Breaking News
Home / News / ਸਿੱਖ ਕੌਮ ਦਾ ਗੁਜਾਰਾ ਬਿਨਾਂ ਖਾਲਿਸਤਾਨ ਲਏ ਨਹੀਂ ਹੋ ਸਕਦਾ- ਮਾਨ.       ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਸੰਤ ਸਿਪਾਹੀ ਅਤੇ ਭਾਰਤ ਦੇ ਮੂਲ ਨਿਵਾਸੀਆਂ ਦੇ ਮਹਾਨ ਜਰਨੈਲ ਹਨ – ਵਾਮਨ ਮੇਸ਼ਰਾਮ

ਸਿੱਖ ਕੌਮ ਦਾ ਗੁਜਾਰਾ ਬਿਨਾਂ ਖਾਲਿਸਤਾਨ ਲਏ ਨਹੀਂ ਹੋ ਸਕਦਾ- ਮਾਨ.       ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਸੰਤ ਸਿਪਾਹੀ ਅਤੇ ਭਾਰਤ ਦੇ ਮੂਲ ਨਿਵਾਸੀਆਂ ਦੇ ਮਹਾਨ ਜਰਨੈਲ ਹਨ – ਵਾਮਨ ਮੇਸ਼ਰਾਮ

ਸਿੱਖ ਕੌਮ ਦਾ ਗੁਜਾਰਾ ਬਿਨਾਂ ਖਾਲਿਸਤਾਨ ਲਏ ਨਹੀਂ ਹੋ ਸਕਦਾ – ਮਾਨ

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਸੰਤ ਸਿਪਾਹੀ ਅਤੇ ਭਾਰਤ ਦੇ ਮੂਲ ਨਿਵਾਸੀਆਂ ਦੇ ਮਹਾਨ ਜਰਨੈਲ ਹਨ – ਵਾਮਨ ਮੇਸ਼ਰਾਮ 

ਵਿਸ਼ਵ ਭਰ ਦੇ 20 ਮੁਲਕਾਂ ਵਿੱਚ ਸਥਾਪਿਤ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਇਕਾਈਆਂ ਦੀ ਨੁਮਾਂਇੰਦਗੀ ਕਰ ਰਹੀ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਕੋਅਰਡੀਨੇਸ਼ਨ ਕਮੇਟੀ ਦੇ ਨੁਮਾਿੲੰਦਿਆਂ ਵੱਲੋਂ ਪ੍ਰੈਸ ਨੋਟ ਵਿੱਚ ਜਾਣਕਾਰੀ ਦਿੰਦਿਆਂ ਕੋਅਰਡੀਨੇਸ਼ਨ ਕਮੇਟੀ ਦੇ ਮੈਂਬਰ ਸ.ਸੁਖਮਿੰਦਰ ਸਿੰਘ ਹੰਸਰਾ,ਸ.ਅਮਨਦੀਪ ਸਿੰਘ,ਸ.ਰੇਸ਼ਮ ਸਿੰਘ,ਸ.ਜਸਪਾਲ ਸਿੰਘ ਬੈੰਸ,ਸ.ਸੋਹਣ ਸਿੰਘ ਕੰਗ,ਸ.ਅਮਰੀਕ ਸਿੰਘ ਬੱਲੋਵਾਲ,ਸ.ਹਰਦੀਪ ਸਿੰਘ ਲੋਹਾਖੇੜਾ,ਸ.ਦਲਵਿੰਦਰ ਸਿੰਘ ਘੁੰਮਣ ਜਗਰਾਜ ਿਸੰਘ ਮਦੋਕੇ ਵੱਲੋਂ ਮੀਡੀਆ ਨੂੰ ਜਾਰੀ ਪ੍ਰੈਸ ਨੋਟ ਅਨੁਸਾਰ ਮਿੱਤੀ 12 ਫਰਵਰੀ ਨੂੰ ਫਤਿਹਗੜ ਸਾਹਿਬ ਵਿਖੇ 20 ਵੀਂ ਸਦੀ ਦੇ ਮਹਾਨ ਸਿੱਖ ਕਹਿਣੀ ਕਥਨੀ ਦੇ ਪੂਰੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ 70ਵਾਂ ਜਨਮ ਦਿਹਾੜਾ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੂਹ ਪੰਥਕ ਜੱਥੇਬੰਦੀਆਂ ਅਤੇ ਧਾਰਮਿਕ ਸੰਪਰਦਾਵਾਂ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੂਰਨ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਮੁੱਖ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਸਿੰਘ ਸਾਹਿਬ ਧਿਆਨ ਸਿੰਘ ਮੰਡ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਬਲਜੀਤ ਸਿੰਘ ਦਾਦੂਵਾਲ ਵੱਲੋਂ ਸੰਗਤ ਨੂੰ ਸੰਬੋਧਨ ਕਰਦੇ ਸਮੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਗਈ। ਉਨਾਂ ਸੰਗਤ ਨੂੰ ਸੰਤਾਂ ਦੀ ਸੋਚ ਤੇ ਪਹਿਰਾ ਦੇਣ ਅਤੇ ਕੌਮੀਂ ਮੰਜਿਲ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ । ਸ.ਸਿਮਰਨਜੀਤ ਸਿੰਘ ਮਾਨ ਨੇ ਸਿੱਖਾਂ ਦੇ ਸਭ ਮਸਲਿਆਂ ਦਾ ਹੱਲ ਖਾਲਿਸਤਾਨ ਦੱਸਦੇ ਹੋਏ ਪਾਕਿਸਤਾਨ, ਭਾਰਤ ਅਤੇ ਚੀਨ ਵਿਚਕਾਰ ਇੱਕ ਬਫਰ ਸਟੇਟ ਖਾਲਿਸਤਾਨ ਬਣਾਉਣ ਦੀ ਮੰਗ ਕੀਤੀ । ਇਸਦੇ ਨਾਲ ਹੀ ਸ.ਮਾਨ ਨੇ ਸੰਤਾਂ ਦੇ ਜਨਮ ਦਿਹਾੜੇ ਤੇ ਸੰਤ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਨ ਪਹੁੰਚੇ ਮੂਲਨਿਵਾਸੀਆਂ ਦੇ ਦਿਲਾਂ ਦੀ ਧੜਕਣ ਅਤੇ ਭਾਰਤੀ ਬਹੁਜਨ ਮੁਕਤੀ ਮੋਰਚਾ ਦੇ ਪ੍ਰਧਾਨ ਸ਼੍ਰੀ ਵਮਨ ਮੇਸ਼ਰਾਮ ਅਤੇ ਕਸ਼ਮੀਰ ਰਿਵਲੂਸ਼ਨ ਮੂਵਮੈਂਟ ਦੇ ਜਫਰ ਅਕਬਰ ਭੱਟ ਸਾਹਬ ਦਾ ਵੀ ਧੰਨਵਾਦ ਕੀਤਾ । 
ਬਹੁਜਨ ਮੁਕਤੀ ਮੋਰਚਾ ਦੇ ਕਮਾਂਡਰ ਸ਼੍ਰੀ ਵਮਨ ਮੇਸ਼ਰਾਮ ਨੇ ਕਿਹਾ ਕਿ ਮੈਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਖਸ਼ੀਅਤ ਤੋਂ ਜੂਨ 1984 ਤੋ ਹੀ ਪ੍ਰਭਾਵਿਤ ਹੋ ਗਿਆ ਸੀ ਅਤੇ ਉਦੋਂ ਤੋਂ ਹੀ ਅਕਸਰ ਮੈਂ ਆਪਣੀਆਂ ਸਪੀਚਾਂ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਬਹੁਪੱਖੀ ਸਖਸ਼ੀਅਤ ਵਾਰੇ ਲੋਕਾਂ ਅੱਗੇ ਜਿਕਰ ਕਰਦਾ ਆ ਰਿਹਾ ਹਾਂ, ਸੰਤ ਜੀ ਭਾਰਤ ਦੇ 85 ਪ੍ਰਤੀਸ਼ਤ ਮੂਲ ਨਿਵਾਸੀਆਂ (ਸਿੱਖਾਂ, ਮੁਸਲਮਾਨਾਂ, ਬੋਧੀਆਂ, ਅੰਬੇਦਕਰੀਆਂ) ਦੇ ਮਹਾਨ ਜਰਨੈਲ ਹਨ ਅਤੇ ਉਨਾਂ ਮੰਨੂਵਾਦੀਆਂ ਤੇ ਬ੍ਰਾਹਮਣੀ ਸੋਚ ਨਾਲ ਆਖਰੀ ਸਾਹਾਂ ਤੱਕ ਸੰਘਰਸ਼ ਕੀਤਾ ਅਤੇ ਬ੍ਰਹਾਮਣਵਾਦੀ ਫੌਜਾਂ ਨਾਲ ਲੜਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ । ਸੰਤਾਂ ਦਾ ਸੁਪਨਾਂ ਸਿੱਖਾਂ ਦੇ ਗਲੋਂ ਗੁਲਾਮੀਂ ਦੀਆਂ ਜੰਜੀਰਾਂ ਲਾਹੁਣ ਦਾ ਹਾਲੇ ਅਧੂਰਾ ਹੈ । ਇਸ ਲਈ ਜੋਸ਼ ਨਾਲ ਹੋਸ਼ ਤੋਂ ਕੰੰਮ ਲੈਣਾ ਵੀ ਜਰੂਰੀ ਹੈ ਬ੍ਰਾਹਮਣਵਾਦੀ 3.5% ਹਨ। ਜਿਨਾਂ ਨੇ ਭਾਰਤ ਤੇ ਕਬਜਾ ਕੀਤਾ ਹੋਇਆ ਹੈ ਅਤੇ ਭਾਰਤ ਦੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਕਾਂਗਰਸ, ਬੀ.ਜੇ.ਪੀ, ਦੋਨੋੰ ਕਮਿਊਨਿਸਟ ਅਤੇ ਤ੍ਰਿਮੂਲ ਕਾਂਗਰਸ ਸਭ ਦੇ ਪ੍ਰਧਾਨਾਂ ਦੇ ਕੰਟਰੋਲ ਬ੍ਰਾਹਮਣਵਾਦੀਆਂ ਕੋਲ ਹਨ ਅਤੇ ਇਨਾਂ ਨੇ ਭਾਰਤ ਦੇ 85% ਮੂਲ ਨਿਵਾਸੀ ਲੋਕਾਂ ਨੂੰ ਗੁਲਾਮ ਬਣਾ ਕਿ ਰੱਖਿਆ ਹੋਇਆ ਹੈ । ਪਰ ਹੁਣ ਭਾਰਤ ਦੇ 85% ਮੂਲ ਨਿਵਾਸੀ ਲੋਕ ਇੱਕ ਮੰਚ ਤੇ ਸੰਗਠਿਤ ਹੋ ਚੁੱਕੇ ਹਨ ਅਤੇ ਆਪਣਾ ਜੱਥੇਬੰਦਕ ਢਾਂਚਾ ਬਣਾ ਕਿ ਦੇਸ਼ ਦੇ ਬਾਕੀ ਮੂਲ ਨਿਵਾਸੀਆਂ ਨੂੰ ਜਾਗਰੂਕ ਕਰ ਰਹੇ ਹਨ ਅਤੇ 2024 ਤੱਕ ਮੂਲ ਨਿਵਾਸੀ ਭਾਰਤ ਨੂੰ ਆਰ.ਐਸ.ਐਸ ਬ੍ਰਾਹਮਣਵਾਦੀ, ਮੰਨੂਵਾਦੀ ਤਾਕਤਾਂ ਤੋਂ ਭਾਰਤ ਨੂੰ ਆਜਾਦ ਕਰਵਾ ਲੈਣਗੇ। ਫਿਰ ਪੰਜਾਬ ਬੇਗਮਪੁਰਾ ਖਾਲਸਾ ਰਾਜ ਬਣੇਗਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਅਨੁਸਾਰ ਬਰਾਬਰਤਾ ਦਾ ਰਾਜ ਹਲੀਮੀ ਰਾਜ ਸਥਾਪਿਤ ਹੋਵੇਗਾ। ਸ਼੍ਰੀ ਵਾਮਨ ਮੇਸ਼ਰਾਮ ਨੇ ਵਾਰ ਵਾਰ ਭਾਰਤ ਨੂੰ ਹਿੰਦੂਸਤਾਨ ਕਹਿਣ ਤੇ ਵੀ ਸਖਤ ਇਤਰਾਜ ਕੀਤਾ ਅਤੇ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਸਵਿਧਾਨ ਵਿੱਚ ਇੰਡੀਆ ਦਾ ਅਨੁਵਾਦ ਭਾਰਤ ਕਰਕੇ ਲਿਖਕੇ ਗਏ ਹਨ । ਇਸ ਲਈ ਭਾਰਤ ਨੂੰ ਹਿੰਦੂਸਤਾਨ ਕਹਿਣਾ ਗੈਰ ਸਵਿਧਾਨਿਕ ਹੈ ਭਾਰਤ ਦੇ ਸਾਰੇ ਮੂਲ ਨਿਵਾਸੀ ਸਿੱਖਾਂ ਨੂੰ ਆਪਣਾ ਭਰਾ ਸਮਝਦੇ ਹਨ । ਅਸੀਂ ਸਭ ਮੂਲਨਿਵਾਸੀ ਅੱਜ ਸਿੱਖ ਕੌਮ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਅੱਜ ਤੋਂ ਹੁਣ ਤੋਂ ਇਸ ਮੰਚ ਤੋਂ ਆਰ.ਐਸ.ਐਸ ਮੰਨੂਵਾਦੀਆਂ ਨਾਲ ਜੰਗ ਦਾ ਐਲਾਨ ਕਰਦੇ ਹਾਂ । ਇਸ ਮੌਕੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅੰਤਰਾਸ਼ਟਰੀ ਕੋਅਰਡੀਨੇਸ਼ਨ ਕਮੇਟੀ ਵੱਲੋਂ ਸ.ਰੇਸ਼ਮ ਸਿੰਘ ਕੈਲੇਫੋਰਨੀਆ ਅਤੇ ਅਮਰੀਕ ਸਿੰਘ ਬੱਲੋਵਾਲ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ । ਸ.ਰੇਸ਼ਮ ਸਿੰਘ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਤੇ ਸਾਡਾ ਆਉਣਾ ਤਾਹੀਂ ਸਫਲਾ ਮੰਨਿਆ ਜਾਵੇਗਾ ਜੇਕਰ ਅਸੀਂ ਅੱਜ ਤੋਂ ਹੁਣ ਤੋਂ ਪੰਜਾਬ ਤੇ ਸਿੱਖ ਕੌਮ ਵਿਰੋਧੀ ਪਾਰਟੀਆਂ ਬਾਦਲ ਦਲ,ਕਾਂਗਰਸ,ਆਪ ਦੇ ਪੂਰਨ ਬਾਈਕਾਟ ਦਾ ਐਲਾਨ ਕਰਕੇ ਜਾਂਵਾਂਗੇ । ਅਮਰੀਕ ਸਿੰਘ ਬੱਲੋਵਾਲ ਨੇ ਜਿੱਥੇ ਸੰਗਤਾਂ ਨੂੰ ਸੰਤਾਂ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਓਥੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਮਹਾਂ ਨਾਇਕ ਹਨ ਕਿਉਕਿ ਉਨਾਂ ਨੇ ਵੱਗ ਰਹੀ ਧਾਰਾ ਦਾ ਰੁੱਖ ਮੋੜ ਕਿ ਸੁੱਤੀ ਪਈ ਕੌਮ ਨੂੰ ਹਲੂਣ ਦਿੱਤਾ ਅਤੇ ਕੌਮੀਂ ਆਜਾਦੀ ਪ੍ਰਤੀ ਜਾਗਰੂਕ ਕਰ ਦਿੱਤਾ ਉਨਾਂ ਕਿਹਾ ਕਿ ਸੰਤ ਜੀ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸਿੱਖ ਕੌਮ ਮੰਜਿਲ ਤੱਕ ਪਹੁੰਚਣ ਤੱਕ ਸੰਘਰਸ਼ ਜਾਰੀ ਰੱਖੇਗੀ ।
ਜਾਰੀ ਕਰਤਾ 

ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਕੋਆਰਡੀਨੇਸ਼ਨ ਕਮੇਟੀ

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *