Breaking News
Home / News / ਯੂਥ ਅਕਾਲੀ ਦਲ ਅੰਮ੍ਰਿਤਸਰ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਦਾ ਐਲਾਨ ਕੌਮੀ ਪ੍ਰਧਾਨ ਪ੍ਰਦੀਪ ਸਿੰਘ ਵੱਲੋਂ ਕੀਤਾ ਗਿਆ

ਯੂਥ ਅਕਾਲੀ ਦਲ ਅੰਮ੍ਰਿਤਸਰ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਦਾ ਐਲਾਨ ਕੌਮੀ ਪ੍ਰਧਾਨ ਪ੍ਰਦੀਪ ਸਿੰਘ ਵੱਲੋਂ ਕੀਤਾ ਗਿਆ


ਯੂਥ ਅਕਾਲੀ ਦਲ ਅੰਮ੍ਰਿਤਸਰ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਦਾ ਐਲਾਨ ਕੌਮੀ ਪ੍ਰਧਾਨ ਪ੍ਰਦੀਪ ਸਿੰਘ ਵੱਲੋਂ ਕੀਤਾ ਗਿਆਫ਼ਤਹਿਗੜ੍ਹ ਸਾਹਿਬ, 18 ਜੁਲਾਈ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ. ਪ੍ਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਕੋਈ 3 ਘੰਟੇ ਚੱਲੀ ਮੀਟਿੰਗ ਵਿਚ ਜਿਥੇ ਪੰਜਾਬ ਵਿਚ ਪੈਦਾ ਹੋਏ ਹਾਲਾਤਾਂ ਉਤੇ ਨੌਜ਼ਵਾਨਾਂ ਨੇ ਡੂੰਘੀਆਂ ਵਿਚਾਰਾਂ ਕਰਦੇ ਹੋਏ ਪਾਰਟੀ ਦੀ ਸੋਚ ਨੂੰ ਹਰ ਪਿੰਡ ਤੇ ਸ਼ਹਿਰ ਵਿਚ ਲਿਜਾਣ ਦਾ ਤੋਹੀਆ ਕੀਤਾ, ਉਥੇ ਸ. ਪ੍ਰਦੀਪ ਸਿੰਘ ਵੱਲੋਂ ਪਾਰਟੀ ਅਤੇ ਖ਼ਾਲਸਾ ਪੰਥ ਲਈ ਜਿੰਮੇਵਾਰੀਆਂ ਨਿਭਾਉਦੇ ਆ ਰਹੇ ਸੂਝਵਾਨ ਨੌਜ਼ਵਾਨਾਂ ਨੂੰ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਵਿਚ ਅਹੁਦੇ ਸੌਪੇ । ਜਿਸ ਅਨੁਸਾਰ ਗੁਰਦੀਪ ਸਿੰਘ ਦੀਪਾ ਪ੍ਰਧਾਨ, ਰਾਜਬੀਰ ਸਿੰਘ ਬਡਾਲੀ, ਗੁਰਪ੍ਰੀਤ ਸਿੰਘ ਦੁੱਲਵਾ, ਅੰਮ੍ਰਿਤਪਾਲ ਸਿੰਘ ਬਸੀ ਪਠਾਣਾਂ, ਰਘਬੀਰ ਸਿੰਘ ਭੱਦਲਸੂਹਾ, ਸਰਬਜੀਤ ਸਿੰਘ ਸਰਹਿੰਦ ਅਤੇ ਪਵਨਪ੍ਰੀਤ ਸਿੰਘ ਢੋਲੇਵਾਲ ਸਭਨਾਂ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਗੋਪਾਲੋ, ਅਵਤਾਰ ਸਿੰਘ ਰੁੜਕੀ, ਰੂਬਲਦੀਪ ਸਿੰਘ ਜਟਾਣਾ, ਗੁਰਮੁੱਖ ਸਿੰਘ ਸਾਨੀਪੁਰ, ਜਗਦੀਪ ਸਿੰਘ ਡੰਘੇੜੀਆਂ, ਸੋਨੀ ਸਿੰਘ ਸੰਧੂ ਮੋਹਨ ਮਾਜਰਾ ਸਭਨਾਂ ਨੂੰ ਜਰਨਲ ਸਕੱਤਰ, ਹਰਪ੍ਰੀਤ ਸਿੰਘ ਖਨਿਆਣ, ਹਰਬੰਸ ਸਿੰਘ ਲਖਣਪੁਰ, ਵਰਿੰਦਰ ਸਿੰਘ ਦੁਭਾਲੀ, ਸਵਰਨਜੀਤ ਸਿੰਘ ਭਰਪੂਰਗੜ੍ਹ, ਗੁਰਜੰਟ ਸਿੰਘ ਮਾਜਰੀ ਜੱਟਾਂ ਸਭਨਾਂ ਨੂੰ ਮੀਤ ਪ੍ਰਧਾਨ, ਗਗਨਦੀਪ ਸਿੰਘ ਡੰਘੇੜੀਆਂ, ਯਾਦਦੀਪ ਸਿੰਘ ਗੱਗੜਵਾਲ, ਸੰਦੀਪ ਸਿੰਘ ਗੰਢੂਆ, ਪ੍ਰੀਤ ਟਿਵਾਣਾ ਚਰਨਾਥਲ, ਗੁਰਪ੍ਰੀਤ ਸਿੰਘ ਦੁਭਾਲੀ, ਪਰਮਿੰਦਰ ਸਿੰਘ ਭਗੜਾਣਾ, ਮਨਜੀਤ ਸਿੰਘ ਫਾਟਕ ਮਾਜਰੀ ਸਭਨਾਂ ਨੂੰ ਸਕੱਤਰ ਐਲਾਨਿਆ ਗਿਆ ।”
ਇਸ ਹੋਈ ਮੀਟਿੰਗ ਵਿਚ ਨੌਜ਼ਵਾਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਉਤਸਾਹਿਤ ਕਰਨ ਹਿੱਸ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਚੇਚੇ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਨੌਜ਼ਵਾਨਾਂ ਨੂੰ ਆਪੋ-ਆਪਣੀਆਂ ਪੰਥਕ ਅਤੇ ਸਮਾਜਿਕ ਜਿੰਮੇਵਾਰੀਆਂ ਨੂੰ ਪੂਰਨ ਕਰਨ ਦੀ ਗੁਜ਼ਾਰਿਸ ਕਰਦੇ ਹੋਏ ਆਪਣੀ ਜਿੰਦਗੀ ਗੁਰੂ ਸਿਧਾਤਾਂ ਅਤੇ ਸੋਚ ਉਤੇ ਦ੍ਰਿੜ ਰਹਿੰਦੇ ਹੋਏ ਪੂਰਨ ਕਰਨ ਲਈ ਜਿਥੇ ਪ੍ਰੇਰਿਆ, ਉਥੇ ਉਹਨਾਂ ਨੇ ਪਾਰਟੀ ਦੀਆਂ ਨੀਤੀਆਂ ਤੇ ਸੋਚ ਦਾ ਪ੍ਰਚਾਰ ਕਰਨ ਦੀ ਬੇਨਤੀ ਕਰਦੇ ਹੋਏ ਨੌਜ਼ਵਾਨਾਂ ਨੂੰ 2017 ਦੀਆਂ ਚੋਣਾਂ ਲਈ ਆਪਣੀਆਂ ਜਿੰਮੇਵਾਰੀਆਂ ਸਾਭਣ ਅਤੇ ਪਾਰਟੀ ਦੀ ਸਰਕਾਰ ਕਾਇਮ ਕਰਨ ਲਈ ਹੁਣ ਤੇ ਹੀ ਪਿੰਡਾਂ ਦੀ ਬਰੂਹਾ ਅਤੇ ਸ਼ਹਿਰਾਂ ਦੀਆਂ ਗਲੀਆਂ ਵਿਚ ਆਪਣੇ ਪੈਰੋਕਾਰ ਬਣਾਉਣ ਦੀ ਤਾਕੀਦ ਵੀ ਕੀਤੀ । ਅੱਜ ਦੀ ਮੀਟਿੰਗ ਵਿਚ ਹਰਮਿੰਦਰ ਸਿੰਘ ਮਨੀ ਮਾਧੋਪੁਰ ਵਰਕਿੰਗ ਕਮੇਟੀ ਯੂਥ ਵਿੰਗ ਪੰਜਾਬ, ਬਿਕਰਮਜੀਤ ਸਿੰਘ ਸੁਹਾਵੀ ਵਰਕਿੰਗ ਕਮੇਟੀ ਪੰਜਾਬ, ਨਾਜਰ ਸਿੰਘ ਕਾਹਨਪੁਰਾ ਖਚਾਨਚੀ ਤੋ ਇਲਾਵਾ ਜਿ਼ਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਬਡਲਾ, ਸਿਮਰਜੀਤ ਸਿੰਘ ਐਡਵੋਕੇਟ, ਗੁਰਮੁੱਖ ਸਿੰਘ ਸਮਸਪੁਰ, ਕੁਲਦੀਪ ਸਿੰਘ ਗੜਗੱਜ ਜਰਨਲ ਸਕੱਤਰ, ਕੁਲਦੀਪ ਸਿੰਘ ਦੁਭਾਲੀ ਸੀਨੀਅਰ ਮੀਤ ਪ੍ਰਧਾਨ, ਮੱਖਣ ਸਿੰਘ ਸਮਾਓ, ਧਰਮ ਸਿੰਘ ਕਲੌੜ, ਰਾਜੀਵ ਵਿਜਨ ਸਕੱਤਰ ਜਰਨਲ, ਕ੍ਰਿਸ਼ਨ ਸਿੰਘ ਸਲਾਣਾ ਸਰਪ੍ਰਸਤ, ਧਰਮਿੰਦਰ ਸਿੰਘ, ਸੁਖਦੇਵ ਸਿੰਘ ਗੱਗੜਵਾਲ ਬਲਾਕ ਖਮਾਣੋ, ਲੱਖਾ ਮਹੇਸ਼ਪੁਰੀਆਂ, ਜਰਨੈਲ ਸਿੰਘ ਜਟਾਣਾ, ਕੁਲਵੰਤ ਸਿੰਘ ਸਿੰਘ, ਮਨਪ੍ਰੀਤ ਸਿੰਘ ਕਲੌੜ ਆਦਿ ਆਗੂਆਂ ਨੇ ਸਮੂਲੀਅਤ ਕੀਤੀ ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *