Breaking News
Home / News / ਗੁਰੁ ਗ੍ਰੰਥ ਸਾਹਿਬ ਦੇ ਹੋ ਰਹੇ ਅਪਮਾਨ ਨੂੰ ਲੈ ਕੇ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਵਿਚ ਭਾਰੀ ਬੇਚੈਨੀ

ਗੁਰੁ ਗ੍ਰੰਥ ਸਾਹਿਬ ਦੇ ਹੋ ਰਹੇ ਅਪਮਾਨ ਨੂੰ ਲੈ ਕੇ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਵਿਚ ਭਾਰੀ ਬੇਚੈਨੀ

xxx
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਮਰੀਕਾ ਯੂਨਿਟ ਵੱਲੋਂ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਅਮਰੀਕਾ, 19 ਅਕਤੂਬਰ ( ) “ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਮਰੀਕਾ ਯੁਨਿਟ ਵੱਲੋਂ ਪੰਜਾਬ ਪੁਲਿਸ ਪ੍ਰਸ਼ਾਸਨ ਅਤੇ ਬਾਦਲ ਬੀਜੇਪੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੁਸ਼ਟ ਦੀ ਬਣਦੀ ਸਜ਼ਾ ਦਾ ਫੈਸਲਾ ਸਰਕਾਰੀ ਅਦਾਲਤਾਂ ਨਹੀਂ ਸਗੋਂ ਸਿੱਖ ਪੰਥ ਖੁਦ ਕਰੇਗਾ। ” ਅਮਰੀਕਾ ਦਲ ਦੇ ਪ੍ਰਧਾਨ ਸ਼ ਸੁਰਜੀਤ ਸਿੰਘ ਕੁਲਾਰ, ਕਨਵੀਨਰ ਸ਼ ਬੂਟਾ ਸਿੰਘ ਖੜੌਦ, ਕੌਮੀ ਜਰਨਲ ਸਕੱਤਰ ਜਥੇਦਾਰ ਜੀਤ ਸਿੰਘ ਆਲੋਅਰਖ ਅਤੇ ਸੀਨੀਅਰ ਮੀਤ ਪ੍ਰਧਾਨ ਸ਼ ਰੇਸ਼ਮ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਖ਼ਤ ਫੈਸਲਾ ਲੈਂਦਿਆਂ ਪਿੰਡ ਬਰਗਾੜੀ ਅਤੇ ਪੰਜਾਬ ਦੇ ਹੋਰਨਾਂ ਵੱਖ ਵੱਖ ਪਿੰਡਾਂ ਵਿਚ ਸ਼੍ਰੀ ਗੁਰੁ ਗ੍ਰੰਥ ਜੀ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰਨ ਦੀ ਕਾਰਵਾਈ ਅਤੇ ਹਿੰਦੋਸਤਾਨ ਦੀ ਹਕੂਮਤ ਦੀ ਸ਼ਹਿ ‘ਤੇ ਬਾਦਲ ਦਲ ਵੱਲੋਂ ਇਸ ਮਸਲੇ ਨੂੰ ਲੈ ਕੇ ਅਮਨ ਪਸੰਦ ਤਰੀਕੇ ਨਾਲ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਉਤੇ ਪੰਜਾਬ ਪੁਲਿਸ ਦੁਆਰਾ ਕੀਤਾ ਗਿਆ ਲਾਠੀਚਾਰਜ ਅਤੇ ਦੋ ਸਿੱਖ ਨੌਜਵਾਨ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਅਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੀ ਹੋਈ ਸ਼ਹੀਦੀ ਨੂੰ ਲੈ ਕੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਇਹ ਘਿਨਾਉਣੀ ਕਾਰਵਾਈ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਕੀਤੀ ਗਈ ਹੈ। ਪਰ ਹੁਣ ਸਰਕਾਰ ਅਤੇ ਸਰਕਾਰੀ ਏਜੰਸੀਆਂ ਆਪਣੀ ਇਸ ਕਰਤੂਤ ‘ਤੇ ਪਰਦਾ ਪਾਉਣ ਲਈ ਸਪੈਸ਼ਲ ਜਾਂਚ ਕਮਿਸ਼ਨ ਦਾ ਗਠਨ ਕਰਕੇ ਇਸ ਘਟਨਾ ਦੀ ਜਾਂਚ ਕਰਾਉਣ ਦਾ ਡਰਾਮਾ ਕਰਕੇ ਸਿੱਖ ਕੌਮ ਨੂੰ ਮੂਰਖ ਬਣਾ ਰਹੀਆਂ ਹਨ। ਸ਼ ਸੁਖਬੀਰ ਸਿੰਘ ਬਾਦਲ ਵੱਲੋਂ ਦੋਸ਼ੀਆਂ ਦਾ ਨਾਮ ਅਤੇ ਪਤਾ ਦੱਸਣ ਵਾਲੇ ਨੂੰ ਇਕ ਕਰੋੜ ਦਾ ਇਨਾਮ ਦੇਣ ਦੀ ਕੀਤੀ ਪੇਸ਼ਕਸ਼ ਤੋਂ ਵੀ ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਦੋ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂਂ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਦਾ ਕੀਤਾ ਗਿਆ ਚੈਲੰਜ ਅਤੇ ਸਿੱਖ ਸੰਗਤਾਂ ਵੱਲੋਂ ਪੁਲਿਸ ਦੇ ਧਿਆਨ ਵਿਚ ਲਿਆਊਣ ਦੇ ਬਾਵਜੂਦ ਵੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨਾ, ਸਿੱਖ ਕੌਮ ਪ੍ਰਤੀ ਬਦਨੀਤੀ ਦਾ ਸਿੱਟਾ ਹੈ।
ਸ਼ ਸੁਖਬੀਰ ਸਿੰਘ ਬਾਦਲ, ਸ਼ ਪ੍ਰਕਾਸ਼ ਸਿੰਘ ਬਾਦਲ ਅਤੇ ਸੁਮੇਧ ਸੈਣੀ ਡੀਜੀਪੀ ਪੰਜਾਬ ਅਤੇ ਸਥਾਨਕ ਪੁਲਿਸ ਅਧਿਕਾਰੀ ਪਰਮਰਾਜ ਸਿੰਘ ਊਮਰਾਨੰਗਲ ਦੀ ਚੰਡਾਲ ਚੌਂਕੜੀ ਵੱਲੋਂ ਜਿਸ ਤਰੀਕੇ ਨਾਲ ਸ਼ਾਂਤ ਮਈ ਰੋਸ ਮੁਜਾਹਰਾ ਕਰਨ ਵਾਲੇ ਸਿੱਖਾਂ ਉਤੇ ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ ਅਤੇ ਗੋਲੀਆਂ ਵਰ੍ਹਾਈਆਂ ਹਨ, ਉਸ ਨਾਲ ਜਕਰੀਆ ਖਾਂ ਦੀ ਰੂਹ ਵੀ ਸ਼ਰਮਸਾਰ ਹੋ ਗਈ ਹੋਵੇਗੀ। ਪੁਲਿਸ ਦੀ ਇਸ ਕਾਰਵਾਈ ਨੇ ਸਭ ਹੱਦ ਬੰਨ੍ਹੇ ਪਾਰ ਕਰ ਦਿੱਤੇ ਹਨ। ਸ਼ਹੀਦ ਹੋਏ ਦੋ ਸਿੰਘਾਂ ਦੇ ਪਰਿਵਾਰਾਂ ਅਤੇ ਜਖਮੀਂ ਹੋਏ ਸਿੱਖਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ ਇਹਨਾਂ ਆਗੂਆਂ ਨੇ ਮਾਲੀ ਤੌਰ ‘ਤੇ ਮਦਦ ਦੇਣ ਦਾ ਭਰੋਸਾ ਦਿੰਦੇ ਹੋਏ ਅੱਗੇ ਕਿਹਾ ਕਿ ਇਸ ਸਾਰੀ ਘਟਨਾ ਦੇ ਪਿੱਛੇ ਰਾਮ ਰਹੀਮ ਨੂੰ ਅਖੌਤੀ ਜਥੇਦਾਰਾਂ ਵੱਲੋਂ ਦਿੱਤੀ ਗਈ ਮਾਫੀ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਧਾਰਮਿਕ ਜਥੇਬੰਦੀਆਂ ਵੱਲੋਂ ਸਰਬੱਤ ਖਾਲਸਾ ਸੱਦਣ ਦਾ ਐਲਾਨ ਨੇ ਬਾਦਲ ਦਲ ਅਤੇ ਅਖੌਤੀ ਜਥੇਦਾਰਾਂ ਦੇ ਪੈਰਾਂ ਹੇਠੋਂ ਜਮੀਨ ਖਿੱਚ ਲਈ ਹੈ। ਉਸ ਸੰਘਰਸ਼ ਨੂੰ ਰੋਕਣ ਲਈ ਇਸ ਘਟਨਾ ਨੂੰ ਅੰਜਾਮ ਦੇ ਕੇ ਸਿੱਖਾਂ ਉਤੇ ਦਹਿਸ਼ਤ ਪਾਊਣ ਦਾ ਇਹ ਘਟੀਆ ਹੱਥਕੰਡਾ ਸਰਕਾਰੀ ਤੰਤਰ ਨੇ ਅਪਣਾਇਆ ਹੈ। ਇਸ ਸਾਰੇ ਸੰਘਰਸ਼ ਵਿਚ ਜਿਸ ਪਾਰਟੀ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ , ਭਾਈ ਧਿਆਨ ਸਿੰਘ ਮੰਡ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਹੋਰਨਾਂ ਆਗੂਆਂ ਵੱਲੋਂ ਕੀਤੇ ਜਾ ਰਹੇ ਯੋਗ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਧਾਰਮਿਕ ਸ਼ਖਸੀਅਤਾਂ, ਪੰਥ ਦੇ ਪ੍ਰਚਾਰਕਾਂ, ਪੰਥਕ ਜਥੇਬੰਦੀਆਂ ਅਤੇ ਧਰਾਮਿਕ ਸੰਸਥਾਵਾਂ ਵੱਲੋਂ ਨਿਭਾਏ ਜਾ ਰਹੇ ਰੋਲ ਨੂੰ ਵੀ ਪੰਥਕ ਹਿੱਤ ਵਿਚ ਦੱਸਿਆ ਹੈ।
ਇਹਨਾਂ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਖ ਸੰਗਤਾਂ ਨੇ ਗੁਰੁ ਦੇ ਹੋਏ ਨਿਰਾਦਰ ਦਾ ਬਦਲਾ ਲੈਣ ਲਈ ਇਕਸੁਰ ਹੋ ਕੇ ਰੋਸ ਮੁਜਾਹਰਿਆਂ ਰਾਹੀਂ ਸੰਘਰਸ਼ ਕੀਤਾ ਹੈ, ਉਸੇ ਤਰ੍ਹਾਂ ਸਮੂਹ ਪੰਥ ਦਰਦੀਆਂ ਨੂੰ ਅੱਗੇ ਹੋ ਕੇ 10 ਨਵੰਬਰ 2015 ਨੂੰ ਸਰਬੱਤ ਖਾਲਸਾ ਸੰਮੇਲਨ ਵਿਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਤਾਂ ਜੋ ਸਰਕਾਰੀ ਤੰਤਰ ਦੇ ਖਾਤਮੇ ਲਈ ਅਤੇ ਅਖੌਤੀ ਜਥੇਦਾਰਾਂ ਵੱਲੋਂ ਕੀਤੇ ਸਿੱਖ ਵਿਰੋਧੀ ਫੈਸਲਿਆਂ ਦਾ ਕੋਈ ਬਦਲਵਾਂ ਹੱਲ ਲੱਭਿਆ ਜਾ ਸਕੇ। ਵਿਦੇਸ਼ਾਂ ਵਿਚ ਗੁਰੁ ਘਰਾਂ ਦੀਆਂ ਕਮੇਟੀਆਂ ਤੇਜੀ ਨਾਲ ਮਤੇ ਪਾਸ ਕਰਕੇ ਬਾਦਲ ਦਲ ਦੇ ਮੰਤਰੀਆਂ, ਲੀਡਰਾਂ, ਐਸਜੀਪੀਸੀ ਮੈਂਬਰਾਂ ਅਤੇ ਅਖੌਤੀ ਜਥੇਦਾਰਾਂ ਨੂੰ ਗੁਰੁ ਘਰਾਂ ਦੀ ਸਟੇਜ ਵਰਤਣ ਅਤੇ ਸਨਮਾਨਿਤ ਕਰਨ ਦੇ ਵਿਰੋਧ ਵਿਚ ਫੈਸਲੇ ਲਏ ਜਾ ਰਹੇ ਹਨ। ਇਸ ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਸ਼ ਰੁਪਿੰਦਰ ਸਿੰਘ ਬਾਠ, ਭਾਈ ਮੱਖਣ ਸਿੰਘ ਕਲੇਰ, ਸ਼ ਦਰਸ਼ਨ ਸਿੰਘ ਸੰਧੂ, ਸ਼ ਕੁਲਜੀਤ ਸਿੰਘ ਨਿੱਝਰ, ਸ਼ ਬਲਵਿੰਦਰ ਸਿੰਘ ਮਿੱਠੂ, ਸ਼ ਪਰਮਜੀਤ ਸਿੰਘ ਸਿਆਟਲ, ਸ਼ ਗੁਰਦੇਵ ਸਿੰਘ ਮਾਨ, ਸ਼ ਸਰਬਜੀਤ ਸਿੰਘ ਨਿਊ ਯਾਰਕ, ਸ਼ ਜੋਗਾ ਸਿੰਘ ਨਿਊ ਜਰਸੀ, ਸ਼ ਅਮਨਦੀਪ ਸਿੰਘ ਨਿਊ ਯਾਰਕ, ਸ਼ ਦੀਪ ਇੰਦਰ ਸਿੰਘ ਟੈਕਸਸ, ਸ਼ ਜਗਤਾਰ ਸਿੰਘ ਫਰੈਜਨੋ ਆਦਿ ਵੱਖ ਵੱਖ ਪਾਰਟੀ ਆਹੁਦੇਦਾਰ ਮੌਜੂਦ ਸਨ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *