Breaking News
Home / News / ਗਊ ਰੱਖਿਆ ਗਰੁੱਪ, ਸਾਬਣ ਅਤੇ ਟ੍ਰਾਸਪੋਰਟਰ ਉਦਯੋਗ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਇ, ਗਊਆਂ ਦੇ ਰਹਿਣ ਅਤੇ ਉਹਨਾਂ ਦੇ ਖਾਣੇ ਦਾ ਪ੍ਰਬੰਧ ਕਰਨ : ਮਾਨ

ਗਊ ਰੱਖਿਆ ਗਰੁੱਪ, ਸਾਬਣ ਅਤੇ ਟ੍ਰਾਸਪੋਰਟਰ ਉਦਯੋਗ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਇ, ਗਊਆਂ ਦੇ ਰਹਿਣ ਅਤੇ ਉਹਨਾਂ ਦੇ ਖਾਣੇ ਦਾ ਪ੍ਰਬੰਧ ਕਰਨ : ਮਾਨ


ਗਊ ਰੱਖਿਆ ਗਰੁੱਪ, ਸਾਬਣ ਅਤੇ ਟ੍ਰਾਸਪੋਰਟਰ ਉਦਯੋਗ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਇ, ਗਊਆਂ ਦੇ ਰਹਿਣ ਅਤੇ ਉਹਨਾਂ ਦੇ ਖਾਣੇ ਦਾ ਪ੍ਰਬੰਧ ਕਰਨ : ਮਾਨ
ਫ਼ਤਹਿਗੜ੍ਹ ਸਾਹਿਬ, 21 ਜੁਲਾਈ ( ) “ਜੋ ਧਰਮੀ ਲੋਕ ਗਊ ਨੂੰ ਮਾਤਾ ਕਹਿ ਕੇ ਪੁਕਾਰਦੇ ਹਨ, ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਇੱਜ਼ਤ ਕਰਦੇ ਹਾਂ । ਲੇਕਿਨ ਅੱਜ ਜਦੋਂ ਵੱਡੀ ਗਿਣਤੀ ਵਿਚ ਗਊਆਂ, ਵੱਛੇ ਤੇ ਹੋਰ ਡੰਗਰ ਜੀ.ਟੀ. ਰੋਡ ਅਤੇ ਹੋਰ ਲਿੰਕ ਸੜਕਾਂ ਤੇ ਫਿਰਦੀਆਂ ਵੱਡੀਆਂ ਦੁੱਖਦਾਇਕ ਘਟਨਾਵਾਂ ਦਾ ਕਾਰਨ ਬਣ ਰਹੇ ਹਨ ਅਤੇ ਇਹ ਗਊਆਂ, ਡੰਗਰ, ਵੱਛੇ ਜਿੰਮੀਦਾਰਾਂ ਦੀਆਂ ਫਸਲਾਂ ਵਿਚ ਵੜਕੇ ਉਹਨਾਂ ਦਾ ਉਜਾੜਾ ਕਰ ਰਹੇ ਹਨ ਤਾਂ ਇਹਨਾਂ ਹਜ਼ਾਰਾਂ ਦੀ ਗਿਣਤੀ ਵਿਚ ਲਾਵਾਰਿਸ਼ ਫਿਰ ਰਹੀਆਂ ਗਊਆਂ, ਡੰਗਰ, ਵੱਛੇ ਨੂੰ ਸਾਂਭਣ ਅਤੇ ਸੇਵਾ ਲਈ ਕੋਈ ਉਚਿਤ ਪ੍ਰਬੰਧ ਨਾ ਹੋਣਾ ਗਊ ਰੱਖਸਕਾਂ ਅਤੇ ਇਸ ਮੁਲਕ ਦੇ ਹੁਕਮਰਾਨਾਂ ਲਈ ਅਤਿ ਸ਼ਰਮਨਾਕ ਅਤੇ ਗੈਰ-ਜਿੰਮੇਵਰਾਨਾਂ ਵਰਤਾਰਾ ਹੈ । ਦੂਸਰਾ ਗਊ ਰੱਖਸਕਾਂ ਅਤੇ ਹੋਰਨਾਂ ਹਿੰਦੂ ਸੰਗਠਨਾਂ ਦੀਆਂ ਅਜਿਹੀਆਂ ਕਾਰਵਾਈਆਂ ਦੀ ਬਦੌਲਤ ਮਰੇ ਹੋਏ ਡੰਗਰਾਂ ਦੀ ਚਰਬੀ ਵੀ ਸਾਬਣ ਉਦਯੋਗ ਨੂੰ ਨਾ ਮਿਲਣ ਦੀ ਬਦੌਲਤ ਸਾਬਣ ਇੰਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਈ ਹੈ ਅਤੇ ਇਸ ਦੇ ਨਾਲ ਹੀ ਅਜਿਹੇ ਡੰਗਰਾਂ ਦੀ ਢੋਆ-ਢੁਆਈ ਲਈ ਲੱਗੇ ਟ੍ਰਾਸਪੋਰਟਰ ਉਦਯੋਗ ਨੂੰ ਵੀ ਬਹੁਤ ਵੱਡਾ ਧੱਕਾ ਲੱਗਾ ਹੈ । ਜਿਸ ਨਾਲ ਪੰਜਾਬ ਦੀ ਮਾਲੀ ਹਾਲਤ ਨੂੰ ਵੱਡਾ ਨੁਕਸਾਨ ਪਹੁੰਚਣ ਤੋ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਲਈ ਇਥੋ ਦੇ ਨਿਵਾਸੀ, ਸਾਬਣ ਉਦਯੋਗ, ਟ੍ਰਾਸਪੋਰਟਰਾਂ ਦੇ ਮਾਲਕ ਜਿੰਮੇਵਾਰ ਨਹੀਂ, ਬਲਕਿ ਇਥੋ ਦੇ ਨਿਜ਼ਾਮੀ ਸਿਸਟਮ ਵਿਚ ਵੱਡੀਆਂ ਖਾਮੀਆ ਅਤੇ ਹਰ ਵਿਸ਼ੇ ਨੂੰ ਧਰਮ ਨਾਲ ਅਤੇ ਲੋਕਾਂ ਦੇ ਜ਼ਜਬਾਤਾਂ ਨਾਲ ਜੋੜਕੇ ਵਿਵਾਦ ਖੜ੍ਹਾ ਕਰਨ ਵਾਲੀਆਂ ਕੱਟੜਪੰਥੀ ਜਮਾਤਾਂ ਜਿੰਮੇਵਾਰ ਹਨ । ਜੋ ਲੋਕਾਂ ਦੇ ਜ਼ਜਬਾਤਾਂ ਦਾ ਸੋ਼ਸ਼ਣ ਕਰਕੇ ਆਪੋ-ਆਪਣੇ ਸੰਗਠਨਾਂ ਤੇ ਜਮਾਤਾਂ ਨੂੰ ਜੀਵਤ ਰੱਖਣਾ ਚਾਹੁੰਦੇ ਹਨ । ਅਜਿਹਾ ਵਰਤਾਰਾ ਪੰਜਾਬ ਦੇ ਸਮੁੱਚੇ ਵਪਾਰਿਕ ਅਤੇ ਮਾਲੀ ਤੇ ਧਾਰਮਿਕ ਮਾਹੌਲ ਨੂੰ ਗੰਧਲਾ ਕਰਨ ਵਾਲਾ ਹੈ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗੈਰ-ਦਲੀਲ ਅਤੇ ਪੰਜਾਬ ਸੂਬੇ ਵਿਰੋਧੀ ਕਰਾਰ ਦਿੰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਅਤੇ ਹੋਰਨਾਂ ਸੂਬਿਆਂ ਵਿਚ ਗਊ ਮਾਤਾ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਹੋਣ ਅਤੇ ਇਸ ਧਾਰਮਿਕ ਮੁੱਦੇ ਨੂੰ ਉਛਾਲਕੇ ਪੰਜਾਬ ਦੇ ਬਹੁਤ ਵੱਡੇ ਸਾਬਣ ਉਦਯੋਗ ਨਾਲ ਜੁੜੇ ਉਦਯੋਗਪਤੀਆਂ ਅਤੇ ਟ੍ਰਾਸਪੋਰਟਰਾਂ ਮਾਲਕਾਂ ਦਾ ਬਿਨ੍ਹਾਂ ਵਜਹ ਨੁਕਸਾਨ ਕਰਨ ਤੇ ਪੰਜਾਬ ਦੀ ਮਾਲੀ ਹਾਲਤ ਨੂੰ ਹੋਰ ਕੰਮਜੋਰ ਕਰਨ ਦੇ ਅਮਲਾਂ ਉਤੇ ਡੂੰਘਾ ਦੁੱਖ ਤੇ ਅਫਸੋਸ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਗਊ ਮਾਤਾ ਦੀ ਗੱਲ ਨੂੰ ਪ੍ਰਵਾਨ ਕਰਦਾ ਹੈ । ਪਰ ਜੋ ਡੰਗਰ, ਵੱਛਾ ਮਰ ਜਾਂਦਾ ਹੈ, ਉਸਦੀ ਚਰਬੀ ਸਾਬਣ ਬਣਾਉਣ ਵਿਚ ਕੰਮ ਆਉਦੀ ਹੈ । ਅਜਿਹੇ ਡੰਗਰਾਂ ਦੀ ਢੋਆ-ਢੁਆਈ ਕਰਨ ਵਾਲੇ ਟ੍ਰਾਸਪੋਰਟਰਾਂ ਅਤੇ ਸਾਬਣ ਉਦਯੋਗ ਵਿਚ ਰੁਕਾਵਟ ਪਾਉਣ ਵਾਲੇ ਗਰੁੱਪ, ਵਪਾਰੀ, ਉਦਯੋਗਪਤੀ ਅਤੇ ਟ੍ਰਾਸਪੋਰਟਰਾਂ ਦਾ ਕੀ ਨੁਕਸਾਨ ਨਹੀਂ ਕਰ ਰਹੇ ? ਗਊ ਰੱਖਸਕਾਂ ਜਾਂ ਕੱਟੜਪੰਥੀਆਂ ਦੇ ਅਜਿਹੇ ਅਮਲਾਂ ਨੂੰ ਦਰੁਸਤ ਕਰਾਰ ਨਹੀਂ ਦਿੱਤਾ ਜਾ ਸਕਦਾ । ਉਹਨਾਂ ਸੁਝਾਅ ਦਿੰਦੇ ਹੋਏ ਕਿਹਾ ਕਿ ਵੱਡੇ-ਵੱਡੇ ਉਦਯੋਗਪਤੀ, ਵਪਾਰੀ ਹਿੰਦੂ ਕੌਮ ਨਾਲ ਸੰਬੰਧਤ ਹਨ । ਉਹਨਾਂ ਤੋਂ ਬਣਦਾ ਫੰਡ ਇਕੱਤਰ ਕਰਕੇ ਇਹਨਾਂ ਅਵਾਰਾ ਫਿਰ ਰਹੀਆਂ ਗਊਆਂ ਜੋ ਨਿੱਤ-ਦਿਹਾੜੇ ਵੱਡੇ-ਵੱਡੇ ਐਕਸੀਡੈਟਾਂ ਦਾ ਕਾਰਨ ਬਣ ਰਹੀਆਂ ਹਨ ਅਤੇ ਜਿੰਮੀਦਾਰਾਂ ਦੀਆਂ ਫ਼ਸਲਾਂ ਦਾ ਉਜਾੜਾ ਕਰ ਰਹੀਆਂ ਹਨ, ਉਹਨਾਂ ਲਈ ਵੱਡੇ ਪੱਧਰ ਤੇ ਗਊਸਾਲਾਵਾਂ ਕਾਇਮ ਕਰਕੇ ਅਤੇ ਉਥੇ ਉਹਨਾ ਦੇ ਖਾਣੇ-ਚਾਰੇ ਦਾ ਪ੍ਰਬੰਧ ਕਰਕੇ ਆਪਣੀ ਜਿੰਮੇਵਾਰੀ ਨਿਭਾਉਣ ਤੋ ਕਿਉਂ ਭੱਜ ਰਹੇ ਹਨ ? ਉਹਨਾਂ ਕਿਹਾ ਕਿ ਅਜਿਹੇ ਉਦਮਾਂ ਲਈ ਦੂਸਰੀਆਂ ਕੌਮਾਂ ਵਿਚ ਵਿਚਰਣ ਵਾਲੇ ਧਰਮੀ ਲੋਕ ਵੀ ਅਜਿਹੀਆਂ ਗਊਸਾਲਾਵਾਂ ਲਈ ਦਾਨ-ਪੰਨ ਰਾਹੀ ਆਪਣਾ ਯੋਗਦਾਨ ਪਾ ਸਕਦੇ ਹਨ । ਜੇਕਰ ਉਹ ਇਹਨਾ ਦੇ ਰਹਿਣ ਅਤੇ ਚਾਰੇ ਦਾ ਪ੍ਰਬੰਧ ਕਰਨ ਦੀ ਜਿੰਮੇਵਾਰੀ ਤੋ ਭੱਜਦੇ ਹਨ, ਤਾਂ ਫਿਰ ਇਹਨਾਂ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਡੰਗਰ-ਵੱਛਿਆਂ ਨੂੰ ਸਾਬਣ ਉਦਯੋਗ ਵਿਚ ਢੋਆ-ਢੁਆਈ ਰਾਹੀ ਲਿਜਾਣ ਵਾਲੇ ਟ੍ਰਾਸਪੋਰਟਰ ਅਤੇ ਸਾਬਣ ਉਦਯੋਗ ਨੂੰ ਕਿਉਂ ਨਿਸ਼ਾਨਾਂ ਬਣਾ ਰਹੇ ਹਨ । ਉਹਨਾਂ ਕਿਹਾ ਕਿ ਅਜਿਹੇ ਹਾਂਵਾਚਕ ਉਦਮ ਕਰਕੇ ਹੀ ਸੜਕ ਦੁਰਘਟਨਾਵਾਂ ਤੇ ਹੋਰ ਹੋਣ ਵਾਲੇ ਵੱਡੇ ਮਾਲੀ ਨੁਕਸਾਨ ਤੋ ਬਚਿਆ ਜਾ ਸਕਦਾ ਹੈ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *