Breaking News
Home / News / ਗੁਜਰਾਤ ਵਿਚ ਦਲਿਤਾਂ ਉਤੇ ਜ਼ਬਰ-ਜੁਲਮ, ਮਾਇਆਵਤੀ ਵਿਰੁੱਧ ਅਪਮਾਨਜ਼ਨਕ ਸ਼ਬਦ ਅਤੇ ਮੁੰਬਈ ਵਿਚ ਅੰਬੇਦਕਰ ਭਵਨ ਨੂੰ ਤੋੜਨ ਦੇ ਅਮਲ ਹਿੰਦੂਤਵ ਏਜੰਡੇ ਦਾ ਹਿੱਸਾ : ਮਾਨ

ਗੁਜਰਾਤ ਵਿਚ ਦਲਿਤਾਂ ਉਤੇ ਜ਼ਬਰ-ਜੁਲਮ, ਮਾਇਆਵਤੀ ਵਿਰੁੱਧ ਅਪਮਾਨਜ਼ਨਕ ਸ਼ਬਦ ਅਤੇ ਮੁੰਬਈ ਵਿਚ ਅੰਬੇਦਕਰ ਭਵਨ ਨੂੰ ਤੋੜਨ ਦੇ ਅਮਲ ਹਿੰਦੂਤਵ ਏਜੰਡੇ ਦਾ ਹਿੱਸਾ : ਮਾਨ


ਗੁਜਰਾਤ ਵਿਚ ਦਲਿਤਾਂ ਉਤੇ ਜ਼ਬਰ-ਜੁਲਮ, ਮਾਇਆਵਤੀ ਵਿਰੁੱਧ ਅਪਮਾਨਜ਼ਨਕ ਸ਼ਬਦ ਅਤੇ ਮੁੰਬਈ ਵਿਚ ਅੰਬੇਦਕਰ ਭਵਨ ਨੂੰ ਤੋੜਨ ਦੇ ਅਮਲ ਹਿੰਦੂਤਵ ਏਜੰਡੇ ਦਾ ਹਿੱਸਾ : ਮਾਨ
ਫ਼ਤਹਿਗੜ੍ਹ ਸਾਹਿਬ, 22 ਜੁਲਾਈ ( ) “ਬੀਜੇਪੀ, ਆਰ.ਐਸ.ਐਸ. ਆਦਿ ਜਮਾਤਾਂ ਹਿੰਦ ਵਿਚ ਹਿੰਦੂ, ਹਿੰਦੀ ਅਤੇ ਹਿੰਦੂਤਵ ਏਜੰਡੇ ਨੂੰ ਤਾਕਤ ਦੇ ਜੋਰ ਨਾਲ ਲਾਗੂ ਕਰਨ ਲਈ ਕਾਹਲੀਆਂ ਪਈਆਂ ਹੋਈਆਂ ਹਨ । ਕਿਉਂਕਿ ਸਮੁੱਚੇ ਹਿੰਦੂਤਵ ਸੰਗਠਨਾਂ ਦਾ ਇਹ ਸਾਂਝਾ ਪ੍ਰੋਗਰਾਮ ਹੈ । ਪਹਿਲੇ ਇਹ ਕਾਰਵਾਈਆਂ ਸਾਜ਼ਸੀ ਢੰਗਾਂ ਰਾਹੀ ਕਰਦੇ ਸਨ, ਹੁਣ ਇਹਨਾਂ ਨੇ ਆਪਣੇ ਇਸ ਹਿੰਦੂਤਵ ਏਜੰਡੇ ਨੂੰ ਲਾਗੂ ਕਰਨ ਲਈ ਹੁਕਮਰਾਨੀ ਤਾਕਤ ਅਤੇ ਸਾਧਨਾਂ ਦੀ ਵੀ ਦੁਰਵਰਤੋ ਕਰਨੀ ਸੁਰੂ ਕਰ ਦਿੱਤੀ ਹੈ । ਗੁਜਰਾਤ ਵਿਚ ਦਲਿਤਾਂ ਉਤੇ ਹੋਏ ਜ਼ਬਰ-ਜੁਲਮ, ਬੀਬੀ ਮਾਇਆਵਤੀ ਪ੍ਰਤੀ ਅਪਮਾਨਜ਼ਨਕ ਸ਼ਬਦਾਵਲੀ ਦੀ ਵਰਤੋਂ ਅਤੇ ਮੁੰਬਈ ਵਿਚ ਹਿੰਦੂ ਕੱਟੜ ਪੰਥੀਆਂ ਵੱਲੋਂ ਅੰਬੇਦਕਰ ਭਵਨ ਨੂੰ ਤੋੜਨ ਦੇ ਦੁੱਖਦਾਇਕ ਅਤੇ ਸ਼ਰਮਨਾਕ ਅਮਲਾਂ ਨੇ ਇਹਨਾਂ ਦੇ ਮਨ-ਆਤਮਾਵਾਂ ਵਿਚ ਗੈਰ-ਹਿੰਦੂਆਂ ਲਈ ਪਨਪ ਰਹੀ ਨਫ਼ਰਤ ਅਤੇ ਹਿੰਦੂਤਵ ਸੋਚ ਨੂੰ ਸਪੱਸਟ ਰੂਪ ਵਿਚ ਪ੍ਰਤੱਖ ਕਰ ਦਿੱਤਾ ਹੈ ਕਿ ਇਹ ਫਿਰਕੂ ਜਮਾਤਾਂ ਹਿੰਦ ਵਿਚ ਵੱਸਣ ਵਾਲੀਆਂ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆਂ ਅਤੇ ਵਰਗਾਂ ਨੂੰ ਸਾਫ਼-ਸੁਥਰਾਂ ਇਨਸਾਫ਼ ਪਸੰਦ ਤੇ ਬਰਾਬਰਤਾ ਵਾਲਾ ਰਾਜ ਪ੍ਰਬੰਧ ਦੇਣ ਦੇ ਬਿਲਕੁਲ ਸਮਰੱਥ ਨਹੀਂ ਹਨ । ਇਹ ਇਥੇ ਹਿੰਦੂਤਵ ਅਜਗਰ ਨੂੰ ਮਜ਼ਬੂਤ ਕਰਕੇ ਸਭ ਘੱਟ ਗਿਣਤੀ ਕੌਮਾਂ, ਧਰਮਾਂ ਨੂੰ ਨਿਗਲਣਾਂ ਚਾਹੁੰਦੀਆਂ ਹਨ । ਜਿਸ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਇਹ ਇਸ ਲਈ ਕਾਮਯਾਬ ਨਹੀਂ ਹੋ ਸਕਣਗੇ, ਕਿਉਂਕਿ ਹਿੰਦ ਵਿਚ ਜ਼ਬਰ ਅਤੇ ਜ਼ਾਬਰ ਦਾ ਨਾਸ਼ ਕਰਨ ਵਾਲਾ ਅਤੇ ਆਪਣੀ ਅਣਖ਼ ਅਤੇ ਗੈਰਤ ਦੇ ਮੁੱਦਿਆ ਤੇ ਕਿਸੇ ਵੀ ਵੱਡੀ ਤੋ ਵੱਡੀ ਤਾਕਤ ਨਾਲ ਸਮਝੋਤਾ ਨਾ ਕਰਨ ਵਾਲਾ ਖ਼ਾਲਸਾ ਪੰਥ ਅਤੇ ਸਿੱਖ ਕੌਮ ਵਿਚਰ ਰਹੀ ਹੈ । ਇਸ ਲਈ ਦਲਿਤਾਂ, ਪੱਛੜੇ ਵਰਗਾਂ, ਮਜ਼ਲੂਮਾਂ, ਮਿਹਨਤਕਸਾਂ ਨੂੰ ਹਿੰਦੂਤਵ ਤਾਕਤਾਂ ਦੇ ਕਿਸੇ ਤਰ੍ਹਾਂ ਦੇ ਵੀ ਜ਼ਬਰ-ਜੁਲਮ ਨੂੰ ਸਹਿਣ ਨਹੀਂ ਕਰਨਾ ਚਾਹੀਦਾ । ਬਲਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਸੋਚ ਉਤੇ ਪਹਿਰਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਨੂੰ ਇਥੋ ਦੀ ਸਿਆਸੀ ਤਾਕਤ ਦੀ ਬਖਸਿ਼ਸ਼ ਕਰਕੇ ਇਥੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਦੇਣ ਵਾਲਾ ਹਲੀਮੀ ਰਾਜ ਸਥਾਪਿਤ ਕਰਨ ਵਿਚ ਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਐਸਪੀ ਸੁਪਰੀਮੋ ਬੀਬੀ ਮਾਇਆਵਤੀ ਦੇ ਇਖ਼ਲਾਕ ਉਤੇ ਫਿਰਕੂਆਂ ਵੱਲੋ ਵਰਤੇ ਗਏ ਅਪਮਾਨਜ਼ਨਕ ਸ਼ਬਦਾਂ, ਗੁਜਰਾਤ ਅਤੇ ਮੁੰਬਈ ਵਿਚ ਕ੍ਰਮਵਾਰ ਦਲਿਤਾਂ ਉਤੇ ਹੋਏ ਜ਼ਬਰ-ਜੁਲਮ ਅਤੇ ਡਾ. ਅੰਬੇਦਕਰ ਵਰਗੀ ਸਖਸ਼ੀਅਤ ਦੇ ਨਾਮ ਤੇ ਬਣੇ ਭਵਨ ਨੂੰ ਤੋੜਨ ਦੀਆਂ ਕਾਰਵਾਈਆਂ ਵਿਰੁੱਧ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਹਿੰਦੂਤਵ ਮੋਦੀ ਹਕੂਮਤ ਅਤੇ ਉਹਨਾਂ ਦੇ ਭਾਈਵਾਲਾਂ ਨੂੰ ਅਜਿਹੀਆਂ ਗੈਰ-ਸਮਾਜਿਕ ਹੋ ਰਹੀਆਂ ਕਰਵਾਈਆਂ ਦੇ ਮਾਰੂ ਨਤੀਜਿਆਂ ਤੋ ਹੋਣ ਵਾਲੇ ਨੁਕਸਾਨ ਤੋ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਬੇਸ਼ੱਕ ਬੀਐਸਪੀ ਸਿਆਸੀ ਜਮਾਤ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਕੋਈ ਸਿਧਾਤ, ਸੋਚ ਮੇਲ ਨਹੀਂ ਖਾਂਦੇ ਪਰ ਇਨਸਾਨੀਅਤ ਅਤੇ ਜਮਹੂਰੀ ਕਦਰਾਂ-ਕੀਮਤਾਂ ਦੇ ਬਿਨ੍ਹਾਂ ਤੇ ਅਤੇ ਗੁਰੂ ਸਾਹਿਬਾਨ ਵੱਲੋਂ ਪ੍ਰਗਟਾਏ ਇਹਨਾਂ ਮਹਾਨ ਵਿਚਾਰਾਂ “ਇਨ ਗ਼ਰੀਬ ਸਿੱਖਨ ਕੋ ਦੇਊ ਪਾਤਸ਼ਾਹੀ” ਅਤੇ “ਸੋ ਕਿਉ ਮੰਦਾ ਆਖਿਐ, ਜਿੱਤ ਜਮੈ ਰਾਜ਼ਾਨ” ਸਾਨੂੰ ਜਿਥੇ ਵੀ ਰੰਘਰੇਟਿਆਂ, ਮਜ਼ਲੂਮਾਂ, ਲਤਾੜੇ ਵਰਗਾਂ ਅਤੇ ਔਰਤ ਵਰਗ ਉਤੇ ਜੁਲਮ ਹੁੰਦਾ ਹੈ, ਤਾਂ ਸਾਨੂੰ ਸਿੱਖਾਂ ਨੂੰ ਅਜਿਹੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਇਹਨਾਂ ਵਰਗਾਂ ਦੀ ਹਰ ਕੀਮਤ ਤੇ ਰੱਖਿਆ ਕਰਨ ਦਾ ਆਦੇਸ਼ ਹੈ । ਇਸ ਲਈ ਅਸੀਂ ਜਿਥੇ ਮੁਤੱਸਵੀ ਫਿਰਕੂ ਜਮਾਤਾਂ ਦੇ ਉਪਰੋਕਤ ਰੰਘਰੇਟਿਆਂ ਅਤੇ ਦਲਿਤਾਂ ਵਿਰੁੱਧ ਹੋਏ ਗੈਰ-ਇਨਸਾਨੀ ਅਤੇ ਗੈਰ-ਇਖ਼ਲਾਕੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ, ਉਥੇ ਕੇਵਲ ਬੀਬੀ ਮਾਇਆਵਤੀ ਨੂੰ ਹੀ ਨਹੀਂ, ਬਲਕਿ ਸਮੁੱਚੀ ਬੀਐਸਪੀ ਸਿਆਸੀ ਜਮਾਤ, ਰੰਘਰੇਟਿਆਂ ਅਤੇ ਪੱਛੜੇ ਵਰਗਾਂ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਅੰਮ੍ਰਿਤ ਦੀ ਦਾਤ ਬਖ਼ਸਕੇ ਸਭ ਊਚ-ਨੀਚ, ਅਮੀਰ-ਗਰੀਬ ਅਤੇ ਛੂਆ-ਛਾਤ ਆਦਿ ਦੇ ਸਮਾਜਿਕ ਵਿਤਕਰਿਆ ਨੂੰ ਸਦਾ ਲਈ ਦਫ਼ਨਾਉਦੇ ਹੋਏ ਬਰਾਬਰਤਾ ਦੀ ਸੋਚ ਨੂੰ ਅੱਗੇ ਲਿਆਂਦਾ ਸੀ, ਉਸ ਉਤੇ ਪਹਿਰਾ ਦਿੰਦੇ ਹੋਏ ਬੀਬੀ ਮਾਇਆਵਤੀ ਤੇ ਉਹਨਾਂ ਦੀ ਪਾਰਟੀ ਨੂੰ ਪੰਜਾਬ ਸੂਬੇ ਵਿਚ ਆਉਣ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਤੇ ਬਰਾਬਰਤਾ ਦੀ ਸੋਚ ਨੂੰ ਮਜ਼ਬੂਤ ਕਰਨ ਲਈ ਤਸਰੀਫ਼ ਲਿਆਉਣ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਹਨਾਂ ਦਾ ਅਤੇ ਉਹਨਾਂ ਦੇ ਸਮੁੱਚੇ ਸਾਥੀਆਂ ਦਾ ਆਪਣੇ ਮਨ-ਆਤਮਾ ਵਿਚ ਇਕ ਵਿਸ਼ੇਸ਼ ਸਤਿਕਾਰ ਤੇ ਸਥਾਨ ਰੱਖਦਾ ਹੋਇਆ ਪੂਰਾ ਮਾਣ-ਸਨਮਾਨ ਵੀ ਕਰੇਗਾ ਅਤੇ ਉਪਰੋਕਤ ਫਿਰਕੂ ਹਿੰਦੂਤਵ ਜਮਾਤਾਂ ਦੀ ਚੁਣੋਤੀ ਨੂੰ ਪ੍ਰਵਾਨ ਕਰਦੇ ਹੋਏ ਹੁਕਮਰਾਨਾਂ ਵੱਲੋ ਰੰਘਰੇਟਿਆਂ, ਦਲਿਤਾਂ, ਪੱਛੜੇ ਵਰਗਾਂ ਅਤੇ ਮਜ਼ਲੂਮਾਂ ਅਤੇ ਘੱਟ ਗਿਣਤੀ ਕੌਮਾਂ ਉਤੇ ਕੀਤੇ ਜਾ ਰਹੇ ਜ਼ਬਰ-ਜੁਲਮ ਜਾਂ ਬੇਇਨਸਾਫ਼ੀਆਂ ਨੂੰ ਸਹਿਣ ਨਾ ਕਰਦਾ ਹੋਇਆ ਇਕੱਤਰ ਹੋ ਕੇ ਇਹਨਾਂ ਤਾਕਤਾਂ ਵਿਰੁੱਧ ਮਜ਼ਬੂਤੀ ਨਾਲ ਸੰਘਰਸ਼ ਵਿੱਢਣ ਅਤੇ ਖ਼ਾਲਸਾ ਪੰਥ ਦੀ “ਸਰਬੱਤ ਦੇ ਭਲੇ” ਦੀ ਸੋਚ ਨੂੰ ਅਮਲੀ ਰੂਪ ਦੇਣ ਲਈ ਤਤਪਰ ਰਹੇਗਾ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਦੋ ਹੁਣ ਹੁਕਮਰਾਨ ਹਿੰਦੂਤਵ ਤਾਕਤਾਂ ਹਕੂਮਤੀ ਤਾਕਤ, ਅਮਲੇ-ਫੈਲੇ ਅਤੇ ਸਾਧਨਾਂ ਦੀ ਦੁਰਵਰਤੋ ਕਰਕੇ ਸਕੂਲਾਂ, ਕਾਲਜਾਂ, ਵਿਭਾਗਾਂ ਅਤੇ ਮੁਲਕ ਵਿਚ ਹਿੰਦੂਤਵ ਏਜੰਡੇ ਨੂੰ ਲਾਗੂ ਕਰਨ ਲਈ ਜ਼ਬਰ-ਜੁਲਮ ਦਾ ਸਹਾਰਾ ਲੈ ਰਹੀ ਹੈ ਤਾਂ ਸਾਡਾ ਸਭਨਾਂ ਦਾ ਤੇ ਸਿੱਖ ਕੌਮ ਦਾ ਸਾਂਝੇ ਤੌਰ ਤੇ ਫਰਜ ਬਣ ਜਾਂਦਾ ਹੈ ਕਿ ਸਭ ਘੱਟ ਗਿਣਤੀ ਕੌਮਾਂ ਰੰਘਰੇਟੇ, ਪੱਛੜੇ ਵਰਗ ਇਕੱਤਰ ਹੋ ਕੇ ਬੀਜੇਪੀ, ਆਰ.ਐਸ.ਐਸ. ਮੋਦੀ, ਅੰਮਿਤ ਸ਼ਾਹ ਅਤੇ ਭਗਵਤ ਵਰਗੀਆਂ ਫਿਰਕੂ ਜਮਾਤਾਂ ਆਗੂਆਂ ਦੇ ਮੁਤੱਸਵੀ ਅਮਲਾਂ ਨੂੰ ਅਸਫ਼ਲ ਬਣਾਉਣ ਅਤੇ ਇਥੇ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ “ਹਲੀਮੀ ਰਾਜ” ਕਾਇਮ ਕਰਨ ਲਈ ਕੋਈ ਕਸਰ ਨਾ ਛੱਡਣ । ਸ. ਮਾਨ ਨੇ ਅਖੀਰ ਵਿਚ ਕਿਹਾ ਕਿ ਬਹੁਗਿਣਤੀ ਦੇ ਫਿਰਕੂ ਆਗੂਆਂ ਦੇ ਘੱਟ ਗਿਣਤੀ ਕੌਮਾਂ ਅਤੇ ਰੰਘਰੇਟਿਆਂ ਤੇ ਪੱਛੜੇ ਵਰਗਾਂ ਵਿਰੋਧੀ ਅਮਲਾਂ ਅਤੇ ਜ਼ਬਰ-ਜੁਲਮਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਬਿਲਕੁਲ ਸਹਿਣ ਨਹੀਂ ਕਰਨਗੀਆਂ ਅਤੇ ਇਸ ਵਿਰੁੱਧ ਅਗਲੇਰਾਂ ਸਾਂਝੇ ਤੌਰ ਤੇ ਸਮੁੱਚੇ ਵਰਗਾਂ ਦਾ ਐਕਸ਼ਨ ਪ੍ਰੋਗਰਾਮ ਉਲੀਕਣ ਤੋ ਵੀ ਨਹੀਂ ਝਿਜਕਾਗੇ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *