Breaking News
Home / News / ਕਿਸੇ ਤਰ੍ਹਾਂ ਦਾ ਵੀ ਕੌਮੀ, ਸਮਾਜਿਕ ਮਸਲਿਆਂ ਦਾ ਹੱਲ ਫੌਜੀ ਜਾਂ ਪੁਲਿਸ ਦੀ ਤਾਕਤ ਦੀ ਦੁਰਵਰਤੋਂ ਕਰਕੇ ਨਹੀਂ ਕੀਤਾ ਜਾ ਸਕਦਾ: ਮਾਨ

ਕਿਸੇ ਤਰ੍ਹਾਂ ਦਾ ਵੀ ਕੌਮੀ, ਸਮਾਜਿਕ ਮਸਲਿਆਂ ਦਾ ਹੱਲ ਫੌਜੀ ਜਾਂ ਪੁਲਿਸ ਦੀ ਤਾਕਤ ਦੀ ਦੁਰਵਰਤੋਂ ਕਰਕੇ ਨਹੀਂ ਕੀਤਾ ਜਾ ਸਕਦਾ: ਮਾਨ

xxx
ਚੰਡੀਗੜ੍ਹ, 5 ਅਕਤੂਬਰ (           ) “ਅੱਜ ਤੱਕ ਦੇ ਦੁਨੀਆਂ ਦੇ ਵੱਖ ਵੱਖ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦੇ ਹਨ ਕਿ ਜਦੋਂ ਕਦੀ ਵੀ ਕਿਸੇ ਹਕੂਮਤ ਨੇ ਸਮਾਜ ਦੇ ਕਿਸੇ ਅਤਿ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਫੌਜੀ ਜਾਂ ਪੁਲਿਸ ਅਫਸਰਾਂ ਦੀਆਂ ਸਾਜਿਸ਼ਾਂ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਜਿਹੇ ਮਸਲੇ ਹੱਲ ਹੋਣ ਦੀ ਬਜਾਏ ਹੋਰ ਵੀ ਪੇਚੀਦਾ ਅਤੇ ਗੰਭੀਰ ਹੁੰਦੇ ਰਹੇ ਹਨ। ਜੋ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾe ਦੇ ਮਾਮਲੇ ਉਤੇ ਸ਼ ਸੂਰਤ ਸਿੰਘ ਖਾਲਸਾ ਵੱਲੋਂ ਨਿਰਸਵਾਰਥ ਅਤੇ ਨਿਧੜਕ ਹੋ ਕੇ ਸੰਘਰਸ਼ ਸ਼ੁਰੂ ਕੀਤਾ ਗਿਆ ਹੈ, ਉਸ ਨੂੰ ਦਬਾਉਣ ਜਾਂ ਫੇਲ੍ਹ ਕਰਨ ਵਿਚ ਪੰਜਾਬ ਦੀ ਬਾਦਲ ਹਕੂਮਤ ਅਤੇ ਪੁਲਿਸ ਅਫ਼ਸਰਾਂ ਨੇ ਕਈ ਵਾਰ ਆਪੋ ਆਪਣੀਆਂ ਤਾਕਤਾਂ ਦੀ ਦੁਰਵਰਤੋਂ ਕੀਤੀ। ਲੇਕਿਨ ਉਹ ਸਿੱਖ ਕੌਮ ਦੇ ਇਸ ਸੰਘਰਸ਼ ਨੂੰ ਕਿਸੇ ਤਰ੍ਹਾਂ ਵੀ ਨੁਕਸਾਨ ਪਹੁੰਚਾਊਣ ਵਿਚ ਕਾਮਯਾਬ ਨਹੀਂ ਹੋ ਸਕੇ। ਇਸੇ ਸੋਚ ਅਧੀਨ ਮੌਜੂਦਾ ਬਾਦਲ ਹਕੂਮਤ ਨੇ ਪੰਜਾਬ ਦੇ ਜਾਬਰ ਡੀ ਜੀ ਪੀ ਸੁਮੇਧ ਸੈਣੀ ਨੂੰ ਸ਼ ਸੂਰਤ ਸਿੰਘ ਖਾਲਸਾ ਜੋ ਪੀ ਜੀ ਆਈ ਵਿਖੇ ਜੇਰੇ ਇਲਾਜ ਅਧੀਨ ਹਨ, ਊਹਨਾਂ ਨਾਲ ਬੀਤੇ ਦਿਨੀਂ ਕੀਤੀ ਗਈ ਮੁਲਾਕਾਤ ਲਈ ਭੇਜਿਆ ਹੈ। ਜਦੋਂ ਕਿ ਪਹਿਲਾਂ ਵੀ ਕਈ ਵਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਅਸਫ਼ਲ ਬਣਾਊਣ ਲਈ ਹੁਕਮਰਾਨੀ ਪੱਧਰ ‘ਤੇ ਸਜਿਸ਼ਾਂ ਰਚੀਆਂ ਗਈ ਆਂ ਹਨ, ਪਰ ਹਕੂਮਤ ਅਤੇ ਪੁਲਿਸ ਅਫਸਰਸ਼ਾਹੀ ਆਪਣੇ ਇਸ ਮੰਦਭਾਵਨਾ ਭਰੇ ਮਿਸ਼ਨ ਵਿਚ ਨਾ ਪਹਿਲਾਂ ਕਾਮਯਾਬ ਹੋਈ ਹੈ ਨਾ ਭਵਿੱਖ ਵਿਚ ਹੋਵੇਗੀ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੌਜੂਦਾ ਡੀ ਜੀ ਪੀ ਪੰਜਾਬ ਸ਼੍ਰੀ ਸੁਮੇਧ ਸੈਣੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਖਤਮ ਕਰਨ ਲਈ ਸ਼ ਖਾਲਸਾ ਨਾਲ ਹਸਪਤਾਲਾਂ ਵਿਚ ਹੋ ਰਹੀਆਂ ਮੁਲਾਕਾਤਾਂ ਦੇ ਭੈੜੇ ਹਸ਼ਰ ਤੋਂ ਪੁਲਿਸ ਅਫ਼ਸਰਸ਼ਾਹੀ ਅਤੇ ਹੁਕਮਰਾਨਾ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਊਹਨਾਂ ਕਿਹਾ ਕਿ ਜੋ ਵੀ ਸਿਆਸੀ, ਸਮਾਜਿਕ ਜਾਂ ਕੌਮੀ ਮਸਲੇ ਸਮੇਂ ਸਮੇਂ ‘ਤੇ ਉਤਪੰਨ ਹੁੰਦੇ ਹਨ, ਊਹਨਾਂ ਨੂੰ ਫੌਜੀ ਜਾਂ ਪੁਲਿਸ ਤਾਕਤ ਰਾਹੀਂ ਕਤਈ ਵੀ ਹੱਲ ਨਹੀਂ ਕੀਤਾ ਜਾ ਸਕਦਾ। ਬਲਕਿ ਅਜਿਹੇ ਸਮੇਂ ਸਿਆਸੀ ਅਤੇ ਸਮਾਜਿਕ ਢੰਗਾਂ ਦੀ ਵਰਤੋਂ ਕਰਕੇ ਹੀ ਹਾਲਾਤਾਂ ਊਤੇ ਕਾਬੂ ਪਾਇਆ ਜਾ ਸਕਦਾ ਹੈ। ਊਹਨਾਂ ਕਿਹਾ ਕਿ ਸ਼ ਸੂਰਤ ਸਿੰਘ ਖਾਲਸਾ ਸਿੱਖੀ ਸੋਚ ਦੇ ਕਾਇਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਇਨਸਾਨ ਹਨ। ਜਿਹਨਾਂ ਨੂੰ ਹਿੰਦੂਤਵ ਹੁਕਮਰਾਨਾ ਜਾਂ ਪੰਜਾਬ ਦੀ ਬਾਦਲ ਹਕੂਮਤ ਦੀਆਂ ਸਾਜਿਸ਼ਾਂ ਕਦੀ ਵੀ ਆਪਣੇ ਨਿਸ਼ਾਨੇ ਜਾਂ ਮਿਸ਼ਨ ਤੋਂ ਟੱਸ ਮੱਸ ਨਹੀਂ ਕਰ ਸਕਣਗੀਆਂ। ਇਸ ਲਈ ਹੁਕਮਰਾਨਾ ਅਤੇ ਅਫ਼ਸਰਾਨਾ ਨੂੰ ਚਾਹੀਦਾ ਹੈ ਕਿ ਜੋ ਪੰਜਾਬ ਵਿਚ ਬੰਦੀ ਸਿੱਖਾਂ ਦੀ ਰਿਹਾਈ ਜਾਂ ਸਿੱਖ ਕੌਮ ਦੇ ਦੋਸ਼ੀ ਸਿਰਸੇ ਵਾਲੇ ਸਾਧ ਦੇ ਮਸਲੇ ਹਨ , ਉਹ ਸਹੀ ਸਿਆਸੀ ਅਤੇ ਸਮਾਜਿਕ ਸੋਚ ਉਤੇ ਪਹਿਰਾ ਦਿੰਦਿਆਂ ਹੁਕਮਰਾਨ ਜਮਾਤ ਵਿਚ ਸ਼ਾਮਿਲ ਸਿਆਸਤਦਾਨ ਅਤੇ ਪੰਜਾਬ ਵਿਚ ਵਿਚਰ ਰਹੇ ਹੋਰ ਸਿਆਸਤਦਾਨਾਂ ਨਾਲ ਇਮਾਨਦਾਰੀ ਨਾਲ ਟੇਬਲ ਟਾਕ ਰਾਹੀਂ ਹੀ ਹੱਲ ਹੋ ਸਕਦੇ ਹਨ। ਸ਼੍ਰੀ ਸੁਮੇਧ ਸੈਣੀ ਵਰਗਾ ਜਾਬਰ ਅਫਸਰ ਜਾਂ ਹੋਰ ਅਫਸਰਾਨ ਅਜਿਹੇ ਮਸਲਿਆਂ ਨੂੰ ਕਤਈ ਵੀ ਹੱਲ ਕਰਨ ਦੀ ਸਮਰੱਥਾ ਨਹੀਂ ਰੱਖ ਸਕਦੇ । ਇਸ ਲਈ ਜਰੂਰੀ ਹੈ ਕਿ ਮੌਜੂਦਾ ਹੁਕਮਰਾਨ ਸਿਆਸੀ ਅਤੇ ਸਮਾਜਿਕ ਸੋਚ ਦਾ ਪੱਲਾ ਫੜ ਕੇ ਸਮਾਜਿਕ ਢੰਗਾਂ ਰਾਹੀਂ ਹੀ ਅਜਿਹੇ ਮਸਲੇ ਹੱਲ ਕਰਨ ਲਈ ਉਦਮ ਕਰਨ ਨਾ ਕਿ ਜਾਬਰ ਫੌਜੀ ਜਾਂ ਪੁਲਿਸ ਅਫਸਰਾਂ ਨੂੰ ਅਜਿਹੇ ਮਸਲੇ ਹੱਲ ਕਰਨ ਦੀ ਜਿੰਮੇਵਾਰੀ ਸੌਂਪ ਕੇ ਆਪਣੀ ਅਸਫਲਤਾ ਨੂੰ ਪ੍ਰਤੱਖ ਕਰਨ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *