Breaking News
Home / News / ਸ਼ਹੀਦ ਭਾਈ ਕਰਨੈਲ ਸਿੰਘ ਅਤੇ ਸ਼ਹੀਦ ਭਾਈ ਭੁਪਿੰਦਰ ਸਿੰਘ ਈਸੜੂ ਜੀ ਦੀਆਂ ਸ਼ਹਾਸਤਾਂ ਨੂੰ ਨਤਮਸਤਕ ਹੁੰਦੇ ਹੋਏ ਅੱਜ 15 ਅਗਸਤ 2015 ਨੂੰ ਈਸੜੂ ਵਿਖੇ ਕੀਤੀ ਗਈ ਸ਼ਹੀਦੀ ਕਾਨ੍ਹਫ਼ਰੰਸ ਵਿਚ ਨਿਮਨਲਿਖਿਤ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।

ਸ਼ਹੀਦ ਭਾਈ ਕਰਨੈਲ ਸਿੰਘ ਅਤੇ ਸ਼ਹੀਦ ਭਾਈ ਭੁਪਿੰਦਰ ਸਿੰਘ ਈਸੜੂ ਜੀ ਦੀਆਂ ਸ਼ਹਾਸਤਾਂ ਨੂੰ ਨਤਮਸਤਕ ਹੁੰਦੇ ਹੋਏ ਅੱਜ 15 ਅਗਸਤ 2015 ਨੂੰ ਈਸੜੂ ਵਿਖੇ ਕੀਤੀ ਗਈ ਸ਼ਹੀਦੀ ਕਾਨ੍ਹਫ਼ਰੰਸ ਵਿਚ ਨਿਮਨਲਿਖਿਤ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।

khalistan

• ਸ਼ਹੀਦਾਂ ਦੀ ਸੋਚ ਅਤੇ ਪਾਏ ਗਏ ਪੂਰਨਿਆਂ ਉਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਜਾਵੇਗਾ:- ਅੱਜ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੀ ਗਈ ਸ਼ਹੀਦੀ ਕਾਨ੍ਹਫ਼ਰੰਸ ਵਿਚ ਸਿੱਖ ਕੌਮ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਇਸ ਵਚਨ ਕੀਤਾ ਗਿਆ ਕਿ ਸ਼ਹੀਦਾਂ ਦੀ ਸੋਚ ਅਨੁਸਾਰ ਪਾਏ ਗਏ ਪੂਰਨਿਆਂ ‘ਤੇ ਚੱਲਦੇ ਹੋਏ ਜਮਹੂਰੀਅਤ ਅਤੇ ਅਮਨ ਮਈ ਤਰੀਕੇ ਖਾਲਿਸਤਾਨ (ਬਫ਼ਰ ਸਟੇਟ) ਕਾਇਮ ਕੀਤਾ ਜਾਵੇਗਾ, ਜੋ ਕਿ ਸਿੱਖ ਵੱਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਰਾਜਸਥਾਨ, ਜੰਮੂ ਕਸ਼ਮੀਰ, ਲੇਹ ਲੱਦਾਖ ਅਤੇ ਗੁਜਰਾਤ ਦੇ ਕੱਛ ਇਲਾਕੇ ਦੇ ਖੇਤਰਫ਼ਲ, ‘ਤੇ ਆਧਾਰਿਤ ਹੋਵੇਗਾ।

• ਸਿੱਖ ਕੌਮ ਅਮਨ-ਚੈਨ ਅਤੇ ਜਮਹੂਰੀਅਤ ਦੀ ਚਾਹਵਾਨ :- ਅੱਜ  ਦਾ ਇਕੱਠ ਸਮੁੱਚੀ ਮਨੁੱਖਤਾ, ਕੌਮਾਂ, ਧਰਮਾਂ ਅਤੇ ਨੌਜਵਾਨੀ ਨੂੰ ਇਹ ਕੌਮਾਂਤਰੀ ਪੱਧਰ ਦੀ ਬੁਲੰਦ ਆਵਾਜ਼ ਵਿਚ ਸਪੱਸ਼ਟ ਕਰਦਾ ਹੈ ਕਿ ਅਸੀਂ ਸਮੁੱਚੀ ਕਾਇਨਾਤ ਵਿਚ ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੇ ਡੂੰਘੇ ਚਾਹਵਾਨ ਹੋਣ ਦੇ ਨਾਲ-ਨਾਲ ਸਭ ਨੂੰ ਰੋਟੀ-ਰੋਜੀ, ਇਨਸਾਫ, ਅਣਖ ਅਤੇ ਬਰਾਬਰਤਾ ਦੇ ਹੱਕ ਦੇਣ ਲਈ ਵਚਨਬੱਧ ਹਾਂ। ਲੇਕਿਨ ਇਹ ਸਮਾਜਿਕ ਉੱਚ ਗੱਲਾਂ ਸਿੱਖ ਕੌਮ ਵੱਲੋਂ ਕਾਇਮ ਕੀਤੇ ਜਾਣ ਵਾਲੇ ਆਜ਼ਾਦ ਸਿੱਖ ਸਟੇਟ (ਬਫਰ ਸਟੇਟ) ਵਿਚ ਹੀ ਮਿਲ ਸਕਣਗੀਆਂ। ਇਸ ਲਈ ਸਮੁੱਚੀ ਮਨੁੱਖਤਾ ਬਿਨਾਂ ਕਿਸੇ ਡਰ-ਭੈਅ ਅਤੇ ਤੌਖਲੇ ਤੋਂ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ, ਰਾਜਿਸਥਾਨ, ਜੰਮੂ ਕਸ਼ਮੀਰ, ਲੇਹ, ਲੱਦਾਖ ਅਤੇ ਗੁਜਰਾਤ ਦੇ ਕੱਛ ਇਲਾਕ ਵਿਖੇ ”ਆਜ਼ਾਦ ਬਾਦਸ਼ਾਹੀ ਸਿੱਖ ਸਟੇਟ” ਨੂੰ ਕਾਇਮ ਕਰਨ ਵਿਚ ਯੋਗਦਾਨ ਪਾਉਣ।

• ਸਰਹਿੰਦ ਵਿਖੇ 10 ਅਗਸਤ 2015 ਨੂੰ “ਖਾਲਿਸਤਾਨ ਸੈਮੀਨਾਰ” ਉਤੇ ਲਗਾਈ ਗਈ ਪਾਬੰਦੀ ਗੈਰ ਵਿਧਾਨਿਕ ਅਤੇ ਨਿੰਦਣਯੋਗ:- ਅੱਜ ਦਾ ਇਕੱਠ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵੱਲੋਂ 10 ਅਗਸਤ 2015 ਨੂੰ ਸਰਹਿੰਦ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਸਭ ਵਰਗਾਂ ਦੇ ਮਨਾਂ ਵਿਚ ਖਾਲਿਸਤਾਨ ਸੰਬੰਧੀ ਪਾਏ ਜਾਣ ਵਾਲੇ ਸ਼ੰਕਿਆਂ ਅਤੇ ਗਲਤ ਫਹਿਮੀਆਂ ਨੂੰ ਦੂਰ ਕਰਨ ਹਿੱਤ ਜੋ ਵਿਧਾਨ ਦੀ ਧਾਰਾ 14, 19 ਅਤੇ 21 ਅਨੁਸਾਰ ਜਮਹੂਰੀਅਤ ਅਤੇ ਅਮਨਮਈ ਲੀਹਾਂ ਉਤੇ ਪ੍ਰੋਗਰਾਮ ਰੱਖਿਆ ਗਿਆ ਸੀ, ਉਸ ਉਤੇ ਨਾਦਰਸ਼ਾਹੀ ਹੁਕਮਾਂ ਅਧੀਨ ਪਾਬੰਦੀ ਲਗਾਉਣ, ਸ਼ ਸਿਮਰਨਜੀਤ ਸਿੰਘ ਮਾਨ ਨੂੰ ਘਰ ਵਿਚ ਹੀ ਨਜ਼ਰਬੰਦ ਕਰਨ ਅਤੇ ਸੈਂਕੜੇ ਹੀ ਸੀਨੀਅਰ ਆਗੂਆਂ ਅਤੇ ਸਮਰਥਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਜਿਥੇ ਨਿਖੇਧੀ ਕਰਦਾ ਹੈ, ਉਥੇ ਹਕੂਮਤੀ ਗੈਰ ਵਿਧਾਨਿਕ ਕਾਰਵਾਈਆਂ ਵਿਰੁੱਧ ਕਾਨੂੰਨੀਂ ਤੌਰ ‘ਤੇ ਚੁਨੌਤੀ ਦੇਣ ਦਾ ਵੀ ਵਚਨ ਕਰਦਾ ਹੈ ਤਾਂ ਕਿ ਖਾਲਿਸਤਾਨੀ ਸੋਚ ਅਤੇ ਅਮਲਾਂ ਪ੍ਰਤੀ ਹਿੰਦੂਤਵ ਮੋਦੀ ਹਕੂਮਤ ਅਤੇ ਪੰਜਾਬ ਦੀ ਬਾਦਲ ਹਕੂਮਤ ਸਿੱਖ ਕੌਮ ਪ੍ਰਤੀ ਗੁੰਮਰਾਹਕੁੰਨ ਪ੍ਰਚਾਰ ਅਤੇ ਨਫ਼ਰਤ ਪੈਦਾ ਕਰਨ ਵਿਚ ਕਾਮਯਾਬ ਨਾ ਹੋ ਸਕੇ।

• ਭਾਈ ਸੁੱਖੇ-ਜਿੰਦੇ ਦੇ ਨਾਮ ਉਤੇ ਬਣੀ ਫਿਲਮ ਨੂੰ ਹਰ ਸਿੱਖ ਵੇਖੇ:- ਅੱਜ ਦਾ ਇਕੱਠ ਸਮੁੱਚੀ ਸਿੱਖ ਕੌਮ ਅਤੇ ਦੂਸਰੀਆਂ ਕੌਮਾਂ ਨੂੰ ਇਹ ਜੋਰਦਾਰ ਅਪੀਲ ਕਰਦਾ ਹੈ ਕਿ ਇਸ ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਹੋਰਨਾਂ ਵੱਲੋਂ ਜਿਸ ਮਿਹਨਤ ਅਤੇ ਇਮਾਨਦਾਰੀ ਨਾਲ ਸਿੱਖ ਕੇਸ ਨੂੰ ਬਾਦਲੀਲ ਫਿਲਮਾਇਆ ਗਿਆ ਹੈ ਅਤੇ ਸੱਚ ਨੂੰ ਸਾਹਮਣੇ ਲਿਆਉਣ ਦਾ ਉਪਰਾਲਾ ਕੀਤਾ ਹੈ, ਉਹ ਕਾਬਿਲੇ ਤਾਰੀਫ਼ ਹੈ। ਇਸ ਲਈ ਸਭ ਵਰਗ ਬਿਨ੍ਹਾਂ ਕਿਸੇ ਤਰ੍ਹਾਂ ਦੀ ਸ਼ੰਕਾ ਆਦਿ ਤੋਂ ਇਸ ਫਿਲਮ ਨੂੰ ਜਰੂਰ ਵੇਖਣ ਤਾਂ ਕਿ ਸਿੱਖ ਕੌਮ ਅਤੇ ਸਭ ਵਰਗਾਂ ਨੂੰ ਇਥੋਂ ਦੇ ਹੁਕਮਰਾਨਾ ਦੇ ਜਬਰ ਜੁਲਮਾਂ ਅਤੇ ਸਿੱਖ ਕੌਮ ਦੀ ਸਰਬੱਤ ਦੇ ਭਲੇ ਦੀ ਸੋਚ ਅਤੇ ਕਿਸੇ ਤਰ੍ਹਾਂ ਦੀ ਬੇਇਨਸਾਫੀ ਸਹਿਨ ਨਾ ਕਰਨ ਦੇ ਅਮਲਾਂ ਤੋਂ ਸਹੀ ਜਾਣਕਾਰੀ ਮਿਲ ਸਕੇ।

• ਜੇਲਾਂ ਵਿਚ ਬੰਦੀ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ :- ਅੱਜ ਦਾ ਇਕੱਠ ਪੰਜਾਬ ਅਤੇ ਹਿੰਦ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲੰਮੇ ਸਮੇਂ ਤੋਂ ਜਬਰੀ ਗੈਰ ਕਾਨੂੰਨੀ ਤਰੀਕੇ ਬੰਦੀ ਬਣਾਏ ਗਏ ਭਾਈ ਦਇਆ ਸਿੰਘ ਲਾਹੌਰੀਆ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਲਖਵਿੰਦਰ ਸਿੰਘ ਆਦਿ ਅਤੇ ਹੋਰ ਸੈਂਕੜਿਆਂ ਦੀ ਗਿਣਤੀ ਵਿਚ ਬੰਦੀ ਬਣਾਏ ਗਏ ਬੇਕਸੂਰ ਸਿੱਖ ਨੌਜਵਾਂਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਜਿਥੇ ਮੰਗ ਕਰਦਾ ਹੈ, ਉਥੇ ਸ਼ ਸੂਰਤ ਸਿੰਘ ਖਾਲਸਾ ਵੱਲੋਂ ਬੀਤੇ 210 ਦਿਨਾਂ ਤੋਂ ਨਿਰੰਤਰ ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੇ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਹੋਇਆ ਸਿੱਖ ਕੌਮ ਨੂੰ ਤੁਰੰਤ ਇਕ ਪਲੇਟਫਾਰਮ ਉਤੇ ਇਕੱਤਰ ਹੋਣ ਦੀ ਅਪੀਲ ਵੀ ਕਰਦਾ ਹੈ।

• ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ ਯੂਟੀ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਇਲਾਕੇ ਨੂੰ ‘ਨੋ ਫਲਾਈ ਜੋਨ’ (ਂੋ ਾਂਲੇ ਢੋਨe) ਐਲਾਨਿਆਂ ਜਾਵੇ :- ਅੱਜ ਦਾ ਸਿੱਖਾਂ ਦਾ ਇਕੱਠ ਅਮਰੀਕਾ, ਨਾਟੋ ਮੁਲਕਾਂ ਯੂæਐਨæਓæ, ਯੂæਐਨ ਸਿਕਿਓਰਿਟੀ ਕਾਊਂਸਿਲ ਅਤੇ ਮਨੁੱਖੀ ਅਧਿਕਾਰਾਂ ਦੀਆਂ ਕੌਮਾਂਤਰੀ ਜਥੇਬੰਦੀਆਂ ਤੋ ਸੰਜ਼ੀਦਾਂ ਰੂਪ ਵਿਚ ਇਹ ਮੰਗ ਕਰਦਾ ਹੈ ਕਿ ਸਿੱਖ ਕੌਮ ਤਿੰਨ ਪ੍ਰਮਾਣੂ ਦੁਸ਼ਮਣ ਤਾਕਤਾਂ ਨਾਲ ਲੈਸ ਮੁਲਕਾਂ ਹਿੰਦੂਤਵ ਹਿੰਦ, ਮੁਸਲਿਮ ਪਾਕਿਸਤਾਨ ਅਤੇ ਕਾਊਮਨਿਸਟ ਚੀਨ ਵਿਚ ਘਿਰੀ ਹੋਈ ਹੈ । ਜਦੋਕਿ ਸਿੱਖ ਕੌਮ ਦਾ ਇਨ੍ਹਾਂ ਤਿੰਨਾਂ ਮੁਲਕਾਂ ਤੇ ਤਿੰਨੇ ਕੌਮਾਂ ਨਾਲ ਕੋਈ ਵੈਰ ਵਿਰੋਧ ਨਹੀ । ਅਸੀ ਇਨ੍ਹਾਂ ਤਿੰਨਾਂ ਮੁਲਕਾਂ ਦੀ ਜਿਥੇ ਹਰ ਖੇਤਰ ਵਿਚ ਤਰੱਕੀ, ਅਮਨ-ਚੈਨ ਅਤੇ ਜ਼ਮਹੂਰੀਅਤ ਨੂੰ ਚਾਹੁੰਦੇ ਹਾਂ, ਉਥੇ ਸਿੱਖ ਕੌਮ ਦੀ ਸੰਪੂਰਨ ਤੌਰ ਤੇ ਸਥਾਈ ਸੁਰੱਖਿਆਂ ਦੇ ਵੀ ਚਾਂਹਵਾਨ ਹਾਂ । ਕਿਉਂਕਿ ਇਹ ਤਿੰਨੋ ਦੁਸ਼ਮਣ ਤਾਕਤਾਂ ਅਜਿਹੀਆਂ ਕਾਰਵਾਈਆਂ ਕਰਦੀਆਂ ਰਹਿੰਦੀਆਂ ਹਨ । ਜਿਸ ਨਾਲ ਦੱਖਣੀ ਏਸੀਆਂ ਖਿੱਤੇ ਦੇ ਅਮਨ-ਚੈਨ ਅਤੇ ਜ਼ਮਹੂਰੀਅਤ ਨੂੰ ਖ਼ਤਰਾਂ ਹੋਵੇ । ਇਨ੍ਹਾਂ ਮੁਲਕਾਂ ਵਿਚੋਂ ਕਿਸੇ ਦੀ ਵੀ ਆਪਸੀ ਜੰਗ ਲੱਗਣ ਦੀ ਸੂਰਤ ਵਿਚ ਮੈਦਾਨੇ ਜੰਗ ਸਿੱਖ ਵਸੋਂ ਵਾਲਾ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ ਯੂਟੀ, ਜੰਮੂ-ਕਸ਼ਮੀਰ, ਲੇਹ-ਲਦਾਂਖ ਇਲਾਕਾ ਬਣੇਗਾ । ਜਿਸ ਨਾਲ ਸਿੱਖ ਵਸੋਂ ਤਾਂ ਖ਼ਤਮ ਹੋ ਕੇ ਰਹਿ ਜਾਵੇਗੀ । ਇਸ ਲਈ ਸਿੱਖ ਕੌਮ ਦੀ ਇਹ ਵੱਡੀ ਚਿੰਤਾ ਹੈ ਕਿ ਸਿੱਖ ਨਸ਼ਲ ਅਤੇ ਇਲਾਕਾ ਸੁਰੱਖਿਅਤ ਰਹੇ ਅਤੇ ਇਸ ਦੇ ਨਾਲ ਹੀ ਦੱਖਣੀ ਏਸੀਆਂ ਦਾ ਅਮਨ-ਚੈਨ ਬਰਕਰਾਰ ਰਹੇ । ਇਸ ਲਈ ਅਸੀ ਮੰਗ ਕਰਦੇ ਹਾਂ ਕਿ ਸਿੱਖ ਵਸੋਂ ਵਾਲੇ ਇਲਾਕਿਆਂ ਨੂੰ ਕੌਮਾਂਤਰੀ ਪੱਧਰ ਤੇ ਨੋ ਫਲਾਈ ਜੋਨ (ਂੋ ਾਂਲੇ ਢੋਨe) ਐਲਾਨਿਆਂ ਜਾਵੇ । ਜਿਥੇ ਕਿਸੇ ਵੀ ਮੁਲਕ ਦੇ ਜੰਗੀ ਹਵਾਈ ਜ਼ਹਾਜ, ਮਿਜ਼ਾਇਲਾਂ ਜਾਂ ਹਵਾਈ ਉਪਕਰਨਾਂ ਦੀ ਉਡਾਣ ਭਰਨ ਉਤੇ ਸਖ਼ਤ ਮਨਾਹੀ ਹੋਵੇ ।

• ਅਮਰੀਕਾ ਦੇ ਵਸਿੰਗਟਨ ਡੀæਸੀæ ਦੇ ਸਟੇਟ ਡਿਪਾਰਟਮੈਟ ਵਿਖੇ ਅਤੇ ਅਮਰੀਕਾ ਦੇ ਸਮੁੱਚੇ ਸਫ਼ਾਰਤਖ਼ਾਨਿਆਂ ਵਿਖੇ ਪੱਕੇ ਤੌਰ ਤੇ “ਸਿੱਖ ਡੈਸਕ” ਕਾਇਮ ਕੀਤੇ ਜਾਣ :- ਕਿਉਂਕਿ ਸਿੱਖ ਕੌਮ ਇਕ ਸਟੇਟ ਲੈਸ ਕੌਮ (ੰਟਅਟeਲeਸਸ ਂਅਟਿਨ) ਹੈ । ਹਿੰਦ ਦੇ ਹਿੰਦੂਵ ਪ੍ਰਬੰਧ ਹੇਠ ਸਿੱਖ ਕੌਮ ਨਾਲ ਹਰ ਖੇਤਰ ਵਿਚ ਜਿਆਦਤੀਆਂ ਤੇ ਜੁਲਮ ਹੋ ਰਹੇ ਹਨ । ਇਸ ਲਈ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਅੱਜ ਦਾ ਇਕੱਠ ਅਮਰੀਕਾ ਦੀ ਸ੍ਰੀ ਬਰਾਕ ਓਬਾਮਾ ਹਕੂਮਤ ਤੋਂ ਮੰਗ ਕਰਦਾ ਹੈ ਕਿ ਉਹ ਆਪਣੇ ਵਸਿੰਗਟਨ ਡੀæਸੀæ ਸਥਿਤ ਸਟੇਟ ਡਿਪਾਰਟਮੈਟ ਵਿਖੇ ਪੱਕੇ ਤੌਰ ਤੇ ”ਸਿੱਖ ਡੈਸਕ” ਨੂੰ ਹੋਂਦ ਵਿਚ ਲਿਆਦਾ ਜਾਵੇ ਅਤੇ ਅਮਰੀਕਨ ਸਿੱਖ ਅਜਿਹੇ ਸਿੱਖ ਡੈਸਕ ਨੂੰ ਕਾਇਮ ਕਰਨ ਲਈ ਆਪਣੇ ਸਭ ਸਾਧਨ, ਦਿਮਾਗੀ ਅਤੇ ਡਿਪਲੋਮੈਟਿਕ ਤਾਕਤ ਅਤੇ ਅਸਰ-ਰਸੂਖ਼ ਦੀ ਵਰਤੋਂ ਕਰਨ । ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਅਮਰੀਕਾ ਦੇ ਵੱਖ-ਵੱਖ ਮੁਲਕਾਂ ਵਿਚ ਅਤੇ ਕਾਮਨਵੈਲਥ ਮੁਲਕਾਂ ਵਿਚ ਸਥਿਤ ਸਫ਼ਾਰਤਖ਼ਨਿਆਂ ਵਿਚ ਵੀ ਇਹ “ਸਿੱਖ ਡੈਸਕ” ਤੁਰੰਤ ਕਾਇਮ ਹੋਣ । ਜਿਥੇ ਸਿੱਖ ਵੱਖਰੇ ਤੌਰ ਤੇ ਦਰਪੇਸ ਆ ਰਹੀਆਂ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਵਾ ਸਕਣ ਤੇ ਜਿਥੇ ਕਿਤੇ ਵੀ ਸਿੱਖ ਵਸਦੇ ਹਨ, ਉਹ ਅਮਰੀਕਾ ਦੀਆਂ ਦੋਵੇ ਡੈਮੋਕਰੇਟਸ ਅਤੇ ਰਿਪਬਲਿਕਨ ਪਾਰਟੀਆਂ ਨਾਲ ਆਪਣੇ ਸੰਬੰਧਾਂ ਨੂੰ ਪਹਿਲੇ ਨਾਲੋ ਵੀ ਵਧੇਰੇ ਮਜ਼ਬੂਤ ਬਣਾਉਣ ਵਿਚ ਉੱਦਮ ਕਰ ਸਕਣ।

• ਹਿੰਦੁਤਵ ਹਕੂਮਤਾਂ ਵੱਲੋਂ ਬਾਬਰ-ਜਾਬਰ ਵਾਲੀ ਸੋਚ ਵਾਲੇ ਅਮਲ ਬੰਦ ਹੋਣ: ਹਿੰਦੁਤਵ ਹਕੂਮਤ ਵਲੋਂ ਸਿੱਖ ਕੌਮ ਨੂੰ ਗੁਲਾਮ ਬਨਾਉਣ ਦੀ ਸੋਚ ਅਧੀਨ ਲੰਬੇ ਸਮੇਂ ਤੋਂ ਹਰ ਖੇਤਰ ਵਿੱਚ ਵਿਤਕਰੇ ਜਾਰੀ ਹਨ ਅਤੇ ਸਿੱਖ ਕੌਮ ਦੀ ਨਸਲਕੁਸ਼ੀ ਕਰਕੇ ਬਾਬਰ ਦੀ ਤਰ੍ਹਾਂ ਜ਼ਬਰ ਕੀਤਾ ਜਾ ਰਿਹਾ ਹੈ । ਕਾਂਗਰਸ, ਬੀæਜੇæਪੀæ, ਸੀæਪੀæਆਈæ, ਸੀæਪੀæਐਮæ ਉਤੇ ਹਿੰਦੁਤਵ ਹਕੂਮਤ ਨੇ ਕਾਠੀ ਪਾਈ ਹੋਈ ਹੈ । ਜਦੋਂ ਕਿ ਸਿੱਖ ਕੌਮ ਹਮੇਸ਼ਾ ਬਾਬਰਾਂ ਅਤੇ ਜ਼ਾਬਰਾਂ ਵਿਰੁੱਧ ਜੂਝਦੀ ਆਈ ਹੈ । ਦੁਖ ਅਤੇ ਅਫਸੋਸ ਹੈ ਕਿ ਦਮਦਮੀ ਟਕਸਾਲ ਅਤੇ ਸੰਤ ਸਮਾਜ਼ ਬਾਬਰ ਅਤੇ ਜ਼ਾਬਰ ਦੀ ਸੋਚ ਰੱਖਣ ਵਾਲੇ ਬਾਦਲ-ਬੀæਜੇæਪੀæ ਹਕੂਮਤ ਦੀ ਗੁਲਾਮ ਬਣ ਚੁੱਕੇ ਹਨ। ਜੇਕਰ ਟਕਸਾਲ ਅਤੇ ਸੰਤ ਸਮਾਜ਼ ਨੇ ਆਪਣੇ ਡੇਰਿਆਂ ਨੂੰ ਪ੍ਰਫੁੱਲਤ ਕਰਨਾ ਹੈ ਅਤੇ ਧੰਨ ਦੌਲਤਾਂ ਦੇ ਭੰਡਾਰ ਜਮ੍ਹਾਂ ਕਰਨ ਦੀ ਬਦੌਲਤ ਹੀ ਇਹ ਲੋਕ ਜਾਬਰ ਸੋਚ ਵਾਲੀ ਸਰਕਾਰ ਦੇ ਨਾਲ ਰਲ੍ਹ ਗਏ ਹਨ । ਵਰਨਾ ਸੰਤ ਸਮਾਜ਼ ਅਤੇ ਦਮਦਮੀ ਟਕਸਾਲ ਜੋ ਬਾਬਾ ਦੀਪ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਵਾਲੀ ਸੰਸਥਾਵਾਂ ਨੂੰ ਸਰਕਾਰ ਨਾਲ ਰਲਣ ਦੀ ਕੀ ਜਰੂਰਤ ਹੈ ? ਧਰਮ ਪਰਿਵਰਤਨ, ਸੂਰਜ ਪੂਜਾ ਅਤੇ ਭਗਵਤ ਗੀਤਾ ਨੂੰ ਦੂਸਰੀਆਂ ਕੌਮਾਂ ਉਤੇ ਜਬਰੀ ਠੌਸਣ ਦੇ ਅਮਲ ਘੱਟ ਗਿਣਤੀ ਕੌਮਾਂ ਲਈ ਅਸਹਿ ਹਨ। ਇਸ ਲਈ ਹਿੰਦੂਤਵ ਹਕੂਮਤ ਬਾਬਰ ਜਾਬਰ ਵਾਲੇ ਅਮਲਾਂ ਨੂੰ ਜਿੰਨੀ ਜਲਦੀ ਹੋ ਸਕੇ ਬੰਦ ਕਰ ਦੇਵੇ, ਤਾਂ ਬਿਹਤਰ ਹੋਵੇਗਾ।

• ਮੁਲਕੀ ਸਰਹੱਦਾਂ ਤੇ ਹੱਦਾਂ ਦੀਆਂ ਬਣਾਉਟੀ ਰੁਕਾਵਟਾਂ ਖ਼ਤਮ ਕਰਨ ਲਈ ਦ੍ਰਿੜ :- ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਹਿੰਦ ਹਕੂਮਤ ਵੱਲੋਂ 540 ਕਿਲੋਮੀਟਰ ਲੰਮੀ ਸਰਹੱਦ ਉੱਤੇ ਕੰਡਿਆਲੀ ਤਾਰ ਦੀ ਸਖਤ ਵਾੜ ਲਾ ਕੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਸਿੰਦਿਆਂ ਵਿਚ ਨਫਰਤ ਤੇ ਦੂਰੀਆਂ ਪੈਦਾ ਕਰਨ ਦੀ ਕਾਰਵਾਈ ਨੂੰ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਇਸ ਬਨਾਵਟੀ ਵਾੜ ਨੂੰ ਖਤਮ ਕਰਨ ਦੀ ਮੰਗ ਕਰਦਾ ਹੈ ਅਤੇ ਇਨਸਾਨੀ ਆਤਮਾਵਾਂ ਅਤੇ ਮਨਾਂ ਵਿਚ ਹੁਕਮਰਾਨਾਂ ਵੱਲੋਂ ਪੈਦਾ ਕੀਤੀਆਂ ਗਈਆਂ ਉਹਨਾਂ ਬਣਾਵਟੀ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਦ੍ਰਿੜ ਹੈ, ਜਿਸ ਨਾਲ ਹਿੰਦ ਅਤੇ ਪੰਜਾਬ ਦੇ ਬਸਿੰਦੇ ਦਿਨ-ਬਾ-ਦਿਨ ਮਾਲੀ, ਧਾਰਮਿਕ, ਇਖ਼ਲਾਕੀ ਅਤੇ ਸਮਾਜਿਕ ਤੌਰ ਤੇ ਸੁੰਗੜਦੇ ਅਤੇ ਕਮਜੋਰ ਹੁੰਦੇ ਜਾ ਰਹੇ ਹਨ ਅਤੇ ਇਨਸਾਨੀ ਕਦਰਾ-ਕੀਮਤਾਂ ਨੂੰ ਭੁੱਲਦੇ ਜਾ ਰਹੇ ਹਨ । ਇਹ ਸਰਹੱਦਾਂ ਖੁੱਲ੍ਹ ਜਾਣ ਦੀ ਬਦੌਲਤ ਚੀਨ, ਪਾਕਿਸਤਾਨ ਅਤੇ ਅਰਬ ਮੁਲਕਾਂ ਨਾਲ ਵਪਾਰ ਵਧਣ ਦੀ ਬਦੌਲਤ ਪੰਜਾਬ ਦੇ ਬਸਿੰਦਿਆਂ ਦੀ ਮਾਲੀ ਹਾਲਤ ਵਧੇਰੇ ਮਜ਼ਬੂਤ ਹੋਵੇਗੀ। ਇਸ ਲਈ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਇਨ੍ਹਾਂ ਸਰਹੱਦਾਂ ਤੇ ਰੁਕਵਟਾਂ ਨੂੰ ਖ਼ਤਮ ਕਰਕੇ ਸਦਭਾਵਨਾਂ ਅਤੇ ਪਿਆਰ ਭਰਿਆ ਮਾਹੌਲ ਸਿਰਜ਼ਣ ਲਈ ਤੱਤਪਰ ਹੈ।

• ਜੀਮੀਂਦਾਰਾਂ, ਮੁਲਾਜ਼ਮ, ਮਜ਼ਦੂਰ ਅਤੇ ਵਿਦਿਆਰਥੀ ਵਰਗ ਨਾਲ ਹੋ ਰਹੇ ਜ਼ਬਰ ਅਸਹਿ :  ਅੱਜ ਦਾ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਕਿਸੇ ਕੌਮ ਅਤੇ ਮੁਲਕ ਦੇ ਅਮਨ ਚੈਨ ਨੂੰ ਕਾਇਮ ਰੱਖਣ ਲਈ ਇਹ ਜਰੂਰੀ ਹੈ ਕਿ ਉਥੋਂ ਦੇ ਸਬੰਧਤ ਜੀਮੀਂਦਾਰ, ਮੁਲਾਜ਼ਮ, ਮਜਦੂਰ ਅਤੇ ਵਿਦਿਆਰਥੀ ਵਰਗ ਪੂਰਨ ਤੌਰ ਤੇ ਸੰਤੁਸ਼ਟ ਹੋਵੇ । ਲੇਕਿਨ ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਇੱਥੋਂ ਦੀਆਂ ਹਕੂਮਤਾਂ ਉਪਰੋਕਤ ਵਰਗਾਂ ਵਲੋਂ ਆਪਣੇ ਜਾਇਜ਼ ਹੱਕਾਂ ਦੀ ਪ੍ਰਾਪਤੀ ਕਰਨ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਪੁਲਿਸ ਅਤੇ ਫੋਰਸਾਂ ਰਾਂਹੀਂ ਜਬਕੁਚਲ ਰਹੀਆਂ ਹਨ । ਇੱਥੋਂ ਤੱਕ ਕਿ ਔਰਤ ਵਰਗ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ । ਮੁਲਾਜ਼ਮਾਂ ਨੂੰ ਬਣਦੇ ‘ਪੇ ਸਕੇਲ’ ਅਤੇ ਹੋਰ ਭੱਤੇ ਨਾ ਦੇਣਾ, ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਬਰਕਰਾਰ ਰੱਖਣ ਲਈ ਉੱਦਮ ਨਾ ਹੋਣੇ ਅਤੇ ਜਿੰਮੀਦਾਰ ਵਰਗ ਦੀ ਫਸਲਾਂ ਦੀ ਕੀਮਤ ਦੀ ਲਾਗਤ ਤੋਂ ਵੱਧ ਨਾ ਦੇਣੀ, ਇਹਨਾਂ ਵਰਗਾਂ ਨਾਲ ਸਰਾਸਰ ਬੇਇਨਸਾਫੀ ਹੈ। ਜਿਸ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹਨਾਂ ਵਰਗਾਂ ਨੂੰ ਇਨਸਾਫ਼ ਮਿਲਣ ਤੱਕ ਸਾਥ ਵੀ ਦਿੰਦਾ ਰਹੇਗਾ ਅਤੇ ਜੂਝਦਾ ਵੀ ਰਹੇਗਾ।

ਜਿੰਮੀਦਾਰਾਂ ਦੀ ਗੰਨੇ ਦੀ ਫਸਲ ਦੀ ਸਹੀ ਕੀਮਤ ਨਾ ਦੇਣ ਅਤੇ ਪਿਛਲੇ ਬਕਾਏ ਦਾ ਭੁਗਤਾਨ ਨਾ ਕਰਨ ਦੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦਾ ਹੋਇਆ ਮੰਗ ਕਰਦਾ ਹੈ ਕਿ ਜਿੰਮੀਦਾਰਾਂ ਦੀ ਲਾਗਤ ਦੇ ਖਰਚੇ ਨੂੰ ਮੁੱਖ ਰੱਖ ਕੇ ਹੀ ਫਸਲਾਂ ਦੀ ਕੀਮਤ ਤਹਿ ਕੀਤੀ ਜਾਵੇ ਅਤੇ ਖੇਤੀ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਡੀਜ਼ਲ, ਤੇਲ, ਦਵਾਈਆਂ ਅਤੇ ਔਜ਼ਾਰਾਂ ਦੀਆਂ ਕੀਮਤਾਂ ਨੂੰ ਕਾਬੂ ਵਿਚ ਰੱਖਿਆ ਜਾਵੇ।

• ਕੁੱਲੀ, ਜੁੱਲੀ ਤੇ ਗੁੱਲੀ ਹਰ ਇਕ ਨਾਗਰਿਕ ਨੂੰ ਪ੍ਰਦਾਨ ਕਰਨਾ ਖ਼ਾਲਿਸਤਾਨੀ ਹਕੂਮਤ ਦਾ ਮੁੱਢਲਾ ਫਰਜ਼ ਹੋਵੇਗਾ :- ਅੱਜ ਦਾ ਇਕੱਠ ਇਥੋ ਦੇ ਬਸਿੰਦਿਆਂ ਨੂੰ ਵਿਸ਼ਵਾਸ ਦਿਵਾਉਦਾ ਹੈ ਕਿ ਇਥੋ ਦੇ ਹਰ ਧਰਮ, ਕੌਮ ਅਤੇ ਬਸਿੰਦਿਆਂ ਦੇ ਨਿੱਘੇ ਸਹਿਯੋਗ ਸਦਕਾ ਆਉਣ ਵਾਲੇ ਸਮੇਂ ਵਿਚ ਜਦੋ ਖ਼ਾਲਿਸਤਾਨ ਹੋਂਦ ਵਿਚ ਆ ਜਾਵੇਗਾ, ਤਾਂ ਖ਼ਾਲਿਸਤਾਨ ਦੇ ਹਰ ਨਾਗਰਿਕ ਨੂੰ ਕੁੱਲੀ, ਜੁੱਲੀ ਅਤੇ ਗੁੱਲੀ ਪ੍ਰਦਾਨ ਕਰਨਾ ਖ਼ਾਲਿਸਤਾਨ ਦੀ ਹਕੂਮਤ ਆਪਣਾ ਮੁੱਢਲਾ ਫਰਜ ਸਮਝੇਗੀ ਅਤੇ ਖ਼ਾਲਿਸਤਾਨ ਦਾ ਕੋਈ ਵੀ ਬਸਿੰਦਾਂ ਭੁੱਖਾ ਨਹੀ ਸੋਵੇਗਾ, ਢਿੱਡ ਲਈ ਰੋਟੀ, ਤਨ ਲਈ ਕੱਪੜਾ ਅਤੇ ਰਹਿਣ ਲਈ ਮਕਾਨ ਉਪਲੱਬਧ ਕਰਵਾਉਣਾ ਖਾਲਿਸਤਾਨ ਹਕੂਮਤ ਦਾ ਪਹਿਲਾ ਫਰਜ਼ ਹੋਵੇਗਾ ।

• ਤਾਲੀਮੀ ਅਤੇ ਸਿਹਤ ਸਹੂਲਤਾਂ ਹਰ ਪਿੰਡ ਦੀ ਗਲੀ ਅਤੇ ਸ਼ਹਿਰੀ ਵਾਰਡ ਤੱਕ ਪਹੁੰਚਾਏ ਜਾਣਗੇ :- ਜਿਸ ਮੁਲਕ ਜਾਂ ਕੌਮ ਦੇ ਬੱਚਿਆਂ ਅਤੇ ਵਿਦਿਆਰਥੀਆਂ ਅਤੇ ਬਸਿੰਦਿਆਂ ਨੂੰ ਉੱਚਿਤ ਤਾਲੀਮ ਅਤੇ ਸਿਹਤ ਸਹੂਲਤਾਂ ਪ੍ਰਾਪਤ ਨਾ ਹੋਣ, ਉਹ ਮੁਲਕ ਜਾਂ ਕੌਮ ਅੱਗੇ ਨਹੀ ਵੱਧ ਸਕਦੀ । ਇਸ ਲਈ ਖ਼ਾਲਿਸਤਾਨ ਹਕੂਮਤ ਉਚੇਚੇ ਤੌਰ ਤੇ ਉੱਚ ਤਾਲੀਮ ਅਤੇ ਸਿਹਤ ਸਹੂਲਤਾਂ ਨੂੰ ਹਰ ਪਿੰਡ ਦੀ ਗਲੀ ਤੇ ਸ਼ਹਿਰ ਦੇ ਵਾਰਡ ਤੱਕ ਪਹੁੰਚਾਉਣ ਲਈ ਬਚਨਬੱਧ ਹੋਵੇਗੀ ।

• ਨਸ਼ੀਲੀਆਂ ਵਸਤਾਂ ਦੀ ਖਰੀਦੋ-ਫਰੋਖਤ ਤੇ ਪੂਰਨ ਪਾਬੰਦੀ ਹੋਵੇਗੀ:- ਖ਼ਾਲਿਸਤਾਨ ਦੀਆਂ ਹੱਦਾਂ ਵਿਚ ਕਿਸੇ ਨੂੰ ਵੀ ਨਸ਼ੀਲੀਆਂ ਵਸਤਾਂ ਅਫ਼ੀਮ, ਭੁੱਕੀ, ਸਮੈਕ, ਗਾਂਜਾ ਅਤੇ ਨਸ਼ੀਲੀਆਂ ਦਵਾਈਆਂ ਆਦਿ ਦੀ ਖਰੀਦੋ-ਫਰੋਖਤ ਕਰਨ ਅਤੇ ਪਬਲਿਕ ਵਿਚ ਇਨ੍ਹਾਂ ਵਸਤਾਂ ਨੂੰ ਵੇਚਕੇ ਖ਼ਾਲਿਸਤਾਨ ਦੇ ਬਸਿੰਦਿਆਂ ਨੂੰ ਨਸ਼ਈ ਬਣਾਉਣ ਜਾਂ ਸਰੀਰਕ ਤੌਰ ਤੇ ਰੋਗੀ ਕਰਨ ਦੀ ਕਿਸੇ ਨੂੰ ਵੀ ਇਜ਼ਾਜਤ ਨਹੀ ਦਿੱਤੀ ਜਾਵੇਗੀ ।

• ਮੀਰੀ-ਪੀਰੀ ‘ਤੇ ਅਧਾਰਿਤ ਸਿਆਸਤ ਤੇ ਧਾਰਮਿਕ ਸਰਗਰਮੀਆਂ ਹੋਣਗੀਆਂ :- ਖ਼ਾਲਿਸਤਾਨ ਸਟੇਟ ਵਿਚ ਉੱਚ ਧਾਰਮਿਕ ਕਦਰਾ-ਕੀਮਤਾ ਅਨੁਸਾਰ ਹੀ ਰਾਜ ਪ੍ਰਬੰਧ ਚਲਾਇਆ ਜਾਵੇਗਾ । ਸਰਕਾਰ ਦੇ ਕਿਸੇ ਪ੍ਰਬੰਧ ਵਿਚ ਵੀ ਰਿਸ਼ਵਤਖੋਰੀ, ਜਖ਼ੀਰੇਬਾਜੀ, ਮਿਲਾਵਟਖੋਰੀ, ਚੋਰਬਜ਼ਾਰੀ ਜਾਂ ਸਮਗਲਿੰਗ ਆਦਿ ਸਮਾਜਿਕ ਬੁਰਾਈਆਂ ਨੂੰ ਬਿਲਕੁਲ ਵੀ ਪਨਪਣ ਨਹੀ ਦਿੱਤਾ ਜਾਵੇਗਾ । ਸੱਚੇ ਧਰਮ ਦੀ ਸੇਧ ਲੈਕੇ ਰਾਜ ਪ੍ਰਬੰਧ ਨੂੰ ਮਨੁੱਖਤਾ ਦੀ ਬਹਿਤਰੀ ਲਈ ਅੱਗੇ ਵਧਾਇਆ ਜਾਵੇਗਾ।

• ਹਿੰਦ, ਫ਼ਾਂਸੀ ਦੀ ਸਜ਼ਾ ਨੂੰ ਖ਼ਤਮ ਕਰਕੇ 130 ਮੁਲਕਾਂ ਵੱਲੋਂ ਵਿੱਢੀ ਗਈ ਮਨੁੱਖਤਾ ਪੱਖੀ ਮੁਹਿੰਮ ਨੂੰ ਬਲ ਦੇਵੇ :- ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਕਿਸੇ ਵੀ ਇਨਸਾਨ ਦੀ ਜਾਨ ਲੈਣ ਦੇ ਹੱਕ ਵਿਚ ਨਹੀ ਹੈ । ਜੇਕਰ ਕੋਈ ਮੁਜ਼ਰਿਮ ਕੋਈ ਗੈਰ ਕਾਨੂੰਨੀ, ਕਤਲ, ਬਲਾਤਕਾਰ ਵੱਡਾ ਜ਼ੁਰਮ ਕਰਦਾ ਹੈ, ਉਸ ਲਈ ਬਿਨਾਂ ਕਿਸੇ ਪੇਰੋਲ ਦੀ ਛੁੱਟੀ ਤੋਂ ਨਿਰੰਤਰ ਉਮਰ ਕੈਦ ਦੀ ਸਜ਼ਾ ਦਾ ਇੰਤਜ਼ਾਮ ਹੋਵੇ । ਹਿੰਦ ਨੂੰ ਮੌਤ ਵਰਗੀ ਅਣਮਨੁੱਖੀ ਫ਼ਾਂਸੀ ਦੀ ਸਜ਼ਾ ਨੂੰ ਤੁਰੰਤ ਖ਼ਤਮ ਕਰਕੇ ਸੰਸਾਰ ਦੇ 130 ਮੁਲਕਾਂ ਵੱਲੋਂ ਮਨੁੱਖਤਾਪੱਖੀ ਵਿੱਢੀ ਗਈ ਮੁਹਿੰਮ ਨੂੰ ਹੋਰ ਮਜ਼ਬੂਤੀ ਦੇਣੀ ਬਣਦੀ ਹੈ।

• ਨਿਊਕਲਰ ਖ਼ਤਰਨਾਕ ਹਥਿਆਰਾਂ, ਮਿਜ਼ਾਇਲਾਂ, ਬੰਬਾਂ ਦੇ ਮਨੁੱਖਤਾ ਮਾਰੂ ਅਮਲ ਨੂੰ ਖ਼ਤਮ ਕਰਨ ਲਈ ਕੌਮਾਂਤਰੀ ਪੱਧਰ ਤੇ ਮੁਹਿਮ ਵਿਢਾਂਗੇ :- ਖ਼ਾਲਿਸਤਾਨ ਦੀ ਹਕੂਮਤ ਅਤੇ ਖ਼ਾਲਿਸਤਾਨ ਦੇ ਬਸਿੰਦਿਆਂ ਵੱਲੋਂ ਸਮੁੱਚੇ ਸੰਸਾਰ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਰੱਖਣ ਅਤੇ ਸਮੁੱਚੇ ਸੰਸਾਰ ਨੂੰ ਅਤਿ ਖ਼ਤਰਨਾਕ ਪ੍ਰਮਾਣੂ ਹਥਿਆਰਾਂ ਆਦਿ ਤੋ ਦੂਰ ਰੱਖਣ ਲਈ ਕੌਮਾਂਤਰੀ ਪੱਧਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਮੁਹਿਮ ਵਿਢਾਂਗੇ ਤਾਂ ਕਿ ਸਮੁੱਚੀ ਮਨੁੱਖਤਾ ਦੇ ਮਨ ਉਤੇ ਮਾਰੂ ਹਥਿਆਰਾਂ ਦੀ ਦਹਿਸਤ ਨਾ ਰਹੇ ਅਤੇ ਸਮੁੱਚੀ ਮਨੁੱਖਤਾ ਬਿਨਾਂ ਕਿਸੇ ਭੈਅ, ਖੌਫ ਤੋ ਆਪਸੀ ਪਿਆਰ ਤੇ ਮਿਲਵਰਤਨ ਨਾਲ ਵਿਚਰਦੀ ਹੋਈ ਆਪਸੀ ਇਤਫ਼ਾਕ ਰਾਹੀ ”ਸਰਬੱਤ ਦੇ ਭਲੇ” ਦੇ ਮਿਸਨ ਨੂੰ ਅਮਲੀ ਰੂਪ ਵਿਚ ਲਾਗੂ ਕਰੇਗੀ। ਹੁਣੇ ਹੁਣੇ ਪਾਕਿਸਤਾਨ ਨੇ ਹਤਫ ਅਤੇ ਹਿੰਦ ਨੇ ਅਗਨੀ-6 ਮਾਰੂ ਮਿਜ਼ਾਇਲਾਂ ਮਿਆਰ ਕੀਤੀਆਂ ਹਨ, ਜਿਸ ਨਾਲ ਏਸ਼ੀਆ ਖਿੱਤੇ ਦੇ ਅਮਨ-ਚੈਨ ਨੂੰ ਵੱਡਾ ਖਤਰਾ ਖੜਾ ਹੋ ਗਿਆ ਹੈ। ਅੱਜ ਦਾ ਇਕੱਠ ਇਹ ਮੰਗ ਕਰਦਾ ਹੈ ਕਿ ਸਾਰੇ ਮੁਲਕ ਐਨæਐਸ਼ਜੀ ਦੇ ਪਾਬੰਦ ਹੋ ਕੇ ਭਾਰਤ ਨੂੰ ਪ੍ਰਮਾਣੂ ਤਕਨੀਕ, ਯੂਰੇਨੀਅਮ, ਰੇਡੀਅਮ ਆਦਿ ਦੇਣੀ ਬੰਦ ਕਰਨ ਕਿਊਕਿ ਭਾਰਤ ਨੇ ਐਨਪੀਟੀ ਕੌਮਾਂਤਰੀ ਪ੍ਰਮਾਣੂ ਸੰਧੀ ਉੱਤੇ ਦਸਤਖਤ ਨਹੀਂ ਕੀਤੇ। ਜੋ ਭਾਰਤ ਨੇ ਜਾਪਾਨ, ਵਿਅਤਨਾਮ ਅਤੇ ਆਸਟ੍ਰੇਲੀਆ ਵਰਗੇ ਮੁਲਕਾਂ ਨਾਲ ਫੌਜੀ ਸੰਧੀਆਂ ਕੀਤੀਆਂ ਹਨ, ਇਹ ਚੀਨ ਨੂੰ ਮਿਲਟਰੀ ਤੌਰ ਤੇ ਘੇਰਨ ਦੀ ਸਾਜਿਸ਼ ਹੈ ਜੋ ਏਸ਼ੀਆ ਖਿੱਤੇ ਦੇ ਅਮਨ-ਚੈਨ ਨੂੰ ਭੰਗ ਕਰਨਗੀਆਂ। ਇਸ ਲਈ ਇਹ ਫੌਜੀ ਸੰਧੀਆਂ ਖਤਮ ਹੋਣੀਆਂ ਚਾਹੀਦੀਆਂ ਹਨ।  ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਪੂਰਨ ਉਮੀਦ ਕਰਦਾ ਹੈ ਕਿ ਸਿੱਖ, ਮੁਸਲਿਮ, ਈਸਾਈ, ਹਿੰਦੂ ਜੋ ”ਸਰਬੱਤ ਦੇ ਭਲੇ” ਦੀ ਸੋਚ ਨੂੰ ਇਥੇ ਲਾਗੂ ਕਰਨ ਲਈ ਅਤੇ ਇਥੇ ਅਮਨ-ਚੈਨ ਦੀ ਬੰਸ਼ਰੀ ਸਦਾ ਲਈ ਵਜਦੀ ਰਹਿਣ ਲਈ ਸੰਜ਼ੀਦਾਂ ਹਨ, ਉਹ ਸਮੁੱਚੇ ਧਰਮ ਅਤੇ ਕੌਮਾਂ ਮਿਲਕੇ ਸਮੁੱਚੀ ਮਨੁੱਖਤਾ ਦੀ ਬਹਿਤਰੀ ਲਈ ”ਖ਼ਾਲਿਸਤਾਨ” ਨੂੰ ਕਾਇਮ ਕਰਨ ਲਈ ਤਨੋ-ਮਨੋ ਅਤੇ ਧਨੋ ਸਹਿਯੋਗ ਪਾਉਣਗੇ।

ਖਾਲਿਸਤਾਨ ਜ਼ਿੰਦਾਬਾਦ!!!
ਗੁਰੁ ਘਰ ਅਤੇ ਪੰਥ ਦਾ ਦਾਸ,

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *