Breaking News
Home / News / ਬਾਦਲ ਦੀ ਗੁੰਡਾ ਬ੍ਰਿਗੇਡ ਦੇ ਸਰਗਣੇ ਸਿਕੰਦਰ ਸਿੰਘ ਮਲੂਕਾ ਦੇ ਅਰਦਾਸ ਨਾਲ ਕੀਤੇ ਖਿਲਵਾੜ ਲਈ ਉਸਨੂੰ ਤੁਰੰਤ ਤਲਬ ਕੀਤਾ ਜਾਵੇ…ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੰਤਰਰਾਸ਼ਟਰੀ ਕੋਆਰਡੀਨੇਸ਼ਨ ਕਮੇਟੀ

ਬਾਦਲ ਦੀ ਗੁੰਡਾ ਬ੍ਰਿਗੇਡ ਦੇ ਸਰਗਣੇ ਸਿਕੰਦਰ ਸਿੰਘ ਮਲੂਕਾ ਦੇ ਅਰਦਾਸ ਨਾਲ ਕੀਤੇ ਖਿਲਵਾੜ ਲਈ ਉਸਨੂੰ ਤੁਰੰਤ ਤਲਬ ਕੀਤਾ ਜਾਵੇ…ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੰਤਰਰਾਸ਼ਟਰੀ ਕੋਆਰਡੀਨੇਸ਼ਨ ਕਮੇਟੀ

ਟਰਾਂਟੋ (29-12-2016) ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਿਕੰਦਰ ਮਲੂਕਾ ਵਲੋਂ ਰਾਮਪੁਰਾ ਫੂਲ ਵਿਖੇ ਆਪਣੇ ਚੋਣ ਦਫਤਰ ਦੇ ਉਦਘਾਟਨ ਮੌਕੇ ਕਰਵਾਏ ਗਏ ਰਮਾਇਣ ਦੇ ਪਾਠ ਤੋਂ ਬਾਅਦ ਕੀਤੀ ਗਈ ਅਰਦਾਸ ਕਾਰਣ ਸਿੱਖ ਜਗਤ ਵਿੱਚ ਅਥਾਹ ਰੋਹ ਜਾਗ ਉਠਿਆ ਹੈ। ਇਹ ਅਰਦਾਸ ਸਿੱਖ ਰਹਿਤ ਮਰਯਾਦਾ ਅਨੁਸਾਰ ਦਹਾਕਿਆਂ ਤੋਂ ਕੀਤੀ ਜਾ ਰਹੀ ਸਿੱਖ ਅਰਦਾਸ ਨੂੰ ਤੋੜ ਮਰੋੜ ਕੇ ਕੀਤੀ ਗਈ ਹੈ। ਹਿੰਦੂ ਧਰਮ ਦੀ ਧਾਰਮਿਕ ਰਵਾਇਤ ਵਿੱਚ ਆਰਤੀ ਪ੍ਰਚਲਤ ਹੈ ਜਦਕਿ ਸਿੱਖ ਰਹਿਤ ਮਰਯਾਦਾ ਅਨੁਸਾਰ ਹਰ ਧਾਰਮਿਕ ਸਮਾਗਮ ਦੀ ਸ਼ੁਰੂਆਤ ਅਤੇ ਮੁਕੰਮਲਤਾ ਇੱਕ ਖਾਸ ਅਲਫਾਜ਼ਾਂ ਨਾਲ ਤਿਆਰ ਕੀਤੀ ਗਈ ਅਰਦਾਸ ਨਾਲ ਕੀਤੀ ਜਾਂਦੀ ਹੈ। ਇਸ ਅਰਦਾਸ ਦਾ ਪਹਿਲਾ ਹਿੱਸਾ ਗੁਰੂ ਗੋਬਿੰਦ ਸਿੰਘ ਦੀ ਕਿਰਤ ਮੰਨਿਆ ਜਾਂਦਾ ਹੈ ਅਤੇ ਅਰਦਾਸ ਦਾ ਮਗਰਲਾ ਹਿੱਸਾ ਪੰਥ ਵਲੋ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਸਿੰਘਾਂ ਸਿੰਘਣੀਆਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਹੈ।ਵੀਹ ਦੇਸ਼ਾਂ ਦੇ ਆਧਾਰਿਤ ਬਣੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰਾਂ ਨੇ ਮਲੂਕਾ ਵਲੋਂ ਵੋਟਾਂ ਖਾਤਿਰ ਕੀਤੇ ਗਏ ਘੋਰ ਅਨਰਥ ਦਾ ਸਖਤ ਨੋਟਿਸ ਲਿਆ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਪ੍ਰਕਾਸ਼ ਬਾਦਲ ਦੀ ਗੁੰਡਾ ਬ੍ਰਿਗੇਡ ਦਾ ਸਰਗਣਾ ਆਮ ਲੋਕਾਂ ਨਾਲ ਗਾਲੀ ਗਲੋਚ ਕਰਦਾ ਤਾਂ ਆਮ ਹੀ ਨਜ਼ਰ ਆਉਂਦਾ ਸੀ ਪਰ ਹੁਣ ਇਸ ਨੇ ਵੋਟਾਂ ਖਾਤਿਰ ਫਿਰਕੂ ਲੋਕਾਂ ਨੂੰ ਬੁਲਾ ਕੇ ਰਮਾਇਣ ਦੇ ਪਾਠ ਦਾ ਬਹਾਨਾ ਲਾ ਕੇ ਸਿੱਖ ਅਰਦਾਸ ਦਾ ਘਾਣ ਕਰਵਾਇਆ ਹੈ। ਮਲੂਕੇ ਦਾ ਇਹ ਕਾਰਨਾਮਾ ਕਾਬਲ-ਏ-ਮੁਆਫੀ ਨਹੀਂ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ 2015 ਵਿੱਚ ਮਲੂਕਾ ਨੇ ਦੀਵਾਲੀ ਮਨਾਉਣ ਦੀ ਵਕਾਲਤ ਕੀਤੀ ਸੀ ਜਦਕਿ ਸਮੁੱਚਾ ਸਿੱਖ ਜਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਣ ਅਫਸੋਸ ਦੀਆਂ ਘੜੀਆਂ ਨਾਲ ਸਿੱਝ ਰਿਹਾ ਸੀ। 2016 ਦੀ ਦੀਵਾਲੀ ਤੋਂ 2 ਕੁ ਦਿਨ ਪਹਿਲਾਂ ਮਲੂਕਾ ਦਾ ਪੁੱਤਰ ਸ਼ਰਾਬ ਦੀ ਭੇਂਟ ਚੜ ਗਿਆ ਸੀ ਤਾਂ ਆਮ ਲੋਕਾਂ ਨੇ ਇਸਦੀ ਆਤਮਾ ਝੰਜੋੜਦਿਆਂ ਸੋਸ਼ਲ ਮੀਡੀਆ ਰਾਹੀਂ ਮਲੂਕੇ ਨੂੰ ਉਸਦੀ ਬੇਹੂਦਗੀ ਦਾ ਚੇਤਾ ਕਰਵਾਇਆ ਸੀ। ਹੁਣ ਇਸ ਵਲੋਂ ਜਾਣਬੁੱਝ ਕੇ ਅਰਦਾਸ ਨਾਲ ਕਰਵਾਇਆ ਗਿਆ ਖਿਲਵਾੜ ਮਲੂਕੇ ਦੀ ਕਾਫਰਾਨਾ ਬਿਰਤੀ ਦਾ ਮੁਜਾਹਰਾ ਕਰਦਾ ਹੈ।

ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ ਕੇ, ਅਮਨਦੀਪ ਸਿੰਘ ਨਿਊਯਾਰਕ, ਰੇਸ਼ਮ ਸਿੰਘ ਕੈਲੇਫੋਰਨੀਆ, ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ, ਦਲਵਿੰਦਰ ਸਿੰਘ ਘੁੰਮਣ, ਤਰਲੋਚਨ ਸਿੰਘ ਨਾਰਵੇ ਅਤੇ ਗੁਰਇਕਬਾਲ ਸਿੰਘ ਸਵੀਡਨ ਵਲੋਂ ਜਾਰੀ ਪ੍ਰੈੱਸ ਨੋਟ ਵਿੱਚ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਅਮਰੀਕ ਸਿੰਘ ਅਜਨਾਲਾ ਜਥੇਦਾਰ ਸ੍ਰੀ ਕੇਸਗੜ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਹ ਸਿਕੰਦਰ ਸਿੰਘ ਮਲੂਕਾ ਨੂੰ ਤੁਰੰਤ ਤਲਬ ਕਰਕੇ ਸਜ਼ਾਯਾਫ਼ਤ ਕਰਨ।

ਕੋਆਰਡੀਨੇਸ਼ਨ ਕਮੇਟੀ ਵਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਰਾਜਨੀਤਕ ਵਲੋਂ ਰਾਜਨੀਤੀ ਕਰਦਿਆਂ ਧਰਮ ਦਾ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਜਾਰੀ ਕਰਤਾ;

ਸ੍ਰੋ.ਅ.ਦ.ਅੰ. ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ

-30-

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *