Breaking News
Home / News / ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਮੀਆ ਪਰਵੇਜ ਸ਼ਰੀਫ ਭਰਾਤਾ ਮੀਆ ਨਵਾਜ ਸ਼ਰੀਫ ਵਜੀਰ-ਏ-ਆਜਮ ਪਾਕਿਸਤਾਨ ਨਾਲ ਇੱਕ ਮੀਟਿੰਗ ਕੀਤੀ ਗਈ

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਮੀਆ ਪਰਵੇਜ ਸ਼ਰੀਫ ਭਰਾਤਾ ਮੀਆ ਨਵਾਜ ਸ਼ਰੀਫ ਵਜੀਰ-ਏ-ਆਜਮ ਪਾਕਿਸਤਾਨ ਨਾਲ ਇੱਕ ਮੀਟਿੰਗ ਕੀਤੀ ਗਈ


ਨਿਊਯਾਰਕ,8/5/16 – ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ,ਗੁਰੂਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ,ਗੁਰੂਦੁਆਰਾ ਸੰਤ ਸਾਗਰ ਬਰੈਟਕ ਅਤੇ ਹੋਰਨਾਂ ਸਥਾਨਕ ਪੰਥਕ ਜੰਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਸੋਹਣਾ ਪੰਜਾਬ ਰੈਸਟੋਰੈਂਟ ਨਿਊਯਾਰਕ ਵਿਖੇ ਪਾਕਿਸਤਾਨ ਦੇ ਪ੍ਰਮੁੱਖ ਸਿਆਸੀ ਪਰਿਵਾਰ ਨਾਲ ਸਬੰਧਿਤ ਮੀਆ ਪਰਵੇਜ ਸ਼ਰੀਫ ਭਰਾਤਾ ਮੀਆ ਨਵਾਜ ਸ਼ਰੀਫ ਵਜੀਰ-ਏ-ਆਜਮ ਪਾਕਿਸਤਾਨ ਨਾਲ ਇੱਕ ਮੀਟਿੰਗ ਕੀਤੀ ਗਈ । ਜਿਸ ਵਿੱਚ ਪਾਕਿਸਤਾਨ ਅੰਦਰ ਪਾਕਿਸਤਾਨ ਹਕੂਮਤ ਵੱਲੋੰ ਸਿੱਖ ਕੌਮ ਨੂੰ ਮਿਲੀ ਧਾਰਮਿਕ ਸਤੁੰਤਰਤਾ ਅਤੇ ਹਰ ਤਰਾਂ ਦੇ ਸਹਿਯੋਗ ਨੂੰ ਵੇਖਦੇ ਹੋਏ ਸਿੱਖ ਕੌਮ ਵੱਲੋੰ ਪਾਕਿਸਤਾਨ ਹਕੂਮਤ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਹਾਜਰ ਸਿੱਖ ਆਗੂਆਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਬੇਸ਼ੱਕ ਸਿੱਖ ਵਸੋੰ ਘੱਟ ਹੈ ਪਰ ਜਿਸ ਤਰੀਕੇ ਨਾਲ ਸਿੱਖ ਕੌਮ ਨੂੰ ਘੱਟ ਗਿਣਤੀ ਹੋਣ ਦੇ ਬਾਵਜੂਦ ਅਦਬ , ਸਤਿਕਾਰ ਅਤੇ ਸੁਰੱਖਿਆ ਪਾਕਿਸਤਾਨ ਹਕੂਮਤ ਮੁਹੱਈਆ ਕਰਵਾ ਰਹੀ ਹੈ ਉਸ ਲਈ ਪਾਕਿਸਤਾਨ ਹਕੂਮਤ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀਂ ਘੱਟ ਹੈ । ਸਿੱਖ ਕੌਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਸਮੇਤ ਕੌਮ ਦੇ ਹੋਰਨਾਂ ਪ੍ਰਮੁੱਖ ਧਾਰਮਿਕ ਅਸਥਾਂਨਾਂ ਦੀ ਸੁਰੱਖਿਆ ਦੇਖ ਰੇਖ ਅਤੇ ਸਮੇਂ ਸਮੇਂ ਤੇ ਸਿੱਖ ਕੌਮ ਵੱਲੋੰ ਮਨਾਏ ਜਾਂਦੇ ਧਾਰਮਿਕ ਉਤਸਵਾਂ ਸਮੇਂ ਪਾਕਿਸਤਾਨ ਵੱਲੋੰ ਦਿੱਤਾ ਜਾਂਦਾ ਸਹਿਯੋਗ ਸਿੱਖ ਕੌਮ ਦੇ ਹਿਰਦਿਆਂ ਵਿੱਚ ਵਿਸ਼ੇਸ਼ ਜਗ੍ਹਾ ਰੱਖਦਾ ਹੈ ਅਤੇ ਦੁਨੀਆਂ ਭਰ ਵਿੱਚ ਬੈਠੀ ਸਿੱਖ ਕੌਮ ਪਾਕਿਸਤਾਨ ਦੀ ਇਸ ਦਰਿਆਦਿਲੀ ਦੀ ਕਾਇਲ ਹੈ। ਸਿੱਖ ਆਗੂਆਂ ਵੱਲੋਂ ਮੌਜੂਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆ ਨਵਾਜ ਸ਼ਰੀਫ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਦੇ ਐਲਾਨ ਦਾ ਸਵਾਗਤ ਕੀਤਾ ਅਤੇ ਭਰਪੂਰ ਸ਼ਲਾਘਾ ਕੀਤੀ ਅਤੇ ਗੁਰੂ ਸਾਹਿਬ ਦੇ ਨਾਮ ਤੇ ਪਾਕਿਸਤਾਨ ਸਰਕਾਰ ਵੱਲੋੰ ਬਣਾਏ ਜਾ ਰਹੀ ਇਸ ਯੂਨੀਵਰਸਿਟੀ ਲਈ ਹਕੂਮਤ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਹਾਜਰ ਸਭ ਮਹਿਮਾਂਨਾਂ ਲਈ ਖਾਸ ਡਿਨਰ ਦਾ ਪ੍ਰਬੰਧ ਵੀ ਕੀਤਾ ਗਿਆ । ਇਸ ਮੌਕੇ ਮੀਆ ਪਰਵੇਜ ਸ਼ਰੀਫ ਨੇ ਵੀ ਸਿੱਖ ਆਗੂਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਪਾਕਿਸਤਾਨ ਅੰਦਰ ਸਿੱਖ ਕੌਮ ਅਤੇ ਸਿੱਖਾਂ ਦੇ ਧਾਰਮਿਕ ਅਸਥਾਂਨਾਂ ਦਾ ਅਦਬ ਸਤਿਕਾਰ ਅਤੇ ਸੁਰੱਖਿਆ ਇਸੇ ਤਰਾਂ ਬਹਾਲ ਰਹੇਗੀ ਅਤੇ ਪਾਕਿਸਤਾਨ ਹਕੂਮਤ ਕਦੇ ਵੀ ਸਿੱਖ ਕੌਮ ਨਾਲ ਕਿਸੇ ਤਰਾਂ ਦਾ ਧਾਰਮਿਕ,ਰਾਜਨੀਤਕ ਜਾਂ ਸਮਾਜਿਕ ਵਿਤਕਰਾ ਨਹੀਂ ਕਰੇਗੀ । ਇਸ ਮੌਕੇ ਹਾਜਰ ਸਿੱਖ ਆਗੂਆਂ ਵਿੱਚ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਤੋਂ ਸੁਰਜੀਤ ਸਿੰਘ ਕਲਾਰ,ਬੂਟਾ ਸਿੰਘ ਖੜੌਦ,ਜੋਗਾ ਸਿੰਘ ਨਿਊਜਰਸੀ,ਸਰਬਜੀਤ ਸਿੰਘ, ਗੁਰੂਦੁਆਰਾ ਸਿੱਖ ਕਲਚਰ ਸੋਸਾਇਟੀ ਤੋਂ ਗੁਰਦੇਵ ਸਿੰਘ ਕੰਗ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸੋਸਾਇਟੀ ਤੋਂ ਟਹਿਲ ਸਿੰਘ , ਬਾਬਾ ਸਜਾਨ ਸਿੰਘ ਗੁਰੂਦੁਆਰਾ ਸੰਤ ਸਾਗਰ ਬਰੈਟਕ ਤੋਂ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਹਾਜਰ ਸਨ

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *