Breaking News
Home / News / ਫੌਜੀਆਂ ਦੇ “ਇਕ ਰੈਂਕ ਇਕ ਪੈਨਸ਼ਨ” ਦੇ ਕਾਨੂੰਨੀਂ ਅਤੇ ਇਖਲਾਕੀ ਸੰਘਰਸ਼ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੂਰਨ ਹਮਾਇਤ ਕਰਦਾ ਹੈ: ਮਾਨ

ਫੌਜੀਆਂ ਦੇ “ਇਕ ਰੈਂਕ ਇਕ ਪੈਨਸ਼ਨ” ਦੇ ਕਾਨੂੰਨੀਂ ਅਤੇ ਇਖਲਾਕੀ ਸੰਘਰਸ਼ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੂਰਨ ਹਮਾਇਤ ਕਰਦਾ ਹੈ: ਮਾਨ

khalistan
ਚੰਡੀਗੜ੍ਹ, 18 ਅਗਸਤ, (        ) “ਫੋਜੀਆਂ ਅਤੇ ਫੌਜੀ ਅਫ਼ਸਰਾਂ ਵੱਲੋਂ ਆਪਣੇ ਘਰ-ਬਾਰ ਸੁੱਖ ਤਿਆਗ ਕੇ ਜੋ ਕਿਸੇ ਮੁਲਕ ਦੀ ਦ੍ਰਿੜ੍ਹਤਾ ਨਾਲ ਰੱਖਿਆ ਕਰਨ ਅਤੇ ਸ਼ਹਾਦਤਾਂ ਦੇਣ ਦੇ ਅਮਲ ਕੀਤੇ ਜਾਂਦੇ ਹਨ, ਇਹ ਕਾਰਵਾਈ ਸੁੱਤੇ ਸਿੱਧ ਹੀ ਹਰ ਇਨਸਾਨ ਦੇ ਮਨ ਵਿਚ ਫੌਜਾਂ ਪ੍ਰਤੀ ਸਤਿਕਾਰ-ਮਾਣ ਅਤੇ ਵੱਡੇ ਪਿਆਰ ਨੂੰ ਪੈਦਾ ਕਰਦੀ ਹੈ। ਜਿਸ ਫੌਜ ਵੱਲੋਂ ਆਪਣੀਆਂ ਜਾਨਾਂ, ਪਰਿਵਾਰ ਆਦਿ ਦੀ ਪ੍ਰਵਾਹ ਕੀਤੇ ਬਿਨਾਂ ਮੁਲਕ ਦੀਆਂ ਸਰਹੱਦਾਂ ਉਤੇ ਰਾਖੀ ਕਰਨ ਅਤੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਰਹਿਣ ਦਾ ਜਜ਼ਬਾ ਹੁੰਦਾ ਹੈ, ਉਸ ਫੌਜ ਨਾਲ ਵੀ ਹੁਕਮਰਾਨ ਸਿਆਸੀ ਗਿਣਤੀਆਂ-ਮਿਣਤੀਆਂ ਵਿਚ ਉਲਝ ਕੇ ਉਹਨਾਂ ਨਾਲ ਵਿਤਕਰੇ ਸ਼ੁਰੂ ਕਰ ਦੇਣ ਜਾਂ ਫੌਜ ਵਿਚ ਹਿੰਦੂਤਵ ਸੋਚ ਅਧੀਨ ਸੂਰਜ ਪੂਜਾ ਅਤੇ ਯੋਗਾ ਵਰਗੇ ਪ੍ਰੌਗਰਾਮਾਂ ਨੂੰ ਜਬਰੀ ਲਾਗੂ ਕੀਤਾ ਜਾਵੇ ਅਤੇ ਫੌਜ ਜੋ ਨਿਰਪੱਖ ਸੋਚ ਦੀ ਮਾਲਕ ਹੁੰਦੀ ਹੈ, ਉਸ ਵਿਚ ਕੱਟੜਵਾਦੀ ਸੋਚ ਅਧੀਨ ਕੋਈ ਪ੍ਰਚਾਰ ਕੀਤਾ ਜਾਵੇ ਤਾਂ ਅਜਿਹੀ ਫੌਜ ਵਿਚ ਬੇਚੈਨੀ, ਨਿਰਾਸ਼ਤਾ ਅਤੇ ਰੋਹ ਪੈਦਾ ਹੋਣਾ ਕੁਦਰਤੀ ਹੋ ਜਾਂਦਾ ਹੈ। ਅਜਿਹੇ ਅਮਲ ਕਿਸੇ ਵੀ ਮੁਲਕ ਜਾਂ ਉਸਦੀ ਫੌਜ ਵਿਚ ਹੋਣੇ ਕਤਈ ਸ਼ੁੱਭ ਸੰਕੇਤ ਨਹੀਂ ਦੇ ਸਕਦੇ। ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਗੱਲ ਦਾ ਹਾਮੀ ਹੈ ਕਿ ਫੌਜੀਆਂ ਅਤੇ ਫੌਜੀ ਅਫ਼ਸਰਾਂ ਨਾਲ ਕਿਸੇ ਵੀ ਪੱਖੋਂ ਨਾ ਤਾਂ ਕੋਈ ਰਤੀ ਭਰ ਵਿਤਕਰਾ ਹੋਣਾ ਚਾਹੀਦਾ ਹੈ ਅਤੇ ਨਾ ਹੀ ਧਰਮਾਂ, ਕੌਮਾਂ, ਜਾਤਾਂ, ਬਰਾਦਰੀਆਂ ਦੀ ਸੌੜੀ ਸੋਚ ਨੂੰ ਉਭਾਰ ਕੇ ਫੌਜ ਵਿਚ ਧੜੇਬੰਦੀ ਵਾਲਾ ਵਰਗੀਕਰਨ ਹੋਣਾ ਚਾਹੀਦਾ ਹੈ। ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਸਮੁੱਚੇ ਸਾਬਕਾ ਫੌਜੀ ਅਤੇ ਫੌਜੀ ਅਫ਼ਸਰਾਂ ਵੱਲੋਂ ਇਕ ਰੈਂਕ ਇਕ ਪੈਨਸ਼ਨ ਦੀ ਉਠਾਈ ਗਈ ਜਾਇਜ਼ ਮੰਗ ਦੀ ਜਿਥੇ ਪੂਰਨ ਹਮਾਇਤ ਕਰਦਾ ਹੈ , ਉਥੇ ਫੌਜੀ ਅਫ਼ਸਰਾਂ ਨੂੰ ਧਰਮਾਂ, ਕੌਮਾਂ ਜਾਂ ਫਿਰਕਿਆਂ ਦੀ ਸੋਚ ਤੋਂ ਪਾਸੇ ਰੱਖ ਕੇ ਇਕ ਅਨੁਸ਼ਾਸਨ ਵਾਲੀ ਅਤੇ ਸਦਭਾਵਨਾ ਵਾਲੀ ਜਿੰਦਗੀ ਜਿਊਣ ਅਤੇ ਆਪਣੀਆਂ ਆਪਣੀਆਂ ਡਿਊਟੀਆਂ ਕਰਨ ਦੇ ਅੱਛੇ ਪ੍ਰਬੰਧ ਵਿਚ ਨਿਰਪੱਖਤਾ ਵਾਲਾ ਨਿਜਾਮ ਦੀ ਦ੍ਰਿੜ੍ਹਤਾ ਨਾਲ ਕਾਇਮ ਕਰਨ ਦੀ ਮੰਗ ਕਰਦਾ ਹੈ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਫੌਜੀ ਅਫ਼ਸਰਾਂ ਵੱਲੋਂ ਇਕ ਰੈਂਕ ਇਕ ਪੈਨਸ਼ਨ ਲਈ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰਦੇ ਹੋਏ ਅਤੇ ਮੋਦੀ ਸਰਕਾਰ ਵੱਲੋਂ ਅਤੇ ਹਿੰਦੂਤਵ ਤਾਕਤਾਂ ਵੱਲੋਂ ਫੌਜ ਦਾ ਹਿੰਦੂਤਵ ਕਰਨ ਦਾ ਵਿਰੋਧ ਕਰਦੇ ਹੋਏ ਪ੍ਰਗਟ ਕੀਤੇ। ਊਹਨਾਂ ਕਿਹਾ ਕਿ ਜਦੋਂ ਫੌਜ ਦੇ ਦਸ ਸਾਬਕਾ ਮੁਖੀਆਂ ਵੱਲੋਂ ਹਿੰਦ ਦੇ ਵਜੀਰੇ ਆਜਮ ਸ਼੍ਰੀ ਨਰਿੰਦਰ ਮੋਦੀ ਨੂੰ ਇਕ ਰੈਂਕ ਇਕ ਪੈਨਸ਼ਨ ਸਕਮਿ ਨੂੰ ਲਾਗੂ ਕਰਨ ਲਈ ਬਾਦਲੀਲ ਢੰਗ ਨਾਲ ਲਿਖਿਆ ਹੈ ਅਤੇ ਇਹ ਫੌਜ ਮੁੱਖੀ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਫੌਜ ਦੇ ਸਾਬਕਾ ਅਫ਼ਸਰ ਦਿੱਲੀ ਦੇ ਜੰਤਰ ਮੰਤਰ ਵਿਖੇ ਇਕੱਠੇ ਹੋ ਕੇ ਫੈਸਲਾਕੁੰਨ ਸੰਘਰਸ਼ ਕਰਨ ਦਾ ਐਲਾਨ ਕਰਨ ਦੇ ਬਾਵਜੂਦ ਮੋਦੀ ਹਕੂਮਤ ਕੰਧ ਉਤੇ ਲਿਖਿਆ ਨਹੀਂ ਪੜ੍ਹ ਰਹੀ, ਤਾਂ ਇਸ ਦੇ ਨਤੀਜੇ ਕਦੀ ਵੀ ਮੋਦੀ ਹਕੂਮਤ ਅਤੇ ਮੁਲਕ ਨਿਵਾਸੀਆਂ ਦੇ ਹੱਕ ਵਿਚ ਨਹੀਂ ਜਾ ਸਕਣਗੇ। ਕਿਉਂਕਿ ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀਆਂ ਨਾਲ ਹਕੂਮਤਾਂ ਵੱਲੋਂ ਵਿਤਕਰੇ ਅਤੇ ਜਬਰ ਜੁਲਮ ਹੋਣ ਤਾਂ ਇਸ ਦੇ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਸ਼ ਮਾਨ ਨੇ ਮੋਦੀ ਦੀ ਮੁਤੱਸਵੀ ਹਕੂਮਤ ਅਤੇ ਉਸ ਵਿਚ ਸ਼ਮਿਲ ਹਿੰਦੂਤਵ ਸੰਗਠਨਾਂ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਉਹ ਜਿੰਨੀ ਜਲਦੀ ਹੋ ਸਕੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਫੌਜੀਆਂ ਅਤੇ ਫੌਜੀ ਅਫ਼ਸਰਾਂ ਨੂੰ ਇਕ ਰੈਂਕ ਇਕ ਪੈਨਸ਼ਨ ਦੀ ਸਕੀਮ ਲਾਗੂ ਕਰਕੇ ਉਹਨਾਂ ਵਿਚ ਉੱਠ ਰਹੇ ਰੋਹ ਨੂੰ ਸ਼ਾਂਤ ਕਰਨ , ਵਰਨਾ ਹਰ ਪੱਖ ਤੋਂ ਬੁਰੀ ਤਰ੍ਹਾਂ ਅਸਫਲ ਹੁੰਦੀ ਜਾ ਰਹੀ ਮੋਦੀ ਹਕੂਮਤ ਫੌਜੀਆਂ ਨਾਲ ਆਢਾ ਲੈ ਕੇ ਆਪਣੀ ਸਿਆਸੀ ਅਰਥੀ ਵਿਚ ਖੁਦ ਹੀ ਆਖਰੀ ਕਿੱਲ ਲਾਉਣ ਲਈ ਜਿੰਮੇਵਾਰ ਹੋਵੇਗੀ। ਸ਼ ਮਾਨ ਫੌਜ ਵਿਚ ਉੱਚ ਪਦਵੀਆਂ ‘ਤੇ ਸੇਵਾ ਕਰ ਰਹੇ ਅਤੇ ਸਾਬਕਾ ਸਭ ਵਰਗਾਂ ਨਾਲ ਸੰਬੰਧਤ ਫੌਜੀ ਅਫ਼ਸਰਾਨ ਅਤੇ ਫੌਜੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਫੌਜ ਦੀ ਨਿਰਪੱਖ ਛੱਬੀ ਨੂੰ ਕਾਇਮ ਰੱਖਣ ਲਈ ਆਪੋ ਆਪਣੇ ਆਹੁਦਿਆਂ ਅਤੇ ਤਿੱਖਣਬੁੱਧੀ ਦੀ ਜਿਥੇ ਪੂਰੀ ਵਰਤੋਂ ਕਰਨ , ਉਥੇ ਸਿਵਿਲੀਅਨ , ਸਮਾਜਿਕ ਤੌਰ ‘ਤੇ ਲੋਕ ਹੱਕਾਂ ਦੀ ਪੂਰਤੀ ਲਈ ਚੱਲ ਰਹੇ ਅਮਨ ਮਈ ਅਤੇ ਜਮਹੂਰੀਅਤ ਪਸੰਦ ਸੰਘਰਸ਼ਾਂ ਵਿਚ ਸੌੜੀ ਸੋਚ ਵਾਲੇ ਹੁਕਮਰਾਨਾ ਦੇ ਦਖਲ ਦੇਣ ਦੇ ਸਵਾਰਥੀ ਹੁਕਮਾਂ ਨੂੰ ਬਿਲਕੁਲ ਪ੍ਰਵਾਨ ਨਾ ਕਰਨ ਅਤੇ ਫੌਜ ਦੀ ਵਰਤੋਂ ਸਿਵਿਲੀਅਨ ਦਾ ਕਤਲੇਆਮ ਕਰਨ ਦੀ ਨਹੀਂ ਬਲਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਹੀ ਕਰਨ  ਤਾਂ ਕਿ ਫੌਜ ਦਾ ਹਿੰਦ ਦੇ ਨਿਵਾਸੀਆਂ ਦੇ ਮਨਾਂ ਵਿਚ ਸਤਿਕਾਰ ਸਦੀਵੀਂ ਤੌਰ ‘ਤੇ ਕਾਇਮ ਰਹਿ ਸਕੇ। ਅਸੀਂ ਇਕ ਰੈਂਕ ਇਕ ਪੈਨਸ਼ਨ ਦੀ ਸ਼ੁਰੂ ਤੋਂ ਹੀ ਹਮਾਇਤ ਕਰਦੇ ਆ ਰਹੇ ਹਾਂ ਅਤੇ ਇਮ ਮੰਗ ਪੂਰੀ ਹੋਣ ਤੱਕ ਫੌਜੀਆਂ ਦਾ ਸਾਥ ਦਿੰਦੇ ਰਹਾਂਗੇ।

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *