Breaking News
Home / News / ਫੌਜ ਵਿਚਲੀਆਂ ਸਿੱਖ ਪਲਟੂਨਾਂ ਦੀ ਘਰੇਲੂ ਅੰਦਰੂਨੀਂ ਜੰਗ ਲਈ ਦੁਰਵਰਤੋਂ ਕਰਨਾ ਅਸਹਿ: ਮਾਨ

ਫੌਜ ਵਿਚਲੀਆਂ ਸਿੱਖ ਪਲਟੂਨਾਂ ਦੀ ਘਰੇਲੂ ਅੰਦਰੂਨੀਂ ਜੰਗ ਲਈ ਦੁਰਵਰਤੋਂ ਕਰਨਾ ਅਸਹਿ: ਮਾਨ

xxx
ਲਾਂਸ ਨਾਇਕ ਗੁਰਦੇਵ ਸਿੰਘ ਅਤੇ ਸਿਪਾਹੀ ਸੁਰਿੰਦਰ ਸਿੰਘ ਦੀ ਹੋਈ ਮੌਤ ਅਤਿ ਦੁਖਦਾਇਕ: ਮਾਨ
ਫਤਿਹਗੜ੍ਹ ਸਾਹਿਬ, 08 ਅਕਤੂਬਰ (           ) “ਬੀਤੇ ਦਿਨੀਂ ਕੁਪਵਾੜਾ ਜੋ ਜੰਮੂ ਕਸ਼ਮੀਰ ਦਾ ਜ਼ਿਲ੍ਹਾ ਹੈ, ਉਥੇ ਹੁਕਮਰਾਨਾ ਅਤੇ ਮਿਲਟਰੀ ਅਫ਼ਸਰਾਂ ਵੱਲੋਂ ਸਿੱਖ ਪਲਟੂਨਾਂ ਦੀ ਦੁਰਵਰਤੋਂ ਕਰਦੇ ਹੋਏ ਜੋ ਲਾਂਸ ਨਾਇਕ ਗੁਰਦੇਵ ਸਿੰਘ ਅਤੇ ਸਿਪਾਹੀ ਸੁਰਿੰਦਰ ਸਿੰਘ ਨੂੰ ਮੌਤ ਦੇ ਮੂੰਹ ਵਿਚ ਜਾਣ ਲਈ ਮਜਬੂਰ ਹੋਣਾ ਪਿਆ ਹੈ, ਉਸ ਲਈ ਹੁਕਮਰਾਨਾ ਅਤੇ ਵੱਡੇ ਫੌਜੀ ਅਫ਼ਸਰਾਂ ਵੱਲੋਂ ਸਿੱਖ ਪਲਟੂਨਾਂ ਦੀ ਦੁਰਵਰਤੋਂ ਘਰੇਲੂ ਮਕਸਦਾਂ ਲਈ ਕੀਤੇ ਜਾਣ ਦੀ ਬਦੌਲਤ ਹੀ ਇਹ ਦੁਖਦਾਇਕ ਘਟਨਾ ਵਾਪਰੀ ਹੈ। ਜਿਸ ਲਈ ਹਿੰਦੂਤਵ ਹੁਕਮਰਾਨ ਸਿੱਧੇ ਤੌਰ ‘ਤੇ ਦੋਸ਼ੀ ਹਨ। ਜਦੋ ਕਿ ਫੌਜ ਦੀ ਵਰਤੋਂ ਹਮੇਸ਼ਾਂ ਬਾਹਰੀ ਹਮਲੇ ਨੂੰ ਰੋਕਣ ਅਤੇ ਮੁਲਕ ਦੀ ਰੱਖਿਆ ਕਰਨ ਲਈ ਹੁੰਦੀ ਹੈ। ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਿਹਨਾਂ ਵੀ ਸੂਬਿਆਂ ਵਿਚ ਉਥੋਂ ਦੇ ਨਿਵਾਸੀ ਆਪਣੇ ਮਾਲੀ, ਸਮਾਜਿਕ, ਰਾਜਨੀਤਿਕ ਅਤੇ ਇਖਲਾਕੀ ਹੱਕਾਂ ਦੀ ਪ੍ਰਾਪਤੀ ਲਈ ਰੋਸ ਮੁਜਾਹਰੇ ਜਾਂ ਰੈਲੀਆਂ ਕਰ ਰਹੇ ਹਨ ਜਾਂ ਹੋਏ ਵੱਡੇ ਜਾਨੀਂ ਨੁਕਸਾਨ ਦੇ ਇਬਜ ਵੱਜੋਂ ਹਕੂਮਤਾਂ ਵਿਰੁੱਧ ਵਿਦਰੋਹ ਕਰ ਰਹੇ ਹਨ, ਊਹਨਾਂ ਨੂੰ ਕੁਚਲਣ ਲਈ ਅਕਸਰ ਹੀ ਫੋਜ ਵਿਚਲੀਆਂ ਸਿੱਖ ਪਲਟੂਨਾਂ ਦੀ ਦੁਰਵਰਤੋਂ ਕਰਕੇ ਇਕ ਤਾਂ ਹਿੰਦੂਤਵ ਹੁਕਮਰਾਨ ਅਜਿਹੇ ਵਿਚਾਰਾਂ ਦੇ ਵਿਰੋਧੀਆਂ ਨੂੰ ਉਹਨਾਂ ਦੇ ਜਮਹੂਰੀ ਅਤੇ ਮਨੁੱਖੀ ਹੱਕ ਕੁਚਲ ਕੇ ਮੌਤ ਦੇ ਤਾਂਡਵ ਨਾਚ ਦੀ ਸ਼ਰਮਨਾਕ ਖੇਡ ਖੇਡ ਰਹੇ ਹਨ। ਦੂਸਰਾ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਸਿੱਖ ਪਲਟੂਨਾਂ ਦੀ ਦੁਰਵਰਤੋਂ ਕਰਕੇ ਭਾਰਤ ਵਿਚ ਵੱਸਣ ਵਾਲੀਆਂ ਆਜਾਦੀ ਚਾਹੁਣ ਵਾਲੀਆਂ ਵੱਖ ਵੱਖ ਕੌਮਾਂ ਅਤੇ ਫਿਰਕਿਆਂ ਵਿਚ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਜਿਸ਼ ‘ਤੇ ਵੀ ਕੰਮ ਕਰ ਰਹੇ ਹਨ। ਅਜਿਹੇ ਅਮਲਾਂ ਨਾਲ ਸਿੱਖ ਕੌਮ ਜੋ ਦੋਵੇਂ ਸਮੇਂ ਆਪਣੀ ਅਰਦਾਸ ਵਿਚ ਸਰਬੱਤ ਦਾ ਭਲਾ ਲੋੜਦੀ ਹੈ ਅਤੇ ਹਰ ਦੀਨ ਦੁਖੀ, ਲੋੜਵੰਦ ਦੀ ਮਦਦ ਲਈ ਤੱਤਪਰ ਰਹਿੰਦੀ ਹੈ, ਉਸ ਨੂੰ ਕੌਮਾਂਤਰੀ ਪੱਧਰ ‘ਤੇ ਬਿਨ੍ਹਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਫੌਜ ਵਿਚ ਸਿੱਖ ਪਲਟੂਨਾਂ ਵਿਚ ਇਹ ਹੋ ਰਿਹਾ ਮਨੁੱਖਤਾ ਵਿਰੋਧੀ ਵਰਤਾਰਾ ਤੁਰੰਤ ਬੰਦ ਹੋਣਾ ਚਾਹੀਦਾ ਹੈ। ਕਿਸੇ ਵੀ ਸਿੱਖ ਪਲਟੂਨ ਦੀ ਦੁਰਵਰਤੋਂ ਘਰੇਲੂ ਮਕਸਦਾਂ ਦੀ ਪ੍ਰਾਪਤੀ ਲਈ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਇਸ ਤਰ੍ਹਾਂ ਸਿੱਖ ਨੌਜਵਾਨਾਂ ਅਤੇ ਅਫਸਰਾਂ ਨੂੰ ਬਲਦੀ ਦੇ ਬੂਥੇ ਵਿਚ ਧਕੇਲਣਾ ਚਾਹੀਦਾ ਹੈ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨੀਂ ਹੁਕਮਰਾਨਾ ਅਤੇ ਫੌਜ ਦੇ ਵੱਡੇ ਅਫਸਰਾਂ ਵੱਲੋਂ ਸਿੱਖ ਪਲਟੂਨਾਂ ਦੇ ਨੌਜਵਾਨਾ ਨੂੰ ਘਰੇਲੂ ਜੰਗ ਵਿਚ ਧਕੇਲ ਕੇ, ਉਹਨਾਂ ਨੂੰ ਮੌਤ ਦੇ ਮੂੰਹ ਵਿਚ ਸੁੱਟਣ ਦੇ ਅਤਿ ਦੁਖਦਾਇਕ ਅਮਲਾਂ ਉਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਅਤੇ ਮ੍ਰਿਤਕ ਸਿੱਖ ਫੌਜੀਆਂ ਦੇ ਪਰਿਵਾਰਾਂ ਨਾਲ ਤਹਿ ਦਿਲੋਂ ਹਮਦਰਦੀ ਕਰਦੇ ਹੋਏ ਦੋਵੇਂ ਸਿੱਖ ਜਵਾਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਇਤਿਹਾਸ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਸਿੱਖਾਂ ਨੇ ਹਮੇਸ਼ਾਂ ਭਾਰਤ  ਅਤੇ ਅੰਗਰੇਜ਼ਾਂ ਦੀਆਂ ਫੌਜਾਂ ਵਿਚ ਸੇਵਾ ਕਰਦੇ ਹੋਏ ਆਪਣੀਆਂ ਜਿੰਮੇਵਾਰੀਆਂ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਹੈ ਅਤੇ ਆਪਣੇ ਫਰਜਾਂ ਦੀ ਪੂਰਤੀ ਕੀਤੀ ਹੈ। ਜਿਵੇਂ ਕਿ 1965 ਦੀ ਜੰਗ ਸਮੇਂ ਜਦੋਂ ਜਵਾਹਰ ਲਾਲ ਨਹਿਰੂ ਨੇ ਸਿੱਖ ਕਮਾਂਡਰਾਂ ਜਿਹਨਾਂ ਵਿਚ ਮੇਜਰ ਜਰਨਲ ਗੁਰਬਖਸ਼ ਸਿੰਘ ਅਤੇ ਵੈਸਟਰਨ ਕਮਾਂਡ ਦੇ ਮੁੱਖੀ ਜਰਨਲ ਹਰਬਖਸ਼ ਸਿੰਘ ਨੂੰ ਸਰਹੱਦਾਂ ਛੱਡ ਕੇ ਪਿੱਛੇ ਬਿਆਸ ਆ ਜਾਣ ਦੇ ਹੁਕਮ ਕੀਤੇ।ਲੇਕਿਨ ਉਪਰੋਕਤ ਦੋਵੇਂ ਸਿੱਖ ਜਰਨੈਲਾਂ ਨੇ ਸਮੁੱਚੀ ਸਥਿਤੀ ਦੇ ਖਤਰੇ ਨੂੰ ਭਾਂਪਦਿਆਂ ਆਪਣੀਆਂ ਅਤੇ ਆਪਣੀਆਂ ਸਿੱਖ ਰੈਜੀਮੈਂਟਾਂ ਦੇ ਸਿਪਾਹੀਆਂ ਅਤੇ ਅਫ਼ਸਰਾਂ ਦੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸੂਝਵਾਨਤਾ ਨਾਲ ਬਣਾਈ ਗਈ ਆਪਣੀ ਫੌਜੀ ਪਲਾਨਿੰਗ ਨੂੰ ਅਮਲੀ ਰੂਪ ਦਿੰਦੇ ਹੋਏ ਪੈਟਨ ਟੈਂਕਾਂ ਸਵਾਰ ਕਰਕੇ ਦੁਸ਼ਮਣ ‘ਤੇ ਅਜਿਹਾ ਹੱਲਾ ਬੋਲਿਆ ਕਿ ਦੁਸ਼ਮਣ ਨੂੰ ਸਰਹੱਦ ਛੱਡ ਕੇ ਪਿੱਛੇ ਵਾਪਿਸ ਜਾਣਾ ਪਿਆ। ਲੇਕਿਨ ਦੋਵੇਂ ਸਿੱਖ ਜਰਨੈਲਾਂ ਅਤੇ ਸਿੱਖ ਫੌਜਾਂ ਨੇ ਬਹਾਦਰੀ ਨਾਲ ਆਪਣੇ ਮਿਸ਼ਨ ਨੂੰ ਪੂਰਾ ਕੀਤਾ। ਅਜਿਹਾ ਕਰਦੇ ਹੋਏ ਉਪਰੋਕਤ ਦੋਵੇਂ ਅਫ਼ਸਰਾਂ ਨੂੰ ਹੁਕਮ ਨਾ ਮੰਨਣ ਦੀ ਬਦੌਲਤ ਕੋਰਟ ਮਾਰਸ਼ਲ ਵੀ ਹੋਇਆ ਸੀ ਅਤੇ ਉਹਨਾਂ ਨੂੰ ਊਸੇ ਵਕਤ ਮਿਲਟਰੀ ਸਕੁਐਡ ਦੇ ਸਾਹਮਣੇ ਗੋਲੀ ਦੇ ਹੁਕਮ ਕਰ ਕੇ ਖੜ੍ਹਾ ਵੀ ਕਰ ਦਿੱਤਾ ਗਿਆ ਸੀ। ਪਰ ਦੋਵੇਂ ਜਰਨੈਲਾਂ ਅਤੇ ਸਿੱਖ ਪਲਟੂਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਭਾਰਤੀ ਸਰਹੱਦਾਂ ਦੀ ਸੂਝਵਾਨਤਾ ਅਤੇ ਬਹਾਦਰੀ ਨਾਲ ਰੱਖਿਆ ਕੀਤੀ ਸੀ। ਜੇਕਰ ਉਪਰੋਕਤ ਦੋਵੇਂ ਜਰਨੈਲ ਜਵਾਹਰ ਲਾਲ ਨਹਿਰੂ ਅਤੇ ਆਰਮੀ ਦੇ ਮੁੱਖੀ ਦਾ ਹੁਕਮ ਮੰਨ ਲੈਂਦੇ ਤਾਂ ਅੰਮ੍ਰਿਤਸਰ, ਗੁਰਦਾਸਪੁਰ ਆਦਿ ਦੇ ਸਮੁਚੇ ਜ਼ਿਲ੍ਹੇ ਪਾਕਿਸਤਾਨ ਵਿਚ ਚਲੇ ਜਾਣੇ ਸਨ ਅਤੇ ਭਾਰਤ ਦੀ ਸਰਹੱਦ ਬਿਆਸ ਹੋਣੀ ਸੀ। ਅਜਿਹੇ ਜਰਨੈਲਾਂ ਅਤੇ ਸਿੱਖ ਫੌਜੀਆਂ ਨੂੰ ਘਰੇਲੂ ਜੰਗ ਵਿਚ ਧਕੇਲ ਕੇ ਕੇਵਲ ਹੁਕਮਰਾਨ ਸਿੱਖ ਫੌਜਾਂ ਦੀ ਦੁਰਵਰਤੋਂ ਹੀ ਨਹੀਂ ਕਰ ਰਹੇ ਬਲਕਿ ਸਿੱਖ ਕੌਮ ਦੇ ਅਤੇ ਸਿੱਖ ਫੌਜਾਂ ਦੇ ਉੱਚੇ ਸੁੱਚੇ ਇਖਲਾਕ ਅਤੇ ਬਹਾਦਰੀ ਵਾਲੇ ਕਾਰਨਾਮਿਆਂ ਉਤੇ ਦਾਗ਼ ਲਗਾਉਣ  ਅਤੇ ਸਿੱਖ ਕੌਮ ਦੇ ਅਕਸ ਨੂੰ  ਸਾਜਿਸ਼ੀ ਢੰਗਾਂ ਰਾਹੀਂ ਬਦਨਾਮ ਕੀਤਾ ਜਾ ਰਿਹਾ ਹੈ। ਜਿਸ ਨੂੰ ਸਿੱਖ ਕੌਮ ਕਤਈ ਬਰਦਾਸ਼ਤ ਨਹੀਂ ਕਰੇਗੀ ਅਤੇ ਨਾ ਹੀ ਸਿੱਖ ਫੌਜਾਂ ਅਤੇ ਜਰਨੈਲਾਂ ਨੂੰ ਹੁਕਮਰਾਨਾ ਦੇ ਸਵਾਰਥੀ, ਘਰੇਲੂ ਮਕਸਦਾਂ ਵਿਚ ਸ਼ਾਮਿਲ ਹੋਣ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਭਵਿੱਖ ਵਿਚ ਸਿੱਖ ਫੌਜਾਂ ਅਤੇ ਜਰਨੈਲਾਂ ਦੀ ਇਸ ਤਰ੍ਹਾਂ ਦੁਰਵਰਤੋਂ ਕੀਤੀ ਗਈ ਤਾਂ ਸਿੱਖ ਕੌਮ ਭਾਰਤ ਅਤੇ ਕੌਮਾਂਤਰੀ ਪੱਧਰ ‘ਤੇ ਆਪਣੇ ਜਮਹੂਰੀ ਅਤੇ ਇਖਲਾਕੀ ਹੱਕਾਂ ਨੂੰ ਕਾਇਮ ਰੱਖਦੀ ਹੋਈ ਲੋਕ ਲਹਿਰ ਚਲਾਉਣ ਲਈ ਮਜਬੂਰ ਹੋਵੇਗੀ ਅਤੇ ਹੁਕਮਰਾਨਾ ਨੂੰ ਅਜਿਹਾ ਕਦਾਚਿੱਤ ਨਹੀਂ ਕਰਨ ਦਿੱਤਾ ਜਾਵੇਗਾ।
ਸ਼ਮਾਨ ਨੇ ਭਾਰਤ ਦੀ ਹਕੂਮਤ ਤੋਂ ਇਖਲਾਕੀ ਸੋਚ ਉਤੇ ਜੋਰਦਾਰ ਮੰਗ ਕਰਦੇ ਹੋਏ ਕਿਹਾ ਕਿ ਦੋਵੇਂ ਸ਼ਹੀਦ ਹੋਣ ਵਾਲੇ ਸਿੱਖ ਫੌਜੀਆਂ ਲਾਂਸ ਨਾਇਕ ਗੁਰਦੇਵ ਸਿੰਘ ਅਤੇ ਸਿਪਾਹੀ ਸੁਰਿੰਦਰ ਸਿੰਘ ਦੇ ਪਰਿਵਾਰ ਦੇ ਇਕ ਇਕ ਮੈਂਬਰ ਨੂੰ ਤੁਰੰਤ ਫੌਜ ਵਿਚ ਜਾਂ ਸਿਵਲ ਵਿਚ ਨੌਕਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਇਹਨਾਂ ਦੋਵਾਂ ਪਰਿਵਾਰਾਂ ਨੂੰ 20-20 ਲੱਖ ਰੁਪਏ ਦੀ ਮਾਲੀ ਸਹਾਇਤਾ ਅਤੇ ਇਕ ਇਕ ਪੈਟਰੋਲ ਪੰਪ ਅਲਾਟ ਕੀਤਾ ਜਾਵੇ ਤਾਂ ਕਿ ਇਹਨਾਂ ਦੋਵਾਂ ਪਰਿਵਾਰਾਂ ਦੇ ਮੈਂਬਰ ਜਿਹਨਾਂ ਦਾ ਗੁਜਾਰਾ ਊਹਨਾਂ ਊਤੇ ਨਿਰਭਰ ਸੀ , ਉਹ ਆਪਣੀ ਸਹੀ ਤਰੀਕੇ ਜਿੰਦਗੀ ਬਸਰ ਕਰ ਸਕਣ। ਸ਼ਮਾਨ ਨੇ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਸਿੱਖਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੋਵਾਂ ਫੌਜੀਆਂ ਦੀ ਆਤਮਾ ਦੀ ਅੰਤਿਮ ਅਰਦਾਸ ਦੇ ਸਮਾਗਮ ਸਮੇਂ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜਸਿੰਘ ਅਤੇ ਲੁਧਿਆਣਾ ਦੇ ਪਿੰਡ ਰੋੜੀਆਂ ਮਲੌਦ ਵਿਖੇ ਪਹੁੰਚ ਕੇ ਆਪਣੇ ਇਨਸਾਨੀਅਤ ਪੱਖੀ ਫਰਜਾਂ ਦੀ ਪੂਰਤੀ ਕਰਨ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *