Breaking News
Home / News / ਨੇਪਾਲ ਦਾ ਜਰੂਰੀ ਸਮਾਨ ਰੋਕ ਕੇ ਮੋਦੀ ਹਕੂਮਤ ਵੱਲੋਂ ਨੇਪਾਲ ਨੂੰ ਹਿੰਦੂਤਵ ਵਿਧਾਨ ਲਾਗੂ ਕਰਨ ਲਈ ਦਬਾਅ ਬਣਾਉਣ ਦੇ ਅਮਲ ਮਨੁੱਖਤਾ ਵਿਰੋਧੀ: ਮਾਨ

ਨੇਪਾਲ ਦਾ ਜਰੂਰੀ ਸਮਾਨ ਰੋਕ ਕੇ ਮੋਦੀ ਹਕੂਮਤ ਵੱਲੋਂ ਨੇਪਾਲ ਨੂੰ ਹਿੰਦੂਤਵ ਵਿਧਾਨ ਲਾਗੂ ਕਰਨ ਲਈ ਦਬਾਅ ਬਣਾਉਣ ਦੇ ਅਮਲ ਮਨੁੱਖਤਾ ਵਿਰੋਧੀ: ਮਾਨ

xxx
ਫਤਿਹਗੜ੍ਹ ਸਾਹਿਬ, 5 ਅਕਤੂਬਰ, (           ) “ਸਭ ਮੁਲਕਾਂ ਵਿਚ ਇਕ ਦੂਸਰੇ ਮੁਲਕ ਨੂੰ ਲੋੜੀਂਦਾ ਸਮਾਨ, ਖਾਦ ਪਦਾਰਥ, ਡੀਜ਼ਲ, ਤੇਲ, ਪੈਟਰੋਲ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਦਾ ਅਦਾਨ ਪ੍ਰਦਾਨ ਕੌਮਾਂਤਰੀ ਕਾਨੂੰਨਾਂ ਅਤੇ ਨਿਯਮਾਂ ਅਧੀਨ ਨਿਰੰਤਰ ਹੁੰਦਾ ਆ ਰਿਹਾ ਹੈ। ਲੇਕਿਨ ਨੇਪਾਲ ਦੇ ਨਿਵਾਸੀਆਂ ਦੇ ਨਿੱਤ ਦੀ ਵਰਤੋਂ ਵਿਚ ਆਊਣ ਵਾਲੀਆਂ ਵਸਤਾਂ ਨੂੰ ਭਾਰਤ ਦੀ ਹਕੂਮਤ ਵੱਲੋਂ ਨੇਪਾਲ ਵਿਚ ਜਾਣ ਤੋਂ ਰੋਕ ਕੇ ਅਸਲੀਅਤ ਵਿਚ ਮੋਦੀ ਹਕੂਮਤ ਨੇਪਾਲ ਦੀ ਹਕੂਮਤ ਉਤੇ ਹਿੰਦੂਤਵ ਵਿਧਾਨ ਨੂੰ ਲਾਗੂ ਕਰਨ ਲਈ ਗੈਰ ਇਨਸਾਨੀਅਤ ਢੰਗਾਂ ਰਾਹੀਂ ਦਬਾਅ ਪਾ ਰਹੀ ਹੈ। ਜਦੋ ਕਿ ਨੇਪਾਲ ਦੀ ਪਾਰਲੀਮੈਂਟ ਦੇ ਲੋਕਾਂ ਦੀ ਬਹੁ ਗਿਣਤੀ ਨੇ ਉਥੇ ਸਰਬ ਸਾਂਝੇ ਨਿਪੱਖਤਾ ਵਾਲੇ ਵਿਧਾਨ ਨੂੰ ਅਮਲੀ ਰੂਪ ਵਿਚ ਲਾਗੂ ਕਰ ਦਿੱਤਾ ਹੈ। ਪਰ ਫਿਰ ਵੀ ਭਾਰਤ ਵੱਲੋਂ ਅਜਿਹੇ ਮਨੁੱਖਤਾ ਵਿਰੋਧੀ ਕਾਰਵਾਈਆਂ ਕਰਨ ਨਾਲ ਗਵਾਂਢੀ ਮੁਲਕਾਂ ਨਾਲ ਦੁਸ਼ਮਣੀ ਵਾਲਾ ਮਹੌਲ ਪੈਦਾ ਕਰਨ ਵਾਲੇ ਹਨ। ਜਿਸ ਨਾਲ ਏਸ਼ੀਆ ਖਿੱਤੇ ਦਾ ਮਹੌਲ ਅਤਿ ਵਿਸਫੋਟਕ ਬਣ ਸਕਦਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਰਤ ਦੀ ਮੋਦੀ ਹਕੂਮਤ ਵੱਲੋਂ ਨੇਪਾਲ ਵਿਚ ਜਬਰੀ ਹਿੰਦੂਤਵ ਸੋਚ ਨੂੰ ਠੋਸਣ ਦੇ ਅਮਲਾਂ ਦੀ ਪੁਰਜੋਰ ਨਿੰਦਾ ਕਰਦਾ ਹੈ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਭਾਰਤ ਦੀ ਮੋਦੀ ਮੁਤੱਸਵੀ ਹਕੂਮਤ ਵੱਲੋਂ ਨੇਪਾਲ ਵਿਚ ਕੱਟੜ ਹਿੰਦੂਵਾਦੀ ਅਮਲਾਂ ਨੂੰ ਜਾਰੀ ਰੱਖਣ ਦੇ ਕੀਤੇ ਜਾ ਰਹੇ ਮਨੁੱਖਤਾ ਵਿਰੋਧੀ ਅਤੇ ਏਸ਼ੀਆ ਖਿੱਤੇ ਦੇ ਅਮਨ ਚੈਨ ਵਿਰੋਧੀ ਅਮਲਾਂ ਉਤੇ ਡੂੰਘਾ ਦੁੱਖ ਅਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਭਾਰਤ ਦੀ ਹਿੰਦੂਤਵ ਹਕੂਮਤ ਵੱਲੋਂ ਪਹਿਲੋਂ ਹੀ ਕਸ਼ਮੀਰ ਮੁੱਦੇ ਉਤੇ ਗਵਾਂਢੀ ਮੁਲਕ ਪਾਕਿਸਤਾਨ ਨਾਲ ਅਤਿ ਕੁੜੱਤਣ ਭਰਿਆ ਮਾਹੌਲ ਬਣਿਆ ਹੋਇਆ ਹੈ। ਪਾਕਿਸਤਾਨ ਦੀ ਪੰਜਾਬ ਅਤੇ ਜੰਮੂ ਕਸ਼ਮੀਰ ਦੀ ਸਰਹੱਦ ਉਤੇ ਰੋਜ਼ਾਨਾ ਹੀ ਦੋਵਾਂ ਮੁਲਕਾਂ ਦੀਆਂ ਫੋਰਸਾਂ ਰਾਹੀਂ ਆ ਇਨਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੂਸਰਾ ਚੀਨ ਨਾਲ ਅਰੁਣਾਚਲ ਪ੍ਰਦੇਸ਼ ਵਿਚ ਭਾਰਤ ਦੇ 40,000 ਸਕੇਅਰ ਵਰਗ ਕਿਲੋਮੀਟਰ ਜੋ ਲੰਮੇ ਸਮੇਂ ਤੋਂ ਚੀਨ ਦੇ ਕਬਜ਼ੇ ਵਿਚ ਹਨ ਅਤੇ ਚੀਨ ਅਪਣੀਆਂ ਸਰਗਰਮੀਆਂ ਲੇਹ ਲੱਦਾਖ ਵਿਚ ਵੀ ਕਰ ਰਿਹਾ ਹੈ, ਉਸਦੀ ਬਦੌਲਤ ਭਾਰਤ ਦੇ ਚੀਨ ਨਾਲ ਵੀ ਫੌਜੀ , ਵਪਾਰਕ ਅਤੇ ਸੱਭਿਆਚਾਰਕ ਸੰਬੰਧਾਂ ਉਤੇ ਗਹਿਰਾ ਅਸਰ ਪਿਆ ਹੋਇਆ ਹੈ। ਹੁਣ ਭਾਰਤ ਵੱਲੋਂ ਨੇਪਾਲ ਦੇ ਮਾਲ ਵਾਲੀਆਂ ਗੱਡੀਆਂ ਦੇ ਕਾਫਿਲੇ ਨੂੰ ਰੋਕ ਕੇ, ਨੇਪਾਲੀਆਂ ਦੇ ਮਨ ਆਤਮਾ ਵਿਚ ਫਿਰ ਭਾਰਤ ਪ੍ਰਤੀ ਵੱਡੀ ਨਫ਼ਰਤ ਪੈਦਾ ਕਰ ਦਿੱਤੀ ਹੈ। ਅਜਿਹੀਆਂ ਕਾਰਵਾਈਆਂ ਪੰਜਾਬ, ਜੰਮੂ ਕਸ਼ਮੀਰ ਅਤੇ ਨੇਪਾਲ ਦੀਆਂ ਸਰਹੱਦਾਂ ਊਤੇ ਵੱਡਾ ਤਨਾਅ ਪੈਦਾ ਕਰ ਰਹੀਆਂ ਹਨ। ਜਿਸ ਨਾਲ ਜੰਗ ਵਰਗਾ ਖਤਰਨਾਕ ਮਹੌਲ ਬਣਦਾ ਜਾ ਰਿਹਾ ਹੈ। ਲੇਕਿਨ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਇਸ ਖੇਤਰ ਵਿਚ ਕਿਸੇ ਤਰ੍ਹਾਂ ਦੀ ਵੀ ਜੰਗ ਲੜਾਈ ਬਿਲਕੁਲ ਨਹੀਂ ਚਾਹੁੰਦੇ। ਕਿਊਂਕਿ ਜੰਗ ਦੀ ਹਾਲਾਤ ਵਿਚ ਨਿਸ਼ਾਨਾ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਹੀ ਬਣਨਗੇ ਅਤੇ ਸਿੱਖ ਕੌਮ ਦਾ ਮਲੀਆਮੇਟ ਹੋ ਕੇ ਰਹਿ ਜਾਵੇਗਾ। ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਯੂ ਐਨ ਓ ਦੀ ਸਿਕਿਓਰਿਟੀ ਕਾਉਂਸਿਲ ਅਤੇ ਅਮਰੀਕਾ ਵਰਗੇ ਵੱਡੇ ਵੀਟੋ ਪਾਵਰ ਦੇ ਮੁਲਕਾਂ ਨੂੰ ਇਹ ਜੋਰਦਾਰ ਅਪੀਲ ਕਰਦਾ ਹੈ ਕਿ ਉਹ ਸਿੱਖ ਵੱਸੋਂ ਵਾਲੇ ਇਲਾਕਿਆਂ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਯੂ ਟੀ, ਜੰਮੂ ਕਸ਼ਮੀਰ, ਰਾਜਸਥਾਨ, ਲੇਹ ਲੱਦਾਖ ਅਤੇ ਗੁਜਰਾਤ ਦੇ ਕੱਛ ਇਲਾਕੇ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ਨੋ ਫਲਾਈ ਜੋਨ ਐਲਾਨ ਕਰੇ। ਜਿਥੇ ਕਿਸੇ ਵੀ ਮੁਲਕ ਦੇ ਜੰਗੀ ਜਹਾਜ਼, ਮਿਜਾਇਲਾਂ ਜਾਂ ਹੋਰ ਫੌਜੀ ਊਪਕਰਨ ਚੱਲਣ ਦੀ ਸਖਤ ਮਨਾਹੀ ਹੋਵੇ। ਇਸੇ ਸੋਚ ਅਧੀਨ ਭਾਰਤ ਦੀ ਮੋਦੀ ਹਕੂਮਤ ਨੂੰ ਵੀ ਗਵਾਂਢੀ ਮੁਲਕ ਨੇਪਾਲ ਨਾਲ ਆਪਣੀ ਸੌੜੀ ਹਿੰਦੂਤਵ ਸੋਚ ਅਧੀਨ ਆਪਣੇ ਸੰਬੰਧ ਕਿਸੇ ਤਰ੍ਹਾਂ ਵੀ ਖਰਾਬ ਨਾ ਕਰਨ ਅਤੇ ਭਾਰਤ ਰਾਹੀਂ ਨੇਪਾਲ ਵਿਚ ਜਾਣ ਵਾਲੇ ਮਾਲ ਨੂੰ ਮੰਦਭਾਵਨਾ ਅਧੀਨ ਰੋਕਣ ਵਿਰੁੱਧ ਖਬਰਦਾਰ ਕਰਦਾ ਹੈ। ਤਾਂ ਕਿ ਏਸ਼ੀਆ ਖਿੱਤੇ ਦਾ ਮਾਹੌਲ ਜੰਗ ਰਹਿਤ, ਜਮਹੂਰੀਅਤ ਅਤੇ ਅਮਨ ਮਈ ਵਾਲਾ ਸਥਾਈ ਤੌਰ ‘ਤੇ ਰਹਿ ਸਕੇ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *