Breaking News
Home / News / ਸ਼ ਸਿਮਰਨਜੀਤ ਸਿੰਘ ਮਾਨ ਵੱਲੋਂ ਪੰਜਾਬ ਦੀ ਪੁਲਿਸ ਵੱਲੋਂ ਜਿੰਮੀਦਾਰਾਂ, ਸਿੱਖਾਂ ਅਤੇ ਪੰਜਾਬ ਨਿਵਾਸੀਆਂ ਉਤੇ ਗੈਰ ਕਾਨੂੰਨੀਂ ਤਰੀਕੇ ਜਬਰ ਜੁਲਮ ਕਰਨ ਦੀਆਂ ਕਾਰਵਾਈਆਂ ਨੂੰ ਬੰਦ ਕਰਨ ਸੰਬੰਧੀਸ਼ ਬਾਦਲ ਨੂੰ ਖੁੱਲ੍ਹਾ ਖੱਤ

ਸ਼ ਸਿਮਰਨਜੀਤ ਸਿੰਘ ਮਾਨ ਵੱਲੋਂ ਪੰਜਾਬ ਦੀ ਪੁਲਿਸ ਵੱਲੋਂ ਜਿੰਮੀਦਾਰਾਂ, ਸਿੱਖਾਂ ਅਤੇ ਪੰਜਾਬ ਨਿਵਾਸੀਆਂ ਉਤੇ ਗੈਰ ਕਾਨੂੰਨੀਂ ਤਰੀਕੇ ਜਬਰ ਜੁਲਮ ਕਰਨ ਦੀਆਂ ਕਾਰਵਾਈਆਂ ਨੂੰ ਬੰਦ ਕਰਨ ਸੰਬੰਧੀਸ਼ ਬਾਦਲ ਨੂੰ ਖੁੱਲ੍ਹਾ ਖੱਤ

xxx

ਵੱਲੋਂ,
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਵੱਲ,
ਸ਼ ਪ੍ਰਕਾਸ਼ ਸਿੰਘ ਬਾਦਲ,
ਮੁੱਖ ਮੰਤਰੀ,
ਪੰਜਾਬ, (ਚੰਡੀਗੜ੍ਹ)

5002/ਸਅਦਅ/2015                                                                                                                                            13 ਅਕਤੂਬਰ 2015

ਵਿਸ਼ਾ:- ਪੰਜਾਬ ਦੀ ਪੁਲਿਸ ਵੱਲੋਂ ਜਿੰਮੀਦਾਰਾਂ, ਸਿੱਖਾਂ ਅਤੇ ਪੰਜਾਬ ਨਿਵਾਸੀਆਂ ਉਤੇ ਗੈਰ ਕਾਨੂੰਨੀਂ ਤਰੀਕੇ ਜਬਰ ਜੁਲਮ ਕਰਨ ਦੀਆਂ ਕਾਰਵਾਈਆਂ ਨੂੰ ਬੰਦ ਕਰਨ ਸੰਬੰਧੀ।

ਸ਼ਪ੍ਰਕਾਸ਼ ਸਿੰਘ ਬਾਦਲ ਜੀਓ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ॥

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੁੱਚੀ ਜਥੇਬੰਦੀ ਨੂੰ ਇਹ ਜਾਣ ਕੇ ਗਹਿਰਾ ਦੁੱਖ ਪਹੁੰਚਣ ਦੇ ਨਾਲ ਨਾਲ ਮਨ ਆਤਮਾ ਵਿਚ ਵੱਡਾ ਰੋਸ ਉਤਪੰਨ ਹੋਇਆ ਹੈ ਕਿ ਬੀਤੇ ਦਿਨੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਨਾਲ ਲੱਗਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਇਕ ਮਹੀਨਾ ਪਹਿਲਾਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋ ਗਈ ਸੀ। ਉਸ ਸਮੇਂ ਵੀ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਸਰਕਾਰ, ਖੂਫੀਆ ਏਜੰਸੀਆਂ ਸੱਚ ਨੂੰ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਬਣਦੀ ਸਜਾਵਾਂ ਦੇਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਸੀ ਅਤੇ ਉਸ ਸਮੇਂ ਤੋਂ ਹੀ ਉਸ ਇਲਾਕੇ ਵਿਚ ਇਸ ਗੰਭੀਰ ਮੁੱਦੇ ਨੂੰ ਲੈ ਕੇ ਸਥਿਤੀ ਤਨਾਅਪੂਰਨ ਬਣੀ ਹੋਈ ਸੀ। ਲੇਕਿਨ ਬੀਤੇ ਕੱਲ੍ਹ ਉਸ ਬੀੜ ਦੇ ਅੰਗ ਪਿੰਡ ਦੀਆਂ ਸੜਕਾਂ, ਗਲੀਆਂ ਅਤੇ ਕੂੜੇ ਦੇ ਢੇਰ ਉਤੇ ਮਿਲੇ ਤਾਂ ਸਮੁੱਚੀ ਸਿੱਖ ਕੌਮ ਵਿਚ ਇਸ ਕਾਰਵਾਈ ਪ੍ਰਤੀ ਰੋਹ ਉਤਪੰਨ ਹੋਣਾ ਸਰਕਾਰ ਅਤੇ ਪੁਲਿਸ ਵੱਲੋਂ ਜਿੰਮੇਵਾਰੀ ਨਾ ਨਿਭਾਊਣ ਦੀ ਬਦੌਲਤ ਵਿਸਫੋਟਕ ਸਥਿਤੀ ਬਣ ਜਾਣੀ ਕੁਦਰਤੀ ਸੀ। ਲੇਕਿਨ ਇਸ ਤੋਂ ਵੀ ਵੱਡੇ ਦੁੱਖ ਵਾਲੀ ਬੀਤੇ ਕੱਲ੍ਹ ਇਹ ਗੱਲ ਵਾਪਰੀ ਹੈ ਕਿ ਰੋਸ ਕਰ ਰਹੀਆਂ ਸਿੱਖ ਸ਼ਖਸੀਅਤਾਂ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਗੁਰੂਦੁਆਰਾ ਸਾਹਿਬ ਵਿਖੇ ਨਾਮ ਜਪੁ ਰਹੀਆਂ ਸੰਗਤਾਂ ਦੀ ਧਾਰਮਿਕ ਮਰਿਆਦਾ ਵਿਚ ਵਿਘਨ ਪਾ ਕੇ ਬਿਨ੍ਹਾਂ ਕਿਸੇ ਵਜ੍ਹਾ ਦੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਪੰਥਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਬਾਬਾ ਰੇਸ਼ਮ ਸਿੰਘ, ਬਾਬਾ ਚਮਕੌਰ ਸਿੰਘ, ਭਾਈ ਬਲਵਿੰਦਰ ਸਿੰਘ ਰੋਡੇ, ਸ਼ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਹੋਰ ਸੈਂਕੜੇ ਹੀ ਸਿੱਖ ਸੰਗਤਾਂ ਨੂੰ ਪੰਜਾਬ ਦੀ ਸੁਮੇਧ ਸੈਣੀ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਸਥਿਤੀ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਗੁੰਝਲਦਾਰ ਬਣਾ ਦਿੱਤਾ ਹੈ। ਇਥੇ ਹੀ ਬੱਸ ਨਹੀਂ ਪੰਜਾਬ ਦੀ ਪੁਲਿਸ ਬੇਲਗਾਮ ਹੋ ਕੇ ਜਿੰਮੀਦਾਰਾਂ, ਸਿੱਖਾਂ, ਵਿਦਿਆਰਥੀਆਂ ਅਤੇ ਹਰ ਉਸ ਵਰਗ ਜੋ ਸ਼ਾਂਤਮਈ ਅਤੇ ਜਮਹੂਰੀਅਤ ਤਰੀਕੇ ਆਪਣੇ ਨਾਲ ਹੋ ਰਹੀਆਂ ਬੇਇਨਸਾਫੀਆਂ ਵਿਰੁੱਧ ਸੰਘਰਸ਼ ਕਰ ਰਹੇ ਹਨ, ਉਹਨਾਂ ਉਤੇ ਲਾਠੀਚਾਰਜ ਅਤੇ ਤਸ਼ੱਦਦ ਕੀਤਾ ਜਾਰਿਹਾ ਹੈ। ਪੰਜਾਬ ਦੇ ਨਿਵਾਸੀਆਂ ਅਤੇ ਸੰਘਰਸ਼ ਕਰ ਰਹੇ ਉਪਰੋਕਤ ਵਰਗਾਂ ਅਤੇ ਸਿੱਖਾਂ ਦੇ ਮਨ ਆਤਮਾ ਵਿਚ ਪੰਜਾਬ ਦੀ ਆਪ ਜੀ ਦੀ ਹਕੂਮਤ ਵਿਰੁੱਧ ਬਹੁਤ ਵੱਡਾ ਰੋਹ ਉਤਪੰਨ ਹੋ ਚੁੱਕਾ ਹੈ। ਇਸ ਦੀ ਵਜ੍ਹਾ ਹੀ ਪੰਜਾਬ ਪੁਲਿਸ ਵੱਲੋਂ ਮਨਮਾਨੀਆਂ ਕਰਦੇ ਹੋਏ ਇਥੋਂ ਦੇ ਨਿਵਾਸੀਆਂ ਉਤੇ ਜਬਰ ਜੁਲਮ ਕਰਨਾ ਹੈ। ਅੱਜ ਮੋਗੇ ਵਿਖੇ ਉਪਰੋਕਤ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਦੀ ਘਟਨਾ ਨੂੰ ਲੈ  ਕੇ ਅਮਨਮਈ ਤਰੀਕੇ ਰੋਸ ਕਰ ਰਹੇ ਸਿੱਖਾਂ ਉਤੇ ਪੁਲਿਸ ਨੇ ਅੰਨ੍ਹਾ ਤਸ਼ੱਦਦ ਕੀਤਾ। ਜੋ ਮਨੁੱਖੀ ਅਧਿਕਾਰਾਂ ਅਤੇ ਵਿਧਾਨਕ ਹੱਕਾਂ ਨੂੰ ਕੁਚਲਣ ਦੀ ਕਾਰਵਾਈ ਹੈ ਅਤੇ ਸਿੱਖ ਕੌਮ, ਜਿਸ ਦੇ ਮਨ ਅਤੇ ਆਤਮਾ ਪਹਿਲੋਂ ਹੀ ਸ਼੍ਰੀ ਗੁਰੁ ਗ੍ਰੰਥ ਸਾਹਿਬ, ਗੁਰੁ ਸਾਹਿਬਾਨ ਅਤੇ ਸਿੱਖੀ ਸਿਧਾਂਤਾਂ ਦਾ ਅਪਮਾਨ ਹੋਣ ਦੀ ਬਦੌਲਤ ਵਲੂੰਧਰੇ ਅਤੇ ਜ਼ਖਮੀਂ ਹੋਏ ਪਏ ਹਨ। ਉਹਨਾਂ ਨੂੰ ਹੋਰ ਜ਼ਖਮ ਦੇਣ ਦੇ ਤੁੱਲ ਕਾਰਵਾਈਆਂ ਹਨ। ਇਸ ਤੋਂ ਉਤਪੰਨ ਹੋਣ ਵਾਲੀ ਸਥਿਤੀ ਕਿਸੇ ਸਮੇਂ ਵੀ ਸਰਕਾਰ, ਪੁਲਿਸ ਅਤੇ ਖੂਫੀਆ ਏਜੰਸੀਆਂ ਦੀ ਅਸਫ਼ਲਤਾ ਦੀ ਬਦੌਲਤ ਵਿਸਫੋਟਕ ਬਣ ਸਕਦੀ ਹੈ। ਜੇਕਰ ਆਪ ਜੀ ਨੇ ਆਪਣੀ ਪੁਲਿਸ ਨੂੰ ਵਿਧਾਨਕ ਕਾਇਦੇ ਕਾਨੂੰਨ ਵਿਚ ਰਹਿਣ ਦੀ ਲਗਾਮ ਨਾ ਪਾਈ ਤਾਂ ਸਥਿਤੀ ਆਪ ਜੀ ਦੇ ਹੱਥੋਂ ਕਿਤੇ ਦੂਰ ਨਿਕਲ ਜਾਵੇਗੀ। ਫਿਰ ਪਛਤਾਵੇ ਤੋਂ ਇਲਾਵਾ ਆਪ ਜੀ ਕੋਲ ਕੁਝ ਨਹੀਂ ਬਚੇਗਾ।

ਇਸ ਲਈ ਪੰਜਾਬ ਪੁਲਿਸ ਵੱਲੋਂ ਜਿੰਮੀਦਾਰਾਂ, ਵਿਦਿਆਰਥੀਆਂ, ਮੁਲਾਜਮਾਂ ਅਤੇ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ, ਜਬਰ ਜ਼ੁਲਮ ਜੋ ਨਿਰੰਤਰ ਚੱਲ ਰਿਹਾ ਹੈ, ਜਿਸ ਦੀ ਬਦੌਲਤ ਸਮੁੱਚੇ ਪੰਜਾਬ ਸੂਬੇ, ਇਥੇ ਵੱਸਣ ਵਾਲੇ ਵੱਖ ਵੱਖ ਵਰਗਾਂ ਅਤੇ ਸਿੱਖ ਕੌਮ ਵਿਚ ਵਿਦਰੋਹ ਉਤਪੰਨ ਹੋ ਰਿਹਾ ਹੈ ਅਤੇ ਇਥੋਂ ਦੀ ਕਾਨੂੰਨੀਂ ਵਿਵਸਥਾ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਹਨਾਂ ਹਾਲਾਤਾਂ ਨੂੰ ਕਾਬੂ ਕਰਨ ਲਈ ਡੰਡੇ ਅਤੇ ਬੰਦੂਕ ਦੀ ਵਰਤੋਂ ਕਰਨਾ ਕਿਸੇ ਤਰ੍ਹਾਂ ਵੀ ਮੁਨਾਸਿਬ ਨਹੀਂ ਅਤੇ ਨਾ ਹੀ ਅਜਿਹਾ ਕਰਕੇ ਇਥੋਂ ਦੀ ਵਿਗੜਦੀ ਸਥਿਤੀ ਨੂੰ ਆਪ ਜੀ ਕਾਬੂ ਕਰ ਸਕੋਗੇ। ਇਸ ਲਈ ਇਹ ਜਰੂਰੀ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਦਿੱਤੇ ਗੈਰ ਵਿਧਾਨਕ ਅਧਿਕਾਰਾਂ ਨੂੰ ਖਤਮ ਕਰਕੇ ਪੰਜਾਬ ਪੁਲਿਸ ਦੀਆਂ ਆਪ ਹੁਦਰੀਆਂ, ਲੋਕਾਂ ਤੇ ਕੀਤੇ ਜਾਣ ਵਾਲੇ ਜਬਰ ਜ਼ੁਲਮ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦੀਆਂ ਗੈਰ ਵਿਧਾਨਕ ਕਾਰਵਾਈਆਂ ‘ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਪੁਲਿਸ ਕਿਸੇ ਵੀ ਜਮਹੂਰੀਅਤ ਅਤੇ ਅਮਨਮਈ ਤਰੀਕੇ ਸ਼ਘਰਸ਼ ਕਰਨ ਵਾਲੇ ਇੱਕਠ ਉਤੇ ਬਿਲਕੁਲ ਵੀ ਤਸ਼ੱਦਦ ਜੁਲਮ ਨਾ ਕਰ ਸਕੇ। ਦੂਸਰਾ ਪੰਜਾਬ ਵਿਚ ਪੰਜਾਬ ਸਰਕਾਰ ਦੀਆਂ ਦਿਸ਼ਾਹੀਣ ਨੀਤੀਆਂ ਦੀ ਬਦੌਲਤ ਉਤਪੰਨ ਹੋਏ ਵਿਦਰੋਹੀ ਰੋਹ ਨੂੰ ਸ਼ਾਂਤ ਕਰਨ ਲਈ ਹਕੂਮਤੀ ਪੱਧਰ ‘ਤੇ ਸੰਘਰਸ਼ਸ਼ੀਲ ਵਰਗਾਂ ਨਾਲ ਸਹਿਜ ਤਰੀਕੇ ਟੇਬਲ ਟਾਕ ਕਰਦੇ ਹੋਏ ਉਹਨਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਹਾਂਵਾਚਕ ਸੋਚ ਰੱਖਦੇ ਹੋਏ ਗੱਲਬਾਤ ਕੀਤੀ ਜਾਵੇ ਅਤੇ ਉਹਨਾਂ ਨੂੰ ਲੈ-ਦੇ ਕੇ ਸੰਤੁਸ਼ਟ ਕੀਤਾ ਜਾਵੇ। ਅਜਿਹਾ ਅਮਲ ਕਰਕੇ ਹੀ ਆਪ ਜੀ ਦੀ ਸਰਕਾਰ ਪੰਜਾਬ ਦੀ ਦਿਨ ਬਾ ਦਿਨ ਬਣਦੀ ਜਾ ਰਹੀ ਵਿਸਫੋਟਕ ਸਥਿਤੀ ‘ਤੇ ਕਾਬੂ ਪਾ ਸਕਦੀ ਹੈ। ਵਰਨਾ ਪੁਲਿਸ ਡੰਡੇ, ਜਬਰ ਜੁਲਮ ਦੇ ਢੰਗ ਦੀ ਵਰਤੋਂ ਕਰਕੇ ਆਪ ਜੀ ਦੀ ਹਕੂਮਤ ਪੰਜਾਬੀਆਂ, ਜਿੰਮੀਦਾਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਸਿੱਖ ਕੌਮ ਦੀ ਹੱਕ ਸੱਚ ਦੀ ਆਵਾਜ਼ ਨੂੰ ਕਤਈ ਨਹੀਂ ਦਬਾਅ ਸਕੇਗੀ। ਬਲਕਿ ਇਸ ਦੀ ਬਦੌਲਤ ਭਵਿੱਖ ਵਿਚ ਆਪ ਜੀ ਦੀ ਸਰਕਾਰ ਅਤੇ ਨਿਜਾਮ ਨੂੰ ਵੱਡੇ ਨਤੀਜੇ ਭੁਗਤਣ ਲਈ ਮਜਬੂਰ ਹੋਣਾ ਪਵੇਗਾ। ਕਿਉਂ ਕਿ ਲੋਕ ਲਹਿਰਾਂ ਅੱਗੇ ਫੌਜਾਂ, ਪੁਲਿਸ ਅਤੇ ਹੋਰ ਤਸ਼ੱਦਦ ਜੁਲਮ ਕਦੀ ਨਹੀਂ ਠਹਿਰ ਸਕਦੇ।

ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਆਪਣੀ ਪੰਜਾਬ ਦੀ ਪੁਲਿਸ ਨੂੰ ਦਿੱਤੇ ਗਏ ਗੈਰ ਵਿਧਾਨਕ ਉਹ ਅਧਿਕਾਰ ਜਿਹਨਾਂ ਰਾਹੀਂ ਪੁਲਿਸ ਇੱਥਂਿ ਦੇ ਨਿਵਾਸੀਆਂ ਅਤੇ ਸਿੱਖ ਕੌਮ ਉਤੇ ਜਬਰ ਜੁਲਮ ਕਰਕੇ ਇਥੋਂ ਦੀ ਸਥਿਤੀ ਨੂੰ ਵਿਸਫੋਟਕ ਬਣਾ ਰਹੀ ਹੈ, ਉਸ ਸੱਚ ਨੂੰ ਜਾਣ ਕੇ ਅਤੇ ਕੰਧ ਉਤੇ ਲਿਖਿਆ ਪੜ੍ਹ ਕੇ ਪੰਜਾਬ ਪੁਲਿਸ ਦੀਆਂ ਜਾਲਿਮਾਨਾ ਕਾਰਵਾਈਆਂ ਨੂੰ ਤੁਰੰਤ ਬੰਦ ਕਰ ਦੇਵੋਗੇ। ਜਿੰਨੀਆਂ ਵੀ ਸਮੱਸਿਆਵਾਂ ਹਿੰਦੂਤਵ ਤਾਕਤਾਂ ਵੱਲੋਂ ਜਾਂ ਆਪ ਜੀ ਦੇ ਅਸਫ਼ਲ ਨਿਜਾਮ ਵੱਲੋਂ ਉਤਪੰਨ ਹੋ ਚੁੱਕੀਆਂ ਹਨ, ਉਹਨਾਂ ਦਾ ਹੱਲ ਸਹੀ ਦਿਸ਼ਾ ਵੱਲ ਜਮਹੂਰੀਅਤ ਕਾਇਦੇ ਕਾਨੂੰਨਾਂ ਵਿਚ ਰਹਿ ਕੇ ਕਰੋਗੇ ਅਤੇ ਪੰਜਾਬ ਦੇ ਨਿਵਾਸੀਆਂ ਅਤੇ ਸਿੱਖ ਕੌਮ ਉਤੇ ਕੀਤਾ ਜਾ ਰਿਹਾ ਤਸ਼ੱਦਦ ਜੁਲਮ ਨੂੰ ਫੌਰੀ ਬੰਦ ਕਰੋਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਮੁੱਚੇ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਆਪ ਜੀ ਦੀ ਤਹਿ ਦਿਲੋਂ ਧੰਨਵਾਦੀ ਹੋਵੇਗੀ।

ਪੂਰਨ ਸਤਿਕਾਰ ਅਤੇ ਉਮੀਦ ਸਹਿਤ,
ਗੁਰੁ ਘਰ ਅਤੇ ਪੰਥ ਦਾ ਦਾਸ,

ਸਿਮਰਨਜੀਤ ਸਿੰਘ ਮਾਨ,

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *