Breaking News
Home / News / ਹਜ਼ਾਰਾਂ ਸੇਜਲ ਅੱਖਾਂ ਨਾਲ ਡਾ: ਕਲਾਮ ਨੂੰ ਅੰਤਿਮ ਵਿਦਾਇਗੀ

ਹਜ਼ਾਰਾਂ ਸੇਜਲ ਅੱਖਾਂ ਨਾਲ ਡਾ: ਕਲਾਮ ਨੂੰ ਅੰਤਿਮ ਵਿਦਾਇਗੀ

1018090__11

  • ਰਾਮੇਸ਼ਵਰਮ ‘ਚ ਕੀਤਾ ਸਪੁਰਦ-ਏ-ਖਾਕ

ਰਾਮੇਸ਼ਵਰਮ (ਤਾਮਿਲਨਾਡੂ), 30 ਜੁਲਾਈ (ਏਜੰਸੀਆਂ)-ਅੱਜ ਰਾਸ਼ਟਰ ਨੇ ਆਪਣੇ ‘ਅਨਮੋਲ ਰਤਨ’ ਸਾਬਕਾ ਰਾਸ਼ਟਰਪਤੀ ਡਾ: ਏ. ਪੀ. ਜੇ. ਅਬਦੁਲ ਕਲਾਮ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਗ੍ਰਹਿ ਨਗਰ ਵਿਚ ਭਾਵਨਾਤਮਕ ਵਿਦਾਈ ਦਿੱਤੀ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕ ਆਪਣੀਆਂ ਭਾਵਨਾਵਾਂ ‘ਤੇ ਕਾਬੂ ਨਹੀਂ ਰੱਖ ਸਕੇ | ਲੋਕ ਦੂਰੋਂ-ਦੂਰੋਂ ਵੱਡੀ ਗਿਣਤੀ ਵਿਚ ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਿਲ ਹੋਣ ਲਈ ਪੁੱਜੇ ਤੇ ਕਈਆਂ ਨੇ ਰਾਤ ਸੜਕਾਂ ‘ਤੇ ਗੁਜ਼ਾਰੀ | ਸਾਬਕਾ ਰਾਸ਼ਟਰਪਤੀ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਗ ੍ਰਹਿ ਨਗਰ ਵਿਚ ਸਪੁਰਦ-ਏ-ਖਾਕ ਕੀਤਾ ਗਿਆ ਅਤੇ ਇਸ ਦੌਰਾਨ ਉਥੇ ਹਾਜ਼ਰ ਲੋਕਾਂ ਨੇ ਲਗਾਤਾਰ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾਏ | ਸਾਬਕਾ ਰਾਸ਼ਟਰਪਤੀ ਦੇ ਅੰਤਿਮ ਸਫ਼ਰ ਮੌਕੇ ਜਨ ਸੈਲਾਬ ਉਮੜ ਪਿਆ | ਤਿਰੰਗੇ ਵਿਚ ਲਿਪਟੀ ਡਾ: ਕਲਾਮ ਦੀ ਮਿ੍ਤਕ ਦੇਹ ਨੂੰ ਫੁੱਲਾਂ ਨਾਲ ਸਜੀ ਵਿਸ਼ੇਸ਼ ਬੱਘੀ ਵਿਚ ਤਿੰਨਾਂ ਸੈਨਾਵਾਂ ਦੇ ਬਲਾਂ ਦੀ ਅਗਵਾਈ ਵਿਚ ਇਥੇ ਪੇਈ ਕਾਰੁੰਬੂ ਵਿਚ ਲਿਆਂਦਾ ਜਿਥੇ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਕਰੀਬ ਡੇਢ ਏਕੜ ਜ਼ਮੀਨ ਦੇ ਟੁਕੜੇ ਦੇ ਵਿਚਕਾਰ ਦਫ਼ਨਾਇਆ ਗਿਆ | ਇਸ ਤੋਂ ਪਹਿਲਾਂ ਡਾ: ਕਲਾਮ ਦੀ ਮਿ੍ਤਕ ਦੇਹ ਨੂੰ ਤਿੰਨਾਂ ਸੈਨਾਵਾਂ ਦੇ ਅਧਿਕਾਰੀਆਂ ਨੇ ਸਵੇਰੇ ਸਾਢੇ 9 ਵਜੇ ਦੇ ਕਰੀਬ ਮਸਜਿਦ ਵਿਚ ਲਿਆਂਦਾ ਜਿਥੇ ‘ਨਮਾਜ਼-ਏ-ਜਨਾਜ਼ਾ’ ਪੜ੍ਹ ਗਈ | ‘ਜਨਤਾ ਦੇ ਰਾਸ਼ਟਰਪਤੀ’ ਨੂੰ ਪੂਰਾ ਸਨਮਾਨ ਦਿੰਦਿਆਂ ਉਨ੍ਹਾਂ ਨੂੰ ਪੂਰੇ ਫ਼ੌਜੀ ਸਨਮਾਨਾਂ ਨਾਲ ਅਿੰਤਮ ਵਿਦਾਇਗੀ ਦਿੱਤੀ ਗਈ |
ਵੱਖ-ਵੱਖ ਆਗੂ ਪੁੱਜੇ
‘ਮਿਜ਼ਾਈਲ ਮੈਨ’ ਦੇ ਰੂਪ ਵਿਚ ਪ੍ਰਸਿੱਧ ਡਾ: ਕਲਾਮ ਦੇ ਅੰਤਿਮ ਸੰਸਕਾਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸ਼ਾਮਿਲ ਹੋਏ | ਇਸ ਮੌਕੇ ਡਾ: ਕਲਾਮ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ | ਤਿਰੰਗੇ ਵਿਚ ਲਪੇਟੇ ਡਾ: ਕਲਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਭੇਟ ਕੀਤੀ ਤੇ ਕੁਝ ਸਮੇਂ ਲਈ ਮੌਨ ਖੜ੍ਹੇ ਰਹੇ | ਉਨ੍ਹਾਂ ਹੱਥ ਜੋੜ ਤੇ ਤਾਬੂਤ ਦੇ ਚਾਰੇ ਪਾਸੇ ਚੱਕਰ ਲਾਇਆ | ਪ੍ਰਧਾਨ ਮੰਤਰੀ ਇਸ ਤੋਂ ਬਾਅਦ ਕੁਝ ਸਮੇਂ ਲਈ ਡਾ: ਕਲਾਮ ਦੇ ਵੱਡੇ ਭਰਾ 99 ਸਾਲਾ ਮੁਹੰਮਦ ਮਿਰਨ ਲੇਬਈ ਮਾਰਾਈਕਰ ਦੇ ਕੋਲ ਗਏ ਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ | ਰਾਹੁਲ ਗਾਂਧੀ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ | ਡਾ: ਕਲਾਮ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਰੱਖਿਆ ਮੰਤਰੀ ਮਨੋਹਰ ਪਾਰੀਕਰ, ਕੇਂਦਰੀ ਮੰਤਰੀ ਵੈਂਕਈਆ ਨਾਇਡੂ, ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ, ਕਰਨਾਟਕ ਦੇ ਮੁੱਖ ਮੰਤਰੀ ਸਿਧਰਮੈਯਾ, ਕੇਰਲ ਦੇ ਮੁੱਖ ਮੰਤਰੀ ਓਮਨ ਚਾਂਡੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਤਾਮਿਲਨਾਡੂ ਦੇ ਰਾਜਪਾਲ ਕੇ. ਰਸੈਯਾ,ਨਾਥਮ ਆਰ. ਵਿਸ਼ਵਨਾਥਨ ਆਦਿ ਸ਼ਾਮਿਲ ਹਨ | ਤਾਮਿਲਨਾਡੂ ਦੀ ਮੁੱਖ ਮੰਤਰੀ ਸਿਹਤ ਠੀਕ ਨਾ ਹੋਣ ਕਾਰਨ ਪੁੱਜ ਨਹੀਂ ਸਕੀ ਤੇ ਸੂਬੇ ਤਰਫ਼ੋਂ ਵਿੱਤ ਮੰਤਰੀ ਪਨੀਰਸੇਲਵਮ ਪੁੱਜੇ |
ਵੱਖ-ਵੱਖ ਅਦਾਰੇ ਬੰਦ ਰਹੇ
ਵੱਡੀ ਗਿਣਤੀ ਵਿਚ ਲੋਕ ਅੰਤਿਮ ਸੰਸਕਾਰ ਵਾਲੇ ਸਥਾਨ ਦੇ ਨੇੜੇ ਘਰਾਂ ਦੀਆਂ ਛੱਤਾਂ ਅਤੇ ਦਰਖਤਾਂ ‘ਤੇ ਚੜ੍ਹ ਕੇ ਆਪਣੇ ਵਿਛੜੇ ਆਗੂ ਦੇ ਅੰਤਿਮ ਦਰਸ਼ਨ ਕਰਨ ਲਈ ਵਿਆਕੁਲ ਨਜ਼ਰ ਆਏ | ਮੋਦੀ ਵਿਸ਼ੇਸ਼ ਹੈਲੀਕਾਪਟਰ ਰਾਹੀਂ ਆਏ ਅਤੇ ਸਖ਼ਤ ਸੁਰੱਖਿਆ ਵਿਚ ਬੁਲਟ ਪਰੂਫ਼ ਕਾਰਵਿਚ ਰਾਮੇਸ਼ਵਰਮ ਪਹੁੰਚੇ | ਨਗਰ ਨਿਗਮ ਨੇ ਅੰਤਿਮ ਸੰਸਕਾਰ ਵਾਲੇ ਸਥਾਨ ਤੱਕ ਆਵਾਜਾਈ ਲਈ ਵਿਸ਼ੇਸ਼ ਸੰਪਰਕ ਸੜਕ ਦਾ ਨਿਰਮਾਣ ਕੀਤਾ | ਜਨਤਾ ਦੇ ਰਾਸ਼ਟਰਪਤੀ ਦੇ ਸਨਮਾਨ ਵਿਚ ਸਿਰਫ਼ ਸ਼ਹਿਰ ਨਹੀਂ ਬਲਕਿ ਪੂਰੇ ਤਾਮਿਲਨਾਡੂ ਵਿਚ ਦੁਕਾਨਾਂ, ਵਪਾਰਕ ਅਦਾਰੇ, ਹੋਟਲ ਆਦਿ ਬੰਦ ਰਹੇ | ਤਾਮਿਲਨਾਡੂ ਸਰਕਾਰ ਨੇ ਡਾ: ਕਲਾਮ ਦੇ ਸਨਮਾਨ ਵਿਚ ਅੱਜ ਜਨਤਕ ਛੁੱਟੀ ਰੱਖੀ |
ਦੂਰੋਂ-ਦੂਰੋਂ ਪੁੱਜੇ ਲੋਕਾਂ ਨੇ ਸੜਕਾਂ ‘ਤੇ ਗੁਜ਼ਾਰੀ ਰਾਤ – ਸਾਬਕਾ ਰਾਸ਼ਟਰਪਤੀ ਡਾ: ਕਲਾਮ ਨੂੰ ਅੰਤਿਮ ਵਿਦਾਈ ਦੇਣ ਲਈ ਲੋਕ ਬੱਸਾਂ, ਰੇਲ ਗੱਡੀ, ਕਿਸ਼ਤੀਆਂ ਤੇ ਹੋਰ ਸਾਧਨਾਂ ਰਾਹੀਂ ਇਥੇ ਪੁੱਜੇ ਅਤੇ ਕਾਫ਼ੀ ਲੋਕਾਂ ਨੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਰਾਤ ਸੜਕਾਂ ‘ਤੇ ਗੁਜ਼ਾਰੀ | ਸਾਬਕਾ ਰਾਸ਼ਟਰਪਤੀ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ, ਪੱਛਮੀ ਬੰਗਾਲ ਸਮੇਤ ਦੇਸ਼ ਦੇ ਹੋਰ ਕਈ ਇਲਾਕਿਆਂ ਤੋਂ ਲੋਕ ਪੁੱਜੇ ਜਿਸ ਤੋਂ ਉਨ੍ਹਾਂ ਦੀ ਲੋਕਪਿ੍ਯਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ | ਲੋਕ ਆਪਣੇ ਹੱਥਾਂ ਵਿਚ ਤਿਰੰਗਾ ਤੇ ਸਾਬਕਾ ਰਾਸ਼ਟਰਪਤੀ ਡਾ: ਕਲਾਮ ਦੇ ਚਿੱਤਰ ਲੈ ਕੇ ਅੰਤਿਮ ਯਾਤਰਾ ਵਿਚ ਸ਼ਰੀਕ ਹੋਏ |
ਸਾਰਾ ਜੀਵਨ ਮਿਹਨਤ ਤੇ ਸਮਰਪਣ ਦੀ ਮਿਸਾਲ
ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ: ਕਲਾਮ ਜਿਨ੍ਹਾਂ ਨੇ ਵਿਆਹ ਨਹੀਂ ਕਰਵਾਇਆ, ਦਾ ਜੀਵਨ ਸਖ਼ਤ ਮਿਹਨਤ ਤੇ ਸਮਰਪਣ ਦੀ ਜਿਊਾਦੀ ਜਾਗਦੀ ਮਿਸਾਲ ਹੈ ਜਿਨ੍ਹਾਂ ਨੇ ਵਿਗਿਆਨਕ ਖੋਜਾਂ ਲਈ ਪੂਰੀ ਜ਼ਿੰਦਗੀ ਖਪਾ ਦਿੱਤੀ | ਭਾਰਤ ਦੇ ਵਿਗਿਆਨ ਤੇ ਰੱਖਿਆ ਪ੍ਰੋਗਰਾਮਾਂ ਵਿਚ ਉਨ੍ਹਾਂ ਦੀ ਯੋਗਦਾਨ ਅਹਿਮ ਹੈ | ਸਾਬਕਾ ਰਾਸ਼ਟਰਪਤੀ ਦੇ ਟਵਿੱਟਰ ਤੇ ਫੇਸਬੁਕ ‘ਤੇ ਵੱਡੀ ਗਿਣਤੀ ਵਿਚ ਫਾਲੋਅਰ ਰਹੇ |
ਗੂਗਲ ਨੇ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ, (ਏਜੰਸੀ)-ਦੁਨੀਆਂ ਦੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ ਨੇ ਆਪਣੇ ਹੋਮ ਪੇਜ ‘ਤੇ ਕਾਲਾ ਰਿਬਨ ਉਕੇਰ ਕੇ ਸਾਬਕਾ ਰਾਸ਼ਟਰਪਤੀ ਨੂੰ ਸ਼ਰਧਾਂਜਲੀ ਦਿੱਤੀ |

About admin

Check Also

ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ਅਤੇ ਟਰਾਂਟੋ ਸਥਿਤ ਭਾਰਤੀ ਕਾਂਸਲੇਟ ਨੂੰ ਕੈਨੇਡਾ ਤੋਂ ਕੱਢਿਆ ਜਾਵੇ….ਹੰਸਰਾ

ਟਰਾਂਟੋ (ਜੁਲਾਈ 31 2017) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਵਲੋਂ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨਰ ...

Leave a Reply

Your email address will not be published. Required fields are marked *