Breaking News
Home / News / ਨੌਜ਼ਵਾਨ ਸਿੱਖ ਆਗੂ ਸ. ਪਪਲਪ੍ਰੀਤ ਸਿੰਘ ਦੇ ਘਰ ਪੁਲਿਸ ਛਾਪੇਮਾਰੀ, ਪੁਲਿਸ ਗ੍ਰਿਫ਼ਤ ਤੋਂ ਬਾਹਰ

ਨੌਜ਼ਵਾਨ ਸਿੱਖ ਆਗੂ ਸ. ਪਪਲਪ੍ਰੀਤ ਸਿੰਘ ਦੇ ਘਰ ਪੁਲਿਸ ਛਾਪੇਮਾਰੀ, ਪੁਲਿਸ ਗ੍ਰਿਫ਼ਤ ਤੋਂ ਬਾਹਰ


ਨੌਜ਼ਵਾਨ ਸਿੱਖ ਆਗੂ ਸ. ਪਪਲਪ੍ਰੀਤ ਸਿੰਘ ਦੇ ਘਰ ਪੁਲਿਸ ਛਾਪੇਮਾਰੀ, ਪੁਲਿਸ ਗ੍ਰਿਫ਼ਤ ਤੋਂ ਬਾਹਰ

15 ਜੁਲਾੲੀ, ਮਜੀਠਾ(ਪੰਥਕ ਮੀਡੀਆ ਬਿੳੁਰੋ): ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਪ੍ਰਬੰਧਕੀ ਸਕੱਤਰ ਸ. ਪਪਲਪ੍ਰੀਤ ਸਿੰਘ ਦੇ ਘਰ ਅੱਜ ਮਜੀਠਾ ਪੁਲਿਸ ਵੱਲੋਂ ਛਾਪੇਮਾਰੀ ਹੋੲੀ। ਅੱਧੀ ਦਰਜਨ ਤੋਂ ਵਧੇਰੇ ਪੁਲਿਸ ਮੁਲਾਜ਼ਮਾਂ ਵੱਲੋਂ ਸ. ਪਪਲਪ੍ਰੀਤ ਸਿੰਘ ਦੇ ਘਰ ਅਤੇ ੳੁਨ੍ਹਾਂ ਘਰ ਨੇੜਲੇ ਘਰਾਂ ਦੀ ਤਲਾਸ਼ੀ ਕੀਤੀ। ਘਰ ਨਾ ਹੋਣ ਕਾਰਨ ਸ. ਪਪਲਪ੍ਰੀਤ ਸਿੰਘ ਪੁਲਿਸ ਗ੍ਰਿਫ਼ਤ ਤੋਂ ਬਾਹਰ ਚਲ ਰਹੇ ਹਨ। ਪ੍ਰਾਪਤ ਖਬਰਾਂ ਅਨੁਦਾਰ ਅੱਜ ੲਿਹ ਪੁਲਿਸ ਛਾਪੇਮਾਰੀਆਂ ਪੰਜਾਬ ਭਰ ਵਿੱਚੋਂ ਸਿੱਖ ਆਗੂਆਂ ਨੂੰ ਫੜਨ ਲੲੀ ਹੋ ਰਹੀਆਂ ਹਨ। ੲਿਨ੍ਹਾਂ ਪੁਲਿਸ ਛਾਪੇਮਾਰੀਆਂ ਦਾ ਕਾਰਨ 17 ਜੁਲਾੲੀ ਨੂੰ ਭਗਤਾ ਭਾੲੀਕਾ ਵਿਖੇ ਪਾਵਨ ਗੁਰਬਾਣੀ ਦੇ ਖਿਲਾਫ਼ ਹੋ ਰਹੇ ਪੰਥਕ ੲਿਕੱਠ ਨੂੰ ਰੋਕਣ ਵਜੋਂ ਵੇਖਿਆ ਜਾ ਰਿਹਾ ਹੈ, ੲਿਸ ੲਿਕੱਠ ਦਾ ਸੱਦਾ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਸਾਹਿਬਾਨਾਂ ਵੱਲੋਂ ਦਿੱਤਾ ਗਿਆ ਹੈ। 

ਪ੍ਰਾਪਤ ਹੋਰ ਵੇਰਵਿਆਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾੲੀ ਧਿਆਨ ਦੀ ਫਿਰੋਜ਼ਪੁਰ ਸਥਿਤ ਰਿਹਾੲਿਸ਼ ਵਿਖੇ ਪੁਲਿਸ ਪਹੁੰਚੀ, ਪਰ ੳੁਹ ਪੁਲਿਸ ਗ੍ਰਿਫ਼ਤ ਤੋਂ ਬਾਹਰ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਠਾਨਕੋਟ ਤੋਂ ਪ੍ਰਧਾਨ ਸ. ਗੁਰਮੀਤ ਸਿੰਘ ਮਾਨ ਨੂੰ ਅੱਜ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਜਿਲ੍ਹਾ ਤਰਨ ਤਾਰਨ ਤੋਂ ਸ. ਸਿਕੰਦਰ ਸਿੰਘ ਵਰਾਣਾ ਦੇ ਘਰ ਪੁਲਿਸ ਪਹੁੰਚਣ ਦੀ ਖ਼ਬਰ ਮਿਲੀ ਹੈ। ਅੰਮ੍ਰਿਤਸਰ ਵਿੱਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾੲੀ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਗ੍ਰਹਿ ਪੁਲਿਸ ਪਹੁੰਚੀ, ੳੁਹ ਘਰ ਵਿੱਚ ਨਾ ਹੋਣ ਕਰ ਕੇ ਪੁਲਿਸ ਦੇ ਹੱਥ ਨਹੀਂ ਲੱਗੇ। ੲਿਨ੍ਹਾਂ ਪੁਲਿਸ ਛਾਪੇਮਾਰੀਆਂ ਦੌਰਾਨ ਯੂਨਾੲਿਟਿਡ ਅਕਾਲੀ ਦਲ ਦੇ ਮੁਖੀ ਭਾੲੀ ਮੋਹਕਮ ਸਿੰਘ ਅਤੇ ਸਿੱਖ ਸਦਭਾਵਨਾ ਲਹਿਰ ਦੇ ਅਾਗੂ ਭਾੲੀ ਬਲਦੇਵ ਸਿੰਘ ਵਡਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗੁਰਸ਼ਰਨ ਸਿਂਘ 

ਯੂਥ ਅਕਾਲੀ ਦਲ ਅੰਮ੍ਰਿਤਸਰ

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *