Breaking News
Home / News / “ਸੁੱਖਾ ਜਿੰਦਾ” ਦੀ ਨਵੀਂ ਫਿਲਮ ਦੀ ਸਮੁੱਚੀ ਟੀਮ ਵੱਲੋਂ ਪਾਰਟੀ ਦਫ਼ਤਰ ਵਿਖੇ ਪਹੁੰਚ ਕੇ ਪੋਸਟਰ ਜਾਰੀ ਕਰਵਾਇਆ ਗਿਆ: ਟਿਵਾਣਾ, ਬਡਲਾ 

“ਸੁੱਖਾ ਜਿੰਦਾ” ਦੀ ਨਵੀਂ ਫਿਲਮ ਦੀ ਸਮੁੱਚੀ ਟੀਮ ਵੱਲੋਂ ਪਾਰਟੀ ਦਫ਼ਤਰ ਵਿਖੇ ਪਹੁੰਚ ਕੇ ਪੋਸਟਰ ਜਾਰੀ ਕਰਵਾਇਆ ਗਿਆ: ਟਿਵਾਣਾ, ਬਡਲਾ 

khalistan
ਫਤਿਹਗੜ੍ਹ ਸਾਹਿਬ, (            ) “ਉੱਚ ਯੋਗਤਾ ਪ੍ਰਾਪਤ ਕੁਝ ਸੂਝਵਾਨ ਨੌਜਵਾਨਾਂ ਨੇ ਆਪੋ ਆਪਣੇ ਪਰਿਵਾਰਾਂ ਦੀ ਨੇਕ ਕਮਾਈ ਵਿੱਚੋਂ ਯੋਗਦਾਨ ਪਾਉਂਦੇ ਹੋਏ “ਸੁੱਖਾ ਜਿੰਦਾ” ਨਾਮ ਦੀ ਇਤਿਹਾਸਿਕ ਫਿਲਮ ਨੂੰ ਬਹੁਤ ਹੀ ਮਿਹਨਤ ਅਤੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਮੁਕਾਬਲਾ ਕਰਦੇ ਹੋਏ ਸੰਪੂਰਨ ਕੀਤਾ ਹੈ। ਇਸ ਸਮੁੱਚੀ ਟੀਮ ਅਤੇ ਇਸ ਫਿਲਮ ਵਿਚ ਕੰਮ ਕਰਨ ਵਾਲੇ ਸਮੁੱਚੇ ਕਲਾਕਾਰਾਂ ਨੇ ਆਪਣੀ ਜਿੰਦ ਜਾਨ ਲਗਾ ਕੇ ਸੁੱਖੇ ਜਿੰਦੇ ਦੇ ਸਹੀ ਕਿਰਦਾਰ ਅਤੇ ਸਿੱਖ ਕੌਮ ਦੀ ਸੋਚ ਨੂੰ ਬਾਖੂਬੀ ਇਸ ਫਿਲਮ ਵਿਚ ਫਿਲਮਾਇਆ ਹੈ ਅਤੇ ਇਸ ਫਿਲਮ ਹਰ ਇਨਸਾਨ ਅਤੇ ਪਰਿਵਾਰ ਦੇ ਦੇਖਣਯੋਗ ਹੈ। ਇਸ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਸਾਹਿਬਾਨ ਨੇ ਸਮੁੱਚੀ ਟੀਮ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਬੰਧਕੀ ਦਫ਼ਤਰ ਕਿਲ੍ਹਾ ਸ਼ ਹਰਨਾਮ ਸਿੰਘ ਵਿਖੇ ਪਹੁੰਚ ਕੇ ਪਾਰਟੀ ਦੇ ਮੁੱਖ ਬੁਲਾਰੇ ਸ਼ ਇਕਬਾਲ ਸਿੰਘ ਟਿਵਾਣਾ, ਅਤੇ ਜਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਸ਼ ਸ਼ਿੰਗਾਰਾ ਸਿੰਘ ਬਡਲਾ, ਧਰਮ ਸਿੰਘ ਕਲੌੜ ਇਲਾਕਾ ਸਕੱਤਰ ਮੁੱਖ ਦਫ਼ਤਰ, ਕੁਲਦੀਪ ਸਿੰਘ ਸੋਢੀਆਂ ਮਾਜਰੀ ਇੰਚਾਰਜ ਫਤਿਹਗੜ੍ਹ ਸਾਹਿਬ, ਯੂਥ ਪ੍ਰਧਾਨ ਰਣਦੇਵ ਸਿੰਘ ਦੇਬੀ ਦੀ ਅਗਵਾਈ ਹੇਠ 11 ਸਤੰਬਰ 2015 ਨੂੰ ਰੀਲੀਜ਼ ਹੋਣ ਜਾ ਰਹੀ ਫਿਲਮ ਦਾ ਪੋਸਟਰ ਜਾਰੀ ਕਰਨ ਦੀ ਰਸਮ ਅਦਾ ਕੀਤੀ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸੰਬੰਧਤ ਆਹੁਦੇਦਾਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਜੈਕਾਰਿਆਂ ਦੀ ਗੂੰਜ ਵਿਚ ਉਪਰੋਕਤ ਫਿਲਮ ਦੇ ਪੋਸਟਰ ਨੂੰ ਜਨਤਾ ਅਤੇ ਪ੍ਰੈਸ ਲਈ ਜਾਰੀ ਕੀਤਾ।”
ਇਹ ਜਾਣਕਾਰੀ ਅੱਜ ਇਥੇ ਇਸ ਫਿਲਮ ਦੇ ਪੋਸਟਰ ਨੂੰ ਰਿਲੀਜ਼ ਕਰਨ ਲਈ ਇਕੱਤਰ ਹੋਈ ਜਨਤਾ ਨੂੰ ਇਸ ਫਿਲਮ ਨੂੰ ਦੇਖਣ ਲਈ ਹਰ ਘਰ ਤੱਕ ਸੁਨੇਹਾ ਪਹੁੰਚਾਉਣ ਦੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਹੋਏ ਪਾਰਟੀ ਨੇ ਸਮੁੱਚੀ ਸਿੱਖ ਕੌਮ ਅਤੇ ਹੋਰਨਾ ਨੂੰ ਇਸ ਫਿਲਮ ਨੂੰ ਦੇਖਣ ਦੀ ਅਪੀਲ ਕਰਦੇ ਹੋਏ ਦਿੱਤੀ। ਆਗੂਆਂ ਨੇ ਕਿਹਾ ਕਿ ਅਕਸਰ ਹੀ ਹਿੰਦੂਤਵ ਮੀਡੀਆ ਜਾਂ ਉਹਨਾਂ ਦੇ ਪ੍ਰਭਾਵ ਥੱਲੇ ਪੰਜਾਬ ਵਿਚ ਪ੍ਰਕਾਸ਼ਿਤ ਹੋਣ ਵਾਲੇ ਅੰਗਰੇਜੀ , ਪੰਜਾਬੀ ਅਤੇ ਹਿੰਦੀ ਦੇ ਅਖਬਾਰ ਸਿੱਖ ਕੌਮ ਅਤੇ ਸਿੱਖ ਨਾਇਕਾਂ ਬਾਰੇ ਗੁਮਰਾਹਕੁੰਨ ਪ੍ਰਚਾਰ ਕਰਦੇ ਹਨ। ਜਦੋਂ ਕਿ ਸਿੱਖ ਕੌਮ ਅਤੇ ਸਿੱਖ ਧਰਮ ਇਨਸਾਨੀਅਤ, ਮਨੁੱਖਤਾ, ਸਮਾਜਿਕ ਕਦਰਾਂ-ਕੀਮਤਾਂ ਅਤੇ ਅੱਛਾਈਆਂ ਸੰਬੰਧੀ ਹੀ ਸੰਦੇਸ਼ ਦਿੰਦੇ ਹਨ। ਉਪਰੋਕਤ ਫਿਲਮ ਨੂੰ ਦੇਖਣ ਉਪਰੰਤ ਹਰ ਇਨਸਾਨ ਨੂੰ ਸਿੱਖ ਧਰਮ ਅਤੇ ਸਿੱਖ ਕੌਮ ਬਾਰੇ ਸਹੀ ਪਹੁੰਚ ਦੀ ਜਾਣਕਾਰੀ ਮਿਲੇਗੀ। ਜੇਕਰ ਕੋਈ ਮੀਡੀਆ ਹੀਨ ਭਾਵਨਾ ਦਾ ਗੁਲਾਮ ਬਣ ਕੇ ਸਿੱਖ ਧਰਮ ਅਤੇ ਸਿੱਖ ਕੌਮ ਬਾਰੇ ਗਲਤ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰੇਗਾ, ਅਜਿਹੀਆਂ ਫਿਲਮਾਂ ਅਜਿਹੀਆਂ ਸਾਜਿਸ਼ਾਂ ਨੂੰ ਖਤਮ ਕਰਕੇ ਸਿੱਖ ਕੌਮ ਦੇ ਸਹੀ ਅਕਸ ਨੂੰ ਉਭਾਰਨ ਵਿਚ ਮੁੱਖ ਭੂਮਿਕਾ ਨਿਭਾਉਣਗੀਆਂ। ਆਗੂਆਂ ਨੇ ਇਸ ਫਿਲਮ ਨੂੰ ਬਣਾਉਣ ਵਾਲੇ ਸੂਝਵਾਨ ਸਿੱਖ ਨੌਜਵਾਨਾਂ ਅਤੇ ਇਸ ਫਿਲਮ ਵਿਚ ਕੰਮ ਕਰਨ ਵਾਲੇ ਸਮੁੱਚੇ ਔਰਤ, ਮਰਦ ਕਲਾਕਾਰਾਂ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਦਾ ਉਚੇਚੇ ਤੌਰ ‘ਤੇ ਸਿੱਖ ਕੌਮ ਵੱਲੋਂ ਧੰਨਵਾਦ ਕੀਤਾ ਅਤੇ ਜਿਹਨਾਂ ਨੇ ਇਸ ਫਿਲਮ ਰਾਹੀਂ ਸਿੱਖ ਕੌਮ ਦੀ ਕੌਮਾਂਤਰੀ ਪੱਧਰ ‘ਤੇ ਤਸਵੀਰ ਨੂੰ ਉਜਾਗਰ ਕੀਤਾ ਹੈ। ਅੱਜ ਦੇ ਇਸ ਪੋਸਟਰ ਰਿਲੀਜ਼ ਸਮਾਰੋਹ ਵਿਚ ਪਾਰਟੀ ਦੇ ਆਗੂਆਂ ਵੱਲੋਂ ਸ਼ਮੂਲੀਅਤ ਕਰਨ ਵਾਲਿਆਂ ਵਿਚ ਮੁੱਖ ਬੁਲਾਰੇ ਸ਼ ਇਕਬਾਲ ਸਿੰਘ ਟਿਵਾਣਾ, ਅਤੇ ਜਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਸ਼ ਸ਼ਿੰਗਾਰਾ ਸਿੰਘ ਬਡਲਾ, ਕੁਲਦੀਪ ਸਿੰਘ ਸੋਢੀਆਂ ਮਾਜਰੀ ਇੰਚਾਰਜ ਫਤਿਹਗੜ੍ਹ ਸਾਹਿਬ, ਯੂਥ ਪ੍ਰਧਾਨ ਰਣਦੇਵ ਸਿੰਘ ਦੇਬੀ, ਧਰਮ ਸਿੰਘ ਕਲੌੜ ਇਲਾਕਾ ਸਕੱਤਰ, ਜੋਗਿੰਦਰ ਸਿੰਘ ਸੈਂਪਲਾ, ਕ੍ਰਿਸ਼ਨ ਸਿੰਘ ਸਲਾਣਾ, ਬਲਵਿੰਦਰ ਸਿੰਘ ਚਨਾਰਥਲ, ਰਾਜਵੀਰ ਸਿੰਘ, ਪਵਨਪ੍ਰੀਤ ਸਿੰਘ, ਨਾਜਰ ਸਿੰਘ, ਗੁਲਜਾਰ ਸਿੰਘ, ਹਰਮਲ ਸਿੰਘ ਲਟੌਰ, ਗਿਆਨ ਸਿੰਘ ਸੈਂਪਲੀ, ਅਜੈਬ ਸਿੰਘ ਹਿੰਦੂਪੁਰ, ਗੁਰਸ਼ਰਨ ਸਿੰਘ ਬਸੀ ਪੱਠਾਣਾਂ, ਅੰਮ੍ਰਿਤਪਾਲ ਸਿੰਘ, ਗੁਰਨਾਮ ਸਿੰਘ, ਸੁਰਿੰਦਰ ਸਿੰਘ, ਸਤਨਾਮ ਸਿੰਘ (ਦੋਵੇਂ ਬਰਕਤ ਪੁਰ) ਰਣਜੀਤ ਸਿੰਘ ਨਿਹੰਗਸਿੰਘ, ਮਨਜੀਤ ਸਿੰਘ ਮਹਾਦੀਆਂ, ਮੁਖਤਿਆਰ ਸਿੰਘ ਨਿਊਆਂ, ਸੁਰਜੀਤ ਸਿੰਘ ਹੋਲ ਪ੍ਰਧਾਨ ਕਿਸਾਨ ਵਿੰਗ ਖੰਨਾਂ, ਹਰਵਿੰਦਰ ਸਿੰਘ ਰਹੌਨ, ਜਿੰਦਰ ਸਿੰਘ ਮਹਾਦੀਆਂ ਆਦਿ ਆਗੂ ਹਾਜਰ ਸਨ।  

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *