Breaking News
Home / News / ਬਾਪੂ ਸੂਰਤ ਸਿੰਘ ਖਾਲਸਾ ਦੇ ਜਵਾਈ ਦਾ ਹੋਇਆ ਕਤਲ ਕਿਸੇ ਡੂੰਘੀ ਸਾਜਿਸ਼ ਦਾ ਹਿੱਸਾ ਵੀ ਹੋ ਸਕਦਾ ਹੈ: ਮਾਨ

ਬਾਪੂ ਸੂਰਤ ਸਿੰਘ ਖਾਲਸਾ ਦੇ ਜਵਾਈ ਦਾ ਹੋਇਆ ਕਤਲ ਕਿਸੇ ਡੂੰਘੀ ਸਾਜਿਸ਼ ਦਾ ਹਿੱਸਾ ਵੀ ਹੋ ਸਕਦਾ ਹੈ: ਮਾਨ

khalistan

ਫਤਿਹਗੜ੍ਹ ਸਾਹਿਬ, 18 ਅਗਸਤ, (            ) “ਸ਼ ਸਤਵਿੰਦਰ ਸਿੰਘ ਭੋਲਾ ਨਿਵਾਸੀ ਸ਼ਿਕਾਗੋ (ਅਮਰੀਕਾ) ਦਾ ਬੀਤੇ ਦਿਨੀਂ ਕੁਝ ਚਿਹਰੇ ਉਤੇ ਨਕਾਬ ਚੜ੍ਹਾਏ ਲੋਕਾਂ ਨੇ ਚਾਕੂਆਂ ਨਾਲ ਹਮਲਾ ਕਰਕੇ ਜੋ ਸ਼ ਸਤਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਹੈ, ਇਹ ਜਿਸ ਢੰਗ ਨਾਲ ਵਾਰਦਾਤ ਕੀਤੀ ਗਈ ਹੈ, ਉਸ ਤੋਂ ਸਪੱਸ਼ਟ ਜਾਪਦਾ ਹੈ ਕਿ ਇਹ ਕਿਸੇ ਗੈਂਗ ਵੱਲੋਂ ਭਾਵੇਂ ਉਹ ਸਿਆਸੀ ਆਗੂਆਂ ਦੇ ਕਹਿਣ ‘ਤੇ ਕੀਤਾ ਗਿਆ ਹੋਵੇ ਜਾਂ ਫਿਰ ਸਰਕਾਰ ਦੀਆਂ ਏਜੰਸੀਆਂ ਦਾ ਵੀ ਇਸ ਪਿੱਛੇ ਹੱਥ ਹੋ ਸਕਦਾ ਹੈ। ਕਿਉਂਕਿ ਕੁਝ ਸਮਾਂ ਪਹਿਲੇ ਜਦੋਂ ਸ਼ ਸੂਰਤ ਸਿੰਘ ਖਾਲਸਾ ਨੂੰ ਸਰਕਾਰ ਨੇ ਜਬਰੀ ਹਸਪਤਾਲ ਵਿਚ ਦਾਖਿਲ ਕੀਤਾ ਸੀ , ਤਾਂ ਉਸ ਸਮੇਂ ਸਰਕਾਰ ਵੱਲੋਂ ਭੇਜੇ ਏਲਚੀ ਜਿਸ ਨੇ ਆਪਣੇ ਚਿਹਰੇ ‘ਤੇ ਕਾਲੀਆਂ ਐਨਕਾਂ ਲਗਾਈਆਂ ਹੋਈਆਂ ਸਨ, ਉਸਨੇ ਸ਼ ਸੂਰਤ ਸਿੰਘ ਖਾਲਸਾ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹਨਾਂ ਨੇ ਸਰਕਾਰ ਵੱਲੋਂ ਭੇਜੀ ਰਾਇ ਨੂੰ ਨਾ ਮੰਨਿਆਂ ਤਾਂ ਉਹਨਾਂ ਨੂੰ ਅਤੇ ਉਹਨਾਂ ਦਾ ਪਰਿਵਾਰ ਨੂੰ ਕਿਸੇ ਵੱਡੀ ਗੱਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸ਼ ਸਤਵਿੰਦਰ ਸਿੰਘ ਭੋਲਾ ਦੇ ਹੋਏ ਕਤਲ ਸੰਬੰਧੀ ਕੋਈ ਵੱਡੀ ਸਾਜਿਸ਼ ਹੋਣ ਤੋਂ ਇਨਕਾਰ ਨਹੀਂਂ ਕੀਤਾ ਜਾ ਸਕਦਾ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸ਼ ਖਾਲਸਾ ਦੇ ਜਵਾਈ ਅਤੇ ਬੀਬੀ ਸਰਵਿੰਦਰ ਕੌਰ ਦੇ ਪਤੀ ਸ਼ ਸਤਵਿੰਦਰ ਸਿੰਘ ਭੋਲਾ ਦੇ ਹੋਏ ਕਤਲ ਉਤੇ ਡੂੰਘਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਸਾਜਿਸ਼ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਮਰੀਕਾ ਦੇ ਪ੍ਰੈਜੀਡੈਂਟ ਸ਼੍ਰੀ ਬਰਾਕ ਓਬਾਮਾ ਨੂੰ ਇਸ ਦੀ ਤੇਜੀ ਨਾਲ ਛਾਣਬੀਣ ਕਰਕੇ ਕਾਤਲਾਂ ਨੂੰ ਸਾਹਮਣੇ ਲਿਆਉਣ ਦੀ ਜੋਰਦਾਰ ਮੰਗ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸ਼ ਸੂਰਤ ਸਿੰਘ ਖਾਲਸਾ ਨੇ ਕੌਮੀ ਮਿਸ਼ਨ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਨਿਸਵਾਰਥ ਹੋ ਕੇ ਆਪਣਾ ਸੰਘਰਸ਼ ਸ਼ੁਰੂ ਕੀਤਾ ਹੈ। ਇਸ ਸੰਘਰਸ਼ ਨੂੰ ਫੇਲ੍ਹ ਕਰਨ ਲਈ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਨੇ ਕਈ ਤਰ੍ਹਾਂ ਦੀਆਂ ਸਿਆਸੀ, ਮਾਨਸਿਕ, ਵਿੱਤੀ ਦਬਾਅ ਪਾ ਕੇ ਕੋਝੀਆਂ ਹਰਕਤਾਂ ਕਰਨ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਹਨ। ਪਰ ਸਰਕਾਰ ਆਪਣੇ ਮੰਦਭਾਵਨਾ ਭਰੇ ਮਿਸ਼ਨ ਵਿਚ ਕਾਮਯਾਬ ਨਹੀਂ ਹੋ ਸਕੀ। ਸ਼ਖਾਲਸਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਬੀਬੀ ਸਰਵਿੰਦਰ ਕੌਰ, ਸ਼ ਰਵਿੰਦਰਜੀਤ ਸਿੰਘ ਗੋਗੀ (ਦੋਵੇਂ ਭੇਣ ਭਰਾਵਾਂ) ਜਿਹਨਾਂ ਨੇ ਬਾਪੂ ਜੀ ਦੇ ਸੰਘਰਸ਼ ਨੂੰ ਅਮਰੀਕਾ ਤੋਂ ਆ ਕੇ ਇਥੇ ਹਰ ਤਰ੍ਹਾਂ ਸਹਿਯੋਗ ਦਿੱਤਾ, ਉਹਨਾਂ ਨੂੰ ਡਰਾਉਣ ਧਮਕਾਉਣ, ਸਰੀਰਿਕ ਤੌਰ ‘ਤੇ ਤਸ਼ੱਦਦ ਕਰਨ ਉਪਰੰਤ ਕੋਈ ਪ੍ਰਾਪਤੀ ਨਾ ਹੋਈ ਤਾਂ ਅਜਿਹੇ ਅਣਮਨੁੱਖੀ ਅਤਿ ਸ਼ਰਮਨਾਕ ਕਾਰਾ ਏਜੰਸੀਆਂ ਅਤੇ ਸਰਕਾਰਾਂ ਵੱਲੋਂ ਕਰਨਾ ਹੋਰ ਵੀ ਕੌਮ ਵਿਰੋਧੀ ਕਾਰਾ ਹੈ।ਅਸੀਂ ਬੀਬੀ ਸਰਵਿੰਦਰ ਕੌਰ ਅਤੇ ਸ਼ ਰਵਿੰਦਰਜੀਤ ਸਿੰਘ ਗੋਗੀ ਦੇ ਭਾਰਤੀ ਵੀਜੇ ਦੀ ਮਿਆਦ ਵਧਾਉਣ ਲਈ ਮੌਜੂਦਾ ਹਿੰਦ ਦੀ ਵਿਦੇਸ਼ ਵਜ਼ੀਰ ਨੂੰ ਇਨਸਾਨੀਅਤ ਦੇ ਤੌਰ ‘ਤੇ ਲਲਿਤ ਮੋਦੀ ਦੇ ਕੇਸ ਦੀ ਤਰ੍ਹਾਂ ਲਿਖਤੀ ਰੂਪ ਵਿਚ ਭੇਜਆ ਸੀ ਪਰ ਬੀਬੀ ਸੁਸ਼ਮਾ ਸਵਰਾਜ ਨੇ ਇਨਸਾਨੀਅਤ ਦੀ ਗੱਲ ਨਾ ਕਰਕੇ ਸਪੱਸ਼ਟ ਕਰ ਦਿੱਤਾ ਕਿ ਹਿੰਦੂਤਵ ਹੁਕਮਰਾਨਾ ਨੂੰ ਸਿੱਖ ਕੌਮ ਦੀਆਂ ਮੁਸ਼ਕਿਲਾਂ ਨਾਲ ਕੋਈ ਸਰੋਕਾਰ ਨਹੀਂ।  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਮਹਿਸੂਸ ਕਰਦਾ ਹੈ ਕਿ ਸ਼ਿਕਾਗੋ ਸ਼ਹਿਰ ਦਾ ਹਲਕਾ ਸ਼੍ਰੀ ਓਬਾਮਾ ਦਾ ਸੈਨੇਟਰ ਬਣਨ ਦਾ ਹਲਕਾ ਹੈ। ਜਿਥੋਂ ਅਕਸਰ ਉਹ ਚੋਣ ਲੜਦੇ ਹਨ। ਅਜਿਹੇ ਪ੍ਰਮੁੱਖ ਹਲਕੇ ਤੋਂ ਹਿੰਦੂਸਵ ਹਕੂਮਤ , ਪੰਜਾਬ ਦੀ ਬਾਦਲ ਬੀਜੇਪੀ ਹਕੂਮਤ ਜਾਂ ਏਜੰਸੀਆਂ ਅਜਿਹਾ ਅਣਮਨੁੱਖੀ ਵਰਤਾਰਾ ਵਰਤਾਉਣ ਵਿਚ ਜੇਕਰ ਕਾਮਯਾਬ ਹੋ ਜਾਣ ਤਾਂ ਇਹ ਅਮਰੀਕਾ ਦੇ ਸਦਰ ਸ਼੍ਰੀ ਓਬਾਮਾ ਅਤੇ ਉਥੋਂ ਦੀ ਹਕੂਮਤ ਉਤੇ ਵੀ ਕੌਮਾਂਤਰੀ ਪੱਧਰ ‘ਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਸਕਦਾ ਹੈ। ਇਸ ਲਈ ਇਸ ਹੋਏ ਸਿਆਸੀ ਕਾਤਲ ਦੀ ਤਹਿ ਤੱਕ ਜਾਣਾ ਸ਼੍ਰੀ ਓਬਾਮਾ ਹਕੂਮਤ ਲਈ ਹੋਰ ਵੀ ਜਰੂਰੀ ਹੋ ਗਿਆ ਹੈ। ਸ਼ ਮਾਨ ਨੇ ਬਾਹਰਲੇ ਮੁਲਕਾਂ, ਹਿੰਦ  ਅਤੇ ਪੰਜਾਬ ਵਿਚ ਵੱਸ ਰਹੀ ਸਿੱਖ ਕੌਮ ਨੂੰ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਜੋ ਹੁਕਮਰਾਨ ਕੌਮੀ ਸੰਘਰਸ਼ ਨੂੰ ਫੇਲ੍ਹ ਕਰਨ ਲਈ ਨੀਵੇਂ ਹੱਦ ਤੱਕ ਦੀ ਸਿਆਸਤ ਵਿਚ ਚਲੇ ਜਾਵੇ, ਅਜਿਹੇ ਹੁਕਮਰਾਨਾਦੇ ਕਿਰਦਾਰ ਅਤੇ ਸਾਜਿਸ਼ਾਂ ਨੂੰ ਅੱਜ ਸਿੱਖ ਕੌਮ ਨੂੰ ਪਹਿਚਾਨਣ ਅਤੇ ਕੌਮ ਪੱਖੀ ਉੱਦਮ ਕਰਨ ਦੀ ਅੱਜ ਸਖਤ ਜਰੂਰਤ ਹੈ। ਤਾਂ ਕਿ ਸਿੱਖ ਕੌਮ ਵਿਚ ਬੈਠੇ ਬੀਜੇਪੀ ਅਤੇ ਆਰ ਐਸ ਐਸ ਦੇ ਏਜੰਟ ਅਤੇ ਬਹਿਰੂਪੀਏ ਸਿੱਖ ਕੌਮ ਦਾ ਕਿਸੇ ਤਰ੍ਹਾਂ ਜਾਨੀ, ਮਾਲੀ, ਇਤਿਹਾਸਿਕ ਅਤੇ ਇਖਲਾਕੀ ਨੁਕਸਾਨ ਨਾ ਕਰ ਸਕਣ ਅਤੇ ਸਿੱਖ ਕੌਮ ਅਜਿਹੀਆਂ ਤਾਕਤਾਂ ਦੇ ਕਿਸੇ ਤਰ੍ਹਾਂ ਦੇ ਦਬਾਅ ਅਿਦ ਨੂੰ ਪ੍ਰਵਾਨ ਨਾ ਕਰਦੀ ਹੋਈ ਆਪਣੇ ਕੌਮੀ ਮਿਸ਼ਨ ਵੱਲ ਅਡੋਲ ਵਧਦੀ ਰਹੇ।
ਅਖੀਰ ਵਿਚ ਸ਼ ਮਾਨ ਨੇ ਸ਼ ਸਤਵਿੰਦਰ ਸਿੰਘ ਭੋਲਾ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਸ਼ ਸੂਰਤ ਸਿੰਘ ਖਾਲਸਾ, ਬੀਬੀ ਸਰਵਿੰਦਰ ਕੌਰ, ਸ਼ ਰਵਿੰਦਰਜੀਤ ਸਿੰਘ ਅਤੇ ਸਮੁੱਚੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਵਿਛੜੀ ਆਤਮਾ ਦੀ ਸ਼ਾਂਤੀ ਲਈ ਵੀ ਗੁਰੁ ਚਰਨਾਂ ਵਿਚ ਅਰਦਾਸ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਥੇਬੰਦੀ ਇਸ ਦੁੱਖ ਦੀ ਘੜੀ ਵਿਚ ਜਿਥੇ ਊਹਨਾਂ ਨਾਲ ਹੈ, ਉਥੇ ਭਵਿੱਖ ਵਿਚ ਵੀ ਇਸ ਪਰਿਵਾਰ ਨੂੰ ਅਸੀਂ ਆਪਣੇ ਕੌਮੀ ਮੈਂਬਰਾਂ ਦੀ ਤਰ੍ਹਾਂ ਹਰ ਤਰ੍ਹਾਂ ਸਾਥ ਦੇਣ ਲਈ ਬਚਨਬੱਧ ਹੋਵਾਂਗੇ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *