Breaking News
Home / News / ਬਰਨਾਲੇ ਹਲਕੇ ਦੇ ਵਿਕਾਸ ਕਾਰਜਾਂ ਤੇ ਪਿੱਛਲੇ 10 ਸਾਲਾਂ ਤੋਂ ਲੱਗੇ ਜਿੰਦਰੇ ਨੂੰ ਕੇਵਲ ਸ. ਸਿਮਰਨਜੀਤ ਸਿੰਘ ਮਾਨ ਖੋਲ ਸਕਦੇ ਹਨ – ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅੰਤਰਾਸ਼ਟਰੀ ਕੋਅਰਡੀਨੇਸ਼ਨ ਕਮੇਟੀ

ਬਰਨਾਲੇ ਹਲਕੇ ਦੇ ਵਿਕਾਸ ਕਾਰਜਾਂ ਤੇ ਪਿੱਛਲੇ 10 ਸਾਲਾਂ ਤੋਂ ਲੱਗੇ ਜਿੰਦਰੇ ਨੂੰ ਕੇਵਲ ਸ. ਸਿਮਰਨਜੀਤ ਸਿੰਘ ਮਾਨ ਖੋਲ ਸਕਦੇ ਹਨ – ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅੰਤਰਾਸ਼ਟਰੀ ਕੋਅਰਡੀਨੇਸ਼ਨ ਕਮੇਟੀ

ਬਰਨਾਲੇ ਹਲਕੇ ਦੇ ਵਿਕਾਸ ਕਾਰਜਾਂ ਤੇ ਪਿੱਛਲੇ 10 ਸਾਲਾਂ ਤੋਂ ਲੱਗੇ ਜਿੰਦਰੇ ਨੂੰ ਕੇਵਲ ਸ. ਸਿਮਰਨਜੀਤ ਸਿੰਘ ਮਾਨ ਖੋਲ ਸਕਦੇ ਹਨ – ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅੰਤਰਾਸ਼ਟਰੀ ਕੋਅਰਡੀਨੇਸ਼ਨ ਕਮੇਟੀ 
ਿਨਉਯਾਰਕ, 30 ਜਨਵਰੀ ( ਰਾਜ ਗੋਗਨਾ) ਬਰਨਾਲੇ ਹਲਕੇ ਦੇ ਵਿਕਾਸ ਕਾਰਜਾਂ ਤੇ ਪਿੱਛਲੇ 10 ਸਾਲਾਂ ਤੋਂ ਲੱਗੇ ਜਿੰਦਰੇ ਨੂੰ ਕੇਵਲ ਸ. ਸਿਮਰਨਜੀਤ ਸਿੰਘ ਮਾਨ ਖੋਲ ਸਕਦੇ ਹਨ ਇਹ ਕਹਿਣਾ ਹੈ ਵਿਸ਼ਵ ਭਰ ਦੇ 20 ਮੁਲਕਾਂ ਵਿੱਚ ਸਥਾਪਿਤ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਇਕਾਈਆਂ ਦੀ ਨੁਮਾਂਇੰਦਗੀ ਕਰ ਰਹੀ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਕੋਅਰਡੀਨੇਸ਼ਨ ਕਮੇਟੀ ਦੇ ਨੁਮਾਿੲੰਦਿਆਂ ਦਾ ਪ੍ਰੈਸ ਨੋਟ ਵਿੱਚ ਜਾਣਕਾਰੀ ਦਿੰਦਿਆਂ ਕੋਅਰਡੀਨੇਸ਼ਨ ਕਮੇਟੀ ਦੇ ਮੈਂਬਰ ਸ.ਸੁਖਮਿੰਦਰ ਸਿੰਘ ਹੰਸਰਾ,ਸ.ਅਮਨਦੀਪ ਸਿੰਘ,ਸ.ਰੇਸ਼ਮ ਸਿੰਘ,ਸ.ਜਸਪਾਲ ਸਿੰਘ ਬੈੰਸ,ਸ.ਸੋਹਣ ਸਿੰਘ ਕੰਗ,ਸ.ਅਮਰੀਕ ਸਿੰਘ ਬੱਲੋਵਾਲ,ਸ.ਹਰਦੀਪ ਸਿੰਘ ਲੋਹਾਖੇੜਾ,ਸ.ਦਲਵਿੰਦਰ ਸਿੰਘ ਘੁੰਮਣ, ਜਗਰਾਜ ਿਸੰਘ ਮਦੋਕੇ ਨੇ ਦੱਸਿਆ ਕਿ ਪਿੱਛਲੇ 10 ਸਾਲਾਂ ਤੋੰ ਲਗਾਤਾਰ ਸ.ਕੇਵਲ ਸਿੰਘ ਢਿੱਲੋੰ ਕਾਂਗਰਸ ਪਾਰਟੀ ਵੱਲੋੰ ਬਰਨਾਲੇ ਹਲਕੇ ਦੇ ਐਮ.ਐਲ.ਏ ਬਣੇ ਹੋਏ ਹਨ । ਪਰ ਹਲਕੇ ਦੇ ਹਾਲਾਤ ਇੰਨੇ ਜਿਆਦਾ ਖਰਾਬ ਹੋ ਚੁੱਕੇ ਹਨ ਕਿ ਉਹ ਲੋਕ ਜਿਨਾਂ ਦੋ ਵਾਰ ਸ.ਕੇਵਲ ਸਿੰਘ ਢਿੱਲੋਂ ਨੂੰ ਆਪਣਾ ਨੁਮਾਂਇੰਦਾ ਚੁਣਿਆ ਅੱਜ ਨਰਕ ਵਾਂਗ ਜਿੰਦਗੀ ਭੋਗਣ ਲਈ ਮਜਬੂਰ ਹਨ । ਸੜਕਾਂ ਵਿੱਚ ਪਏ ਡੂੰਘੇ ਖੱਡੇ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਦੇ ਹੋਏ ਹਰ ਰੋਜ ਗੰਭੀਰ ਸੜਕੀ ਹਾਦਸਿਆਂ ਦਾ ਕਾਰਨ ਬਣਦੇ ਹਨ । ਸਿੱਖਿਆ ਦੇ ਖੇਤਰ ਵਿੱਚ ਹਲਕੇ ਦੇ ਸਕੂਲਾਂ ਦੀ ਇਮਾਰਤਾਂ ਦੀ ਹਾਲਤ ਬਹੁਤ ਖਸਤਾ ਹੈ ਹਲਕੇ ਨੂੰ ਕੋਈ ਨਵਾਂ ਕਾਲਜ ਜਾਂ ਯੂਨੀਵਰਸੀਟੀ ਸਰਕਾਰ ਵੱਲੋੰ ਨਹੀਂ ਦਿੱਤੀ ਗਈ । ਵਿਕਾਸ ਕਾਰਜਾਂ ਦੀ ਗੱਲ ਤਾਂ ਦੂਰ ਰਹੀ ਹਲਕੇ ਦੇ ਲੋਕਾਂ ਦੇ ਕਹਿਣ ਮੁਤਾਬਿਕ ਉਨਾਂ ਪਿੱਛਲੇ 5 ਸਾਲਾਂ ਤੋੰ ਸ.ਕੇਵਲ ਸਿੰਘ ਢਿੱਲੋੰ ਦੀ ਸ਼ਕਲ ਵੀ ਨਹੀਂ ਦੇਖੀ ਨਾਂ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਸ਼ਰੀਕ ਹੁੰਦੇ ਹਨ ਤੇ ਨਾਂ ਹੀ ਪਿੰਡਾਂ ਦੇ ਲੋਕਾਂ ਦੀ ਸਮੱਸਿਆਵਾਂ ਸੁਣਦੇ ਹਨ । ਦੂਜੇ ਪਾਸੇ ਇਸ ਹਲਕੇ ਦੇ ਐਮ.ਪੀ ਸ.ਭਗਵੰਤ ਮਾਨ ਵੀ ਆਪ ਸਰਕਾਰ ਦੇ ਚੋਣ ਪ੍ਰਚਾਰ ਵਿੱਚ ਇੰਨੇ ਵਿਅਸਤ ਨੇ ਕਿ ਉਨਾਂ ਨੇ ਕੇਂਦਰ ਸਰਕਾਰ ਵੱਲੋੰ ਹਲਕੇ ਦੇ ਵਿਕਾਸ ਲਈ ਆਏ ਪੈਸੇ ਵੀ ਕਿਸੇ ਪਿੰਡ ਨੂੰ ਨਹੀਂ ਦਿੱਤੇ ਉਨਾਂ ਫੰਡਾਂ ਦੀ ਦੁਰਵਰਤੋਂ ਕਰਕੇ ਪੂਰੀ ਤਰਾਂ ਨਾਲ ਲੋਕਾਂ ਨੂੰ ਅੱਖੋੰ ਪਰੋਖੇ ਕਰ ਦਿੱਤਾ । ਅੱਜ ਜਦੋਂ ਸ. ਸਿਮਰਨਜੀਤ ਸਿੰਘ ਮਾਨ ਪਿੰਡਾਂ ਦੀਆਂ ਸੱਥਾਂ ਵਿੱਚ ਵਿਚਰਦੇ ਨੇ ਤਾਂ ਲੋਕ ਉਨਾਂ ਦੇ ਐਮ.ਪੀ ਰਹਿੰਦੇ ਹੋਏ ਹਲਕੇ ਵਿੱਚ ਹੋਏ ਵਿਕਾਸ ਕਾਰਜਾਂ ਦਾ ਜਿਕਰ ਕਰਦੇ ਭਾਵੁਕ ਹੋ ਜਾਂਦੇ ਹਨ । ਲੋਕਾਂ ਦਾ ਕਹਿਣਾ ਹੈ ਕਿ ਬਾਕੀ ਸਾਰੀਆਂ ਪਾਰਟੀਆਂ ਅਕਾਲੀ,ਕਾਂਗਰਸ,ਆਪ ਰਜਵਾੜਿਆਂ ਜਾਂ ਧਨਾਢ ਲੋਕਾਂ ਨੂੰ ਹੀ ਆ ਕਿ ਮਿਲਦੀਆਂ ਹਨ ਉਨਾਂ ਦੀਆਂ ਮੁਸ਼ਕਿਲਾਂ ਹੀ ਹੱਲ ਕਰਵਾਉਦੀਆਂ ਹਨ । ਪਰ ਗਰੀਬਾਂ ਤੇ ਮੱਧ ਵਰਗੀ ਲੋਕਾਂ ਦੀ ਸਾਰ ਕੋਈ ਨਹੀੰ ਲੈਂਦਾ ਕੇਵਲ ਸ. ਸਿਮਰਨਜੀਤ ਸਿੰਘ ਮਾਨ ਅਤੇ ਉਨਾਂ ਦੀ ਪਾਰਟੀ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜੋ ਗਰੀਬਾਂ ਅਤੇ ਸਰਕਾਰਾਂ ਹੱਥੋਂ ਮਜਬੂਰ ਲੋਕਾਂ ਦੀ ਸਾਰ ਲੈਂਦੇ ਹਨ ਅਤੇ ਉਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ । ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅੰਤਰਾਸ਼ਟਰੀ ਕੋਅਰਡੀਨੇਸ਼ਨ ਕਮੇਟੀ ਜਿੱਥੇ ਬਰਨਾਲੇ ਹਲਕੇ ਦੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਜਿੱਥੇ ਸ. ਸਿਮਰਨਜੀਤ ਸਿੰਘ ਮਾਨ ਦਾ ਸਾਥ ਦੇਣ ਅਤੇ ਹਲਕੇ ਤੋੰ ਬਹੁਮਤ ਨਾਲ ਜਿਤਾ ਕਿ ਵਿਧਾਨ ਸਭਾ ਵਿੱਚ ਭੇਜਣ ਦੀ ਅਪੀਲ ਕਰਦੀ ਹੈ । ਓਥੇ ਵਿਸ਼ਵਾਸ਼ ਦਵਾਂਉਦੀ ਹੈ ਕਿ ਹਲਕਾ ਬਰਨਾਲ ਦੇ ਲੋਕ ਕਦੇ ਵੀ ਸ. ਮਾਨ ਨੂੰ ਜਿਤਾ ਕਿ ਨਿਰਾਸ਼ ਨਹੀਂ ਹੋਣਗੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋੰ ਪਿੰਡ ਪਿੰਡ ਵਿੱਚ ਵਿਕਾਸ ਕਾਰਜ ਆਰੰਭ ਕਿ ਹਲਕੇ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ ਅਤੇ ਸਿੱਖਿਆ ਦੇ ਖੇਤਰ ਵਿੱਚ ਸਕੂਲਾਂ ਅਤੇ ਕਾਲਜਾਂ ਨੂੰ ਵਧੀਆ ਬਣਾ ਕਿ ਹਲਕੇ ਦੇ ਬੱਚਿਆਂ ਦੇ ਸੁਨਿਹਰੀ ਭਵਿੱਖ ਦੀ ਸਿਰਜਣਾ ਲਈ ਹਰ ਯਤਨ ਕੀਤੇ ਜਾਣਗੇ । ਇਹ ਤਾਂ ਹੀ ਹੋ ਸਕੇਗਾ ਜਦੋਂ ਬਰਨਾਲਾ ਵਾਸੀ ਸ. ਸਿਮਰਨਜੀਤ ਸਿੰਘ ਮਾਨ ਨੂੰ ਭਾਰੀ ਬਹੁਮਤ ਨਾਲ ਜਿਤਾ ਕਿ ਵਿਧਾਨ ਸਭਾ ਭੇਜਣਗੇ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *