Breaking News
Home / News / ਸ਼੍ਰੋਮਣੀ ਅਕਾਲੀ ਦਲ (ਅ) ਅਮਰੀਕਾ ਵੱਲੋ ਕੈਲੀਫੋਰਨੀਆਂ ਵਿਚ ਯੂਨਿਟ ਸਥਾਪਿਤ

ਸ਼੍ਰੋਮਣੀ ਅਕਾਲੀ ਦਲ (ਅ) ਅਮਰੀਕਾ ਵੱਲੋ ਕੈਲੀਫੋਰਨੀਆਂ ਵਿਚ ਯੂਨਿਟ ਸਥਾਪਿਤ

Cm9BTRVVMAAq5ud

ਕੈਲੀਫੋਰਨੀਆ ‘ਚ ਪਹਿਲੇ ਯੂਥ ਇਕੱਠ ਕਰਕੇ ਪੰਥ ਵਿਰੋਧੀਆਂ ਦੀ ਕੀਤੀ ਨੀਂਦ ਹਰਾਮ : ਬੂਟਾ ਸਿੰਘ/ਅਮਨਦੀਪ
ਫਰੀਦਕੋਟ,9 ਜੁਲਾਈ (ਜਗਦੀਸ਼ ਕੁਮਾਰ ਬਾਂਬਾ) ਸ਼੍ਰੋ.ਅ.ਦ ( ਅ) ਯੂ.ਐਸ.ਏ ਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਅਨੁਸਾਰ ਬੀਤੇ ਦਿਨੀਂ ਯੂਥ ਅਕਾਲੀ ਦਲ ਅੰਮ੍ਰਿਤਸਰ ਦੀ ਯੂਨਿਟ ਕੈਲੀਫੋਰਨੀਆ ਦੇ ਸ਼ਹਿਰ ਫਰੀਜਨੋ ਵਿੱਚ ਸਥਾਪਿਤ ਕਰ ਦਿੱਤੀ ਗਈ, ਜਿਸ ਲਈ ਉਚੇਚੇ ਤੌਰ ਤੇ ਕਵੀਨਰ ਬੂਟਾ ਸਿੰਘ ਜੀ ਖੜੌਦ ਨਿਊਜਰਸੀ , ਅਮਨਦੀਪ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ,ਅਮਰਜੀਤ ਸਿੰਘ ਜਨਰਲ ਸਕੱਤਰ ਯੂਥ ਵਿੰਗ, ਕਰਨਜੋਤ ਸਿੰਘ ਪ੍ਰੈਸ ਸੈਕਟਰੀ ਯੂਥ ਵਿੰਗ ਨਿਊਯਾਰਕ ਤੋਂ ਉਚੇਚੇ ਤੌਰ ਤੇ ਫਰੀਜਨੋ ਆਏ, ਸ: ਸੁਰਜੀਤ ਸਿੰਘ ਕੁਲਾਰ ਪ੍ਰਧਾਨ ਸ਼੍ਰੋ.ਅ.ਦ (ਅ) ਅਮਰੀਕਾ ਦੇ ਦਿਸ਼ਾ ਨਿਰਦੇਸ਼ਾ ਤੇ ਪਾਰਟੀ ਦੀ ਕੈਲੀਫੋਰਨੀਆ ਦੀ ਸਾਰੀ ਸੀਨੀਅਰ ਲੀਡਰਸ਼ਿਪ ਸੀਨੀਅਰ ਵਾਇਸ ਪ੍ਰਧਾਨ ਰੇਸ਼ਮ ਸਿੰਘ, ਜਨਰਲ ਸੈਕਟਰੀ ਜੀਤ ਸਿੰਘ ਆਲੌਰੱਖ, ਦਰਸ਼ਨ ਸਿੰਘ ਸੰਧੂ ਸੀਨੀਅਰ ਆਗੂ, ਜਗਤਾਰ ਸਿੰਘ ਗਿੱਲ ਪ੍ਰਧਾਨ ਸ਼੍ਰੋ.ਅ.ਦ (ਅ) ਕੈਲੀਫੋਰਨੀਆ, ਸੁਲਤਾਨ ਨਿੰਘ ਸੀਨੀਅਰ ਯੂਥ ਆਗੂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ।,ਵੱਖ-ਵੱਖ ਥਾਵਾਂ ਤੋਂ ਪਹੁੰਚੇ ਯੂਥ ਵਿੰਗ ਦੇ ਵਰਕਰਾਂ ਵਿਚ ਭਾਰੀ ਉਤਸ਼ਾਹ ਸੀ, ਵਰਕਰਾਂ ਦੇ ਜੋਸ਼ ਤੇ ਉਤਸ਼ਾਹ ਦਾ ਪਤਾ ਇਸ ਗੱਲ ਤੋ ਲਗਦਾ ਸੀ ਕਿ ਪਾਰਟੀ ਹਾਲ ਦੀਆਂ ਸਭ ਕੁਰਸੀਆਂ ਭਰ ਗਈਆਂ ਤੇ ਵਰਕਰਾਂ ਨੂੰ ਖੜੇ ਹੋਕੇ ਲੀਡਰ ਸਾਹਿਬਾਨ ਦੇ ਵਿਚਾਰ ਸੁਣਨੇ ਪਏ।ਅਮਨਦੀਪ ਸਿੰਘ ਪ੍ਰਧਾਨ ਯੂਥ ਸ਼੍ਰੋ.ਅ.ਦ ( ਅ) ਦੀ ਪੂਰੀ ਟੀਮ ਜਿਸ ਨੇ ਦਿਨ ਰਾਤ ਇਕ ਕਰ ਵਰਕਰਾਂ ਵਿੱਚ ਉਤਸ਼ਾਹ ਭਰਿਆ,ਜਿਸ ਕਾਰਨ ਇਹ ਪ੍ਰੋਗਰਾਮ ਆਪਣੇ ਮਿੱਥੇ ਹੋਏ ਟੀਚੇ ਨੂੰ ਪਾਰ ਕਰਦੇ ਬਹੁਤ ਵੱਡੀ ਸਫਲਤਾ ਦੀ ਲਾਂਘ ਪੁੱਟ ਗਿਆ ਤੇ ਸ਼੍ਰੋ.ਅ.ਦ ( ਅ) ਨੇ ਹੁਣ ਟਰਾਈ ਸਟੇਟ ਅਮਰੀਕਾ ਵਿੱਚ ਆਪਣੇ ਪੈਰ ਮਜਬੂਤ ਕਰਦੇ ਕੈਲੀਫੋਰਨੀਆ ਪਹਿਲੇ ਯੂਥ ਇਕੱਠ ਨੂੰ ਕਰਕੇ ਪੰਥ ਵਿਰੋਧੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੂਰੇ ਜੋਸ਼ ਹੋਸ਼ ਤੇ ਵਿਉਤਬੰਦੀ ਨਾਲ ਪਾਰਟੀ ਨੂੰ ਅਮਰੀਕਾ ਵਿੱਚ ਮਜਬੂਤ ਕਰ ਰਹੀ ਹੈ, ਸ਼੍ਰੋ.ਅ.ਦ ( ਅ) ਦਾ ਯੂਥ ਵਿੰਗ ਜੋ ਕਿ ਆਪਣੀ ਵਚਨਬੱਧਤਾ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹਰ ਹੀਲੇ ਸਿਖਰਾਂ ਤੇ ਪਹੁੰਚਾਉਣਾ ਚਾਹੁੰਦਾ ਹੈ, ਅਜੋਕੇ ਸਮੇਂ ਦੀ ਹਰ ਅਧੁਨਿਕ ਤਕਨੀਕ, ਸ਼ੋਸ਼ਲ ਮੀਡੀਆ, ਬੈਨਰ, ਪੋਸਟਰ, ਵੈਬ ਤੇ ਪੰਥ ਤੇ ਸੰਗਤਾ ਨੂੰ ਜਾਗਰੂਕ ਕਰਨ ਲਈ ਵਰਤੋਂ ਕਰ ਰਹੀ ਹੈ, ਹਰ ਜਗ•ਾ ਨਵੀ ਦਿੱਖ ਵਿਉਤਬੰਦੀ ਸੰਘਰਸ਼ ਨੂੰ ਸਹੀ ਸੇਧ ਦੇਣ ਵਿਚ ਸਫਲ ਹੋ ਰਿਹਾ ਹੈ, ਜਿਸ ਲਈ ਪਾਰਟੀ ਦੀ ਅਮਰੀਕਾ ਦੀ ਸੱਚੀ ਸੁੱਚੀ ਪੰਥਕ ਲੀਡਰਸ਼ਿਪ ਪ੍ਰੇਰਨਾ ਇਹਨਾਂ ਨੋਜਵਾਨਾਂ ਵਿੱਚ ਨਵਾਂ ਜਾਹੋ ਜਲਾਲ ਭਰਨ ਤੇ ਖਾਲਿਸਤਾਨ ਦੀ ਇਕ ਲੰਬੀ ਲੜਾਈ ਲਈ ਹਰ ਸੋਚ ਕੰਮ ਕਰ ਰਹੀ ਹੈ, ਅੰਤ ਇਸ ਨਵੇਂ ਕਾਫਲੇ ਵਿੱਚ ਸ਼ਾਮਲ ਹੋਏ ਨੋਜਵਾਨਾਂ ਦਾ ਯੂਥ ਵਿੰਗ ਵਿੱਚ ਸਵਾਗਤ ਕੀਤਾ ਗਿਆ। ਯੂਥ ਵਿੰਗ ਵਿੱਚ ਪੱਕੇ ਤੌਰ ਵਿਚ ਸ਼ਮੂਲੀਅਤ ਕਰ ਲਈ, ਕੈਲੀਫੋਰਨੀਆ ਦੀ ਇਕ 31 ਮੈਂਬਰੀ ਵਰਕਿੰਗ ਕਮੇਟੀ ਵੀ ਬਣਾਈ ਗਈ ਤੇ 6 ਮਹੀਨੇ ਬਾਅਦ ਵਰਕਿੰਗ ਕਮੇਟੀ ਦੇ ਪਾਰਟੀ ਦੇ ਵਫਾਦਾਰੀ ਨਾਲ ਕੀਤੇ ਕੰਮਾ ਤੋ ਬਾਅਦ ਪੱਕੇ ਤੌਰ ਤੇ ਬਾਅਦ ਵਿੱਚ ਕੈਲੀਫੋਰਨੀਆ ਦੀ ਜਥੇਬੰਦੀ ਦੀ ਪੂਰੀ ਯੂਨਿਟ ਕਾਇਮ ਕਰ ਦਿੱਤੀ ਜਾਵੇਗੀ, ਇਸ ਤੋ ਬਾਅਦ ਪਾਰਟੀ ਸਿਆਟਲ, ਵਰਜੀਨੀਆ, ਨਿਊਜਰਸੀ, ਵਾਸ਼ਿੰਗਟਨ ਵਿਚ ਵੀ ਆਪਣੀਆਂ ਨਵੀਆਂ ਯੂਨਿਟਾਂ ਬਨਾਉਣ ਲਈ ਮੀਟਿੰਗ ਦਾ ਦੋਰ ਸ਼ੁਰੂ ਕਰ ਰਹੀ ਹੈ ਤੇ ਸਮੂਹ ਖਾਲਸਾ ਪੰਥ ਨੂੰ ਖਾਲਿਸਤਾਨ ਦੀ ਜਲਦ ਪ੍ਰਾਪਤੀ ਲਈ ਹਰੇਕ ਜਗਾਹ ਪਾਰਟੀ ਨੂੰ ਮਜਬੂਤ ਕਰਨ ਲਈ ਸਹਿਯੋਗ ਲਈ ਅਪੀਲ ਕੀਤੀ ਜਾਂਦੀ ਹੈ।।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *