਰੇਗਾ । ਇਸ ਕਿਤਾਬ ਦੀ ਰਲੀਜ ਸਮੇਂ ਸ. ਬੂਟਾ ਿਸੰਘ ਖਰੌਦ, ਸ.ਸੁਰਜੀਤ ਿਸੰਘ ਕੱਲਰ,ਸ. ਜੋਗਾ ਿਸੰਘ, ਸ.ਅਮਨਦੀਪ ਿਸੰਘ, ਸ. ਅਮਰੀਕ ਿਸੰਘ, ਸ. ਸੁਖਿਵੰਦਰ ਸਿੰਘ,ਸ.ਨਰਿੰਦਰ ਸਿੰਘ,ਸ.ਬਲਜੀਤ ਿਸੰਘ , ਸ. ਜੁਗਰਾਜ ਿਸੰਘ , ਸ. ਸੁਖਵਿੰਦਰ ਿਸੰਘ ਹਾਜਿਰ ਸਨ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *