Breaking News
Home / News / ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਵੱਲੋਂ ਸਲੱਖਣ ਸਿੰਘ ਨੱਤ (ਬੱਲੋਵਾਲ) ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ।

ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਵੱਲੋਂ ਸਲੱਖਣ ਸਿੰਘ ਨੱਤ (ਬੱਲੋਵਾਲ) ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ।

ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਵੱਲੋਂ ਸਲੱਖਣ ਸਿੰਘ ਨੱਤ (ਬੱਲੋਵਾਲ) ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ।

ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਵੱਲੋਂ ਸਲੱਖਣ ਸਿੰਘ ਨੱਤ (ਬੱਲੋਵਾਲ) ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ।ਸ਼ਿਕਾਗੋ/ ਮੱਖਣ ਸਿੰਘ ਕਲੇਰ ( 18 ਜਨਵਰੀ )ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਬਹਿਰੀਨ) ਯੂਨਿਟ ਦੇ ਪ੍ਰਧਾਨ ਅਮਰੀਕ ਸਿੰਘ ਬੱਲੋਵਾਲ ਦੇ ਪੂਜਨੀਕ ਚਾਚਾ ਜੀ ਸੱਲਖਣ ਸਿੰਘ ਨੱਤ ਅਕਾਲ ਚਲਾਣਾ ਕਰ ਗਏ ਹਨ। ਜੋ ਕਿ ਕੁਝ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ। ਜਿਨ੍ਹਾਂ ਦਾ ਇਲਾਜ ਲੁਧਿਆਣਾ ਹਸਪਤਾਲ ਵਿਚ ਚਲ ਰਿਹਾ ਸੀ। ਪਰ ਆਖਰ ਵਾਹਿਗੁਰੂ ਦਾ ਭਾਣਾ ਵਰਤ ਗਿਆ। ਵਾਹਿਗੁਰੂ ਵੱਲੋਂ ਜੋ ਸੱਲਖਣ ਸਿੰਘ ਨੂੰ ਸਵਾਸ਼ਾਂ ਦੀ ਪੂੰਜੀ ਵਰਤੀ ਸੀ। ਉਹ ਪੂਰੀ ਕਰਕੇ ਆਖਰ ਵਾਹਿਗੁਰੂ ਦੇ ਚਰਨਾਂ ਵਿਚ ਜਾ ਵਿਰਾਜੇ। ਉਹ ਪਿਛੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਦੋ ਜਵਾਨ ਧੀਆਂ ਛੱਡ ਗਏ ਹਨ। ਅਜੇ ਤਾਂ ਪਰਿਵਾਰ ਕੁਝ ਦਿਨ ਪਹਿਲਾਂ ਅਵਤਾਰ ਸਿੰਘ ਨੱਤ ਜੋ ਕਿ ਅਮਰੀਕ ਸਿੰਘ ਦੇ ਦਾਦਾ ਜੀ ਸਨ। ਉਨ੍ਹਾਂ ਦੀ ਅੰਤਿਮ ਅਰਦਾਸ ਦੀ ਵੀ ਨਹੀਂ ਕਰ ਸਕਿਆ ਕਿ ਉਪਰੋਂ ਉਨ੍ਹਾਂ ਦਾ ਪੁੱਤਰ ਵੀ ਬਾਪ ਦੇ ਪਿਛੇ ਹੀ ਉਸੇ ਦੇਸ਼ ਨੂੰ ਚਲਾ ਗਿਆ। ਜਿੱਥੋਂ ਕੋਈ ਵਾਪਸ ਨਹੀਂ ਮੁੜਿਆ। ਪਰਿਵਾਰ ਵਾਸਤੇ ਦੋ ਜੀਆਂ ਦੇ ਤੁਰ ਜਾਣ ਦਾ ਦੁੱਖ ਝੱਲਣਾਂ ਬਹੁਤ ਹੀ ਮੁਸ਼ਕਲ ਹੈ। ਪਰ ਵਾਹਿਗੁਰੂ ਦੇ ਭਾਣੇ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚਲਦਾ। ਵਾਹਿਗੁਰੁ ਦੇ ਨਾਮ ਦਾ ਆਸਰਾ ਲੈ ਕੇ ਜ਼ਿੰਦਗੀ ਦੇ ਅਗਲੇਰੇ ਪਲਾਂ ਨੂੰ ਜਿਉਣਾ ਪੈਂਦਾ ਹੈ। ਇਸ ਦੁੱਖ ਦੀ ਘੜੀ ਵਿਚ ਸ੍ਰੌਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ) ਦੀ ਜਥੇਬੰਦੀ ਪਰਿਵਾਰ ਦੇ ਨਾਲ ਖੜ੍ਹੀ ਹੈ। ਵਾਹਿਗੁਰੂ ਅਗੇ ਅਰਦਾਸ ਕਰਦੀ ਹੈ ਕਿ ਸੱਲਖਣ ਸਿੰਘ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਵੱਲੋਂ ਬੂਟਾ ਸਿੰਘ, ਸੁਰਜੀਤ ਸਿੰਘ, ਰੇਸ਼ਮ ਸਿੰਘ, ਜੀਤ ਸਿੰਘ, ਰਪਿੰਦਰ ਸਿੰਘ, ਮੱਖਣ ਸਿੰਘ, ਅਮਨਦੀਪ ਸਿੰਘ, ਅਮਰਜੀਤ ਸਿੰਘ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *